ਭਾਰਤ ਤੇ ਥਾਈਲੈਂਡ ਵਿਚਕਾਰ ਹਵਾਲਗੀ ਸੰਧੀ ਸਮੇਤ 7 ਸਮਝੌਤਿਆਂ ‘ਤੇ ਦਸਤਖ਼ਤ

ਬੈਂਕਾਕ ਪੁੱਜਣ ‘ਤੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ
ਬੈਂਕਾਕ, 30 ਮਈ (ਏਜੰਸੀ)-ਭਾਰਤ ਤੇ ਥਾਈਲੈਂਡ ਨੇ ਕਈ ਖੇਤਰਾਂ ‘ਚ ਦੋਪਾਸੜ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ 7 ਸਮਝੌਤਿਆਂ ‘ਤੇ ਦਸਤਖਤ ਕੀਤੇ, ਜਿਨ੍ਹਾਂ ‘ਚ ਹਵਾਲਗੀ ਤੇ ਸਜ਼ਾ-ਯਾਫਤਾ ਵਿਅਕਤੀਆਂ ਨੂੰ ਇਕ ਦੂਸਰੇ ਨੂੰ ਸੌਾਪਣ ਦੀ ਸੰਧੀ ਵੀ ਸ਼ਾਮਿਲ ਹੈ | ਥਾਈਲੈਂਡ ਦੇ ਦੋ ਦਿਨਾ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਡਾ:”ਮਨਮੋਹਨ ਸਿੰਘ ਤੇ ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲੁਕ ਸ਼ਿਨਾਵਾਤਰਾ ਅਤੇ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਮੰਡਲ ਪੱਧਰ ਦੀ ਗੱਲਬਾਤ ਤੋਂ ਬਾਅਦ ਇਨ੍ਹਾਂ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ | ਹਵਾਲਗੀ ਸੰਧੀ ਅਤੇ ਸਜ਼ਾ- ਯਾਫਤਾ ਵਿਅਕਤੀਆਂ ਦੀ ਸਪੁਰਦਗੀ ਨਾਲ ਸੰਬੰਧਿਤ ਸੰਧੀ ‘ਤੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਸੁਰਪਾਂਗ ਟੋਵਿਚਿਆਕਚਾਈਕੁਲ ਨੇ ਦਸਤਖਤ ਕੀਤੇ | ਹਵਾਲਗੀ ਸੰਧੀ ‘ਚ ਅੱਤਵਾਦ ਅਤੇ ਆਰਥਿਕ ਦੋਸ਼ਾਂ ‘ਚ ਸ਼ਾਮਿਲ ਵਿਅਕਤੀਆਂ ਦੇ ਹਵਾਲਗੀ ਦੀ ਵਿਵਸਥਾ ਹੈ | ਜਨਵਰੀ 2012 ‘ਚ ਦੋਵਾਂ ਦੇਸ਼ਾਂ ਵਿਚਕਾਰ ਸਜ਼ਾ ਯਾਫਤਾ ਵਿਅਕਤੀਆਂ ਦੀ ਸਪੁਰਦਗੀ ਦੇ ਸਬੰਧ ‘ਚ ਹੋਈ ਸੰਧੀ ਦੀ ਪੁਸ਼ਟੀ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ , ਵਿਗਿਆਨਕ , ਸਿੱਖਿਆ ਸਬੰਧੀ ਅਤੇ ਸੱਭਿਆਚਾਰਕ ਸਬੰਧਾਂ ਨੂੰ ਬੜ੍ਹਾਵਾ ਦੇਣ ਦੇ ਸਮਝੌਤੇ ਵੀ ਸ਼ਾਮਿਲ ਹਨ |
ਕਾਲੇ ਧਨ ਨੂੰ ਚਿੱਟਾ ਕਰਨ ਅਤੇ ਅੱਤਵਾਦ ਲਈ ਫੰਡ ਦੇਣ ਨਾਲ ਸੰਬੰਧਿਤ ਖੁਫੀਆ ਜਾਣਕਾਰੀ ਵਟਾਂਦਰੇ ²’ਚ ਸਹਿਯੋਗ ਸਬੰਧੀ ਭਾਰਤ ਦੀ ਵਿਤੀ ਖੁਫੀਆ ਇਕਾਈ ਅਤੇ ਥਾਈਲੈਂਡ ਦੇ ਕਾਲਾ ਧੰਨ ਚਿੱਟਾ ਕਰਨ ਸਬੰਧੀ ਸਹਿਮਤੀ ਪੱਤਰ ‘ਤੇ ਵੀ ਦਸਤਖਤ ਕੀਤੇ ਗਏ | ਦੋਵਾਂ ਨੇਤਾਵਾਂ ਦੀ ਮੀਟਿੰਗ ਪਿੱਛੋਂ ਦਿੱਤੇ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀਆਂ ਨੇ ਦੁਵੱਲੀ ਹਵਾਲਗੀ ਸੰਧੀ ‘ਤੇ ਦਸਤਖਤ ਕਰਨ ਦਾ ਸਵਾਗਤ ਕੀਤਾ ਹੈ | ਜਿਹੜੀ ਕੌਮੀ ਹਿੱਤਾਂ ਦੇ ਖਿਲਾਫ ਕੰਮ ਕਰ ਰਹੇ ਤੱਤਾਂ ਨਾਲ ਨਜਿੱਠਣ ‘ਚ ਦੁਵੱਲੇ ਸਹਿਯੋਗ ਦਾ ਕਾਨੂੰਨੀ ਆਧਾਰ ਮੁਹੱਈਆ ਕਰੇਗੀ | ਦੋਵਾਂ ਨੇਤਾਵਾਂ ਨੇ ਅੱਤਵਾਦ, ਜਥੇਬੰਦਕ ਅਪਰਾਧ, ਨਸ਼ੀਲੀਆਂ ਵਸਤਾਂ ਦੀ ਸਮਗਿਲੰਗ ਅਤੇ ਮਨੁੱਖੀ ਤਸਕਰੀ ਵਿਰੁੱਧ ਲੜਾਈ ‘ਚ ਦੁਵੱਲੇ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਦੇ ਆਪਣੇ ਪ੍ਰਣ ਨੂੰ ਮੁੜ ਦੁਹਰਾਇਆ ਹੈ | ਸੈਨਿਕ ਮੋਰਚੇ ‘ਤੇ ਥਾਈਲੈਂਡ ਨੇ ਭਾਰਤ ਦੀ ਰੱਖਿਆ ਸਨਅਤ ‘ਚ ਰੁਚੀ ਦਿਖਾਈ ਹੈ ਜਿਹੜੀ ਮੁਕਾਬਲੇ ਵਾਲੇ ਸਾਜੋ-ਸਾਮਾਨ ਦਾ ਉਤਪਾਦਨ ਕਰਦੀ ਹੈ ਅਤੇ ਉਨਤ ਤਕਨੀਕ ਦੀ ਵਰਤੋਂ ਕਰਦੀ ਹੈ | ਬਿਆਨ ‘ਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਆਪਸੀ ਹਿੱਤ ਦੇ ਖੇਤਰ ‘ਚ ਰੱਖਿਆ ਸਨਅਤੀ ਭਾਈਵਾਲੀ ਦੀ ਪੈਰਵੀ ਕਰਨ ਲਈ ਸਹਿਮਤ ਹੋ ਗਏ ਹਨ | ਦੋਵੇਂ ਧਿਰਾਂ ਪਾਇਰੇਸੀ ਵਿਰੁੱਧ ਸਹਿਯੋਗ ਵਧਾਉੁਣ ਅਤੇ ਹਿੰਦ ਮਹਾਂਸਾਗਰ ਤੇ ਸਮੁੰਦਰੀ ਖੇਤਰਾਂ ‘ਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋ ਗਏ ਹਨ |
ਥਾਈ ਬਾਦਸ਼ਾਹ ਨੂੰ ਬੋਧੀ ਪੌਦਾ
ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਥਾਈਲੈਂਡ ਦੇ ਬਾਦਸ਼ਾਹ ਨੂੰ ਭਾਰਤ ਵੱਲੋਂ ਇਕ ਵਿਸ਼ੇਸ਼ ਤੋਹਫੇ ਵਜੋਂ ਬੁੱਧ ਗਯਾ ਤੋਂ ਲਿਆਂਦਾ ਅਸਲੀ ਪਵਿੱਤਰ ਬੋਧੀ ਦਰੱਖਤ ਦਾ ਬੂਟਾ ਭੇਟ ਕਰਨਗੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਪਵਿੱਤਰ ਬੋਧੀ ਦਰੱਖਤ ਦਾ ਛੋਟਾ ਬੂਟਾ ਭੇਟ ਕਰਨ ਦਾ ਪ੍ਰੋਗਰਾਮ ਇਕ ਇਤਿਹਾਸਕ ਘਟਨਾ ਹੋਵੇਗੀ ਅਤੇ ਭਾਰਤ ਤੇ ਥਾਈਲੈਂਡ ਦੇ ਸਾਂਝੇ ਸੱਭਿਆਚਾਰਕ ਹੈਰੀਟੇਜ ਦੇ ਮਾਣ ਦਾ ਪ੍ਰਤੀਕ ਹੋਵੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *