ਸਲਮਾਨ ਖਾਨ ਤੇ ਮੁਕਤਾ ਆਰਟਸ ਖਿਲਾਫ ਕੇਸ ਦਰਜ!

ਸਲਮਾਨ ਖਾਨ ਤੇ ਮੁਕਤਾ ਆਰਟਸ ਖਿਲਾਫ ਕੇਸ ਦਰਜ!

ਸਲਮਾਨ ਖਾਨ ਤੇ ਮੁਕਤਾ ਆਰਟਸ ਖਿਲਾਫ ਕੇਸ ਦਰਜ!

ਮੁੰਬਈ- ਸਲਮਾਨ ਖਾਨ ਪ੍ਰੋਡਕਸ਼ਨ ਦੀ ਫਿਲਮ ‘ਹੀਰੋ’ ਵਿਵਾਦਾਂ ਵਿਚ ਘਿਰ ਗਈ ਹੈ। ਇਹ ਫਿਲਮ 1983 ‘ਚ ਇਸੇ ਨਾਂ ਨਾਲ ਬਣੀ ਫਿਲਮ ‘ਹੀਰੋ’ ਦੀ ਰੀਮੇਕ ਹੈ, ਜਿਸ ਦੀ ਕਹਾਣੀ ਖੁਧ ਰਾਮ ਕੇਲਕਰ ਨੇ ਲਿਖੀ ਸੀ। ਖਬਰ ਹੈ ਕਿ ਰਾਏਲਟੀ ਆਫਰ ਨਾ ਕਰਨ ਦੇ ਚਲਦਿਆਂ ਕੇਲਕਰ ਦੇ ਪਰਿਵਾਰਕ ਮੈਂਬਰਾਂ ਨੇ ਸੁਭਾਸ਼ ਘਈ ਦੇ ਪ੍ਰੋਡਕਸ਼ਨ ਹਾਊਸ ਮੁਕਤਾ ਆਰਟਸ ਤੇ ਸਲਮਾਨ ਖਾਨ ਖਿਲਾਫ ਕੇਸ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਫਿਲਮ ਰਾਈਟਰਸ ਐਸੋਸੀਏਸ਼ਨ ਤੇ ਇੰਡੀਅਨ ਮੋਸ਼ਨ ਪਿਕਰਚਸ ‘ਚ ਸਲਮਾਨ ਖਾਨ ਤੇ ਮੁਕਤਾ ਆਰਟਸ ਖਿਲਾਫ ਸ਼ਿਕਾਇਤ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਦੇ ਐਲਾਨ ਦੌਰਾਨ ਕੇਲਕਰ ਪਰਿਵਾਰ ਨੂੰ ਰਾਏਲਟੀ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਫਿਲਮ ਦੇ ਪ੍ਰੋਮੋ ਰਿਲੀਜ਼ ਹੋਣ ਦੇ ਬਾਅਦ ਵੀ ਉਨ੍ਹਾਂ ਦੀ ਰਕਮ ਨਹੀਂ ਦਿੱਤੀ ਗਈ ਹੈ।
ਇੰਨਾ ਹੀ ਨਹੀਂ, ਕੇਲਕਰ ਪਰਿਵਾਰ ਚਾਹੁੰਦਾ ਹੈ ਕਿ ਮੇਕਰਸ ਨੂੰ ਕ੍ਰੈਡਿਟ ਲਿਸਟ ‘ਚ ਆਰੀਜਨਲ ਸਕ੍ਰੀਨਪਲੇ ਦੇ ਰੂਪ ‘ਚ ਰਾਮ ਕੇਲਕਰ ਨੂੰ ਜਗ੍ਹਾ ਦਿੱਤੀ ਜਾਵੇ। ਦੱਸਣਯੋਗ ਹੈ ਕਿ ਨਿਖਿਲ ਆਡਵਾਨੀ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ਨਾਲ ਆਦਿੱਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਤੇ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਬਾਲੀਵੁੱਡ ‘ਚ ਡੈਬਿਊ ਕਰ ਰਹੇ ਹਨ। ਫਿਲਮ 11 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *