ਖਾਲਸਾ ਏਡ ਦੇ ਬਾਨੀ ਦੀ ਪੱਗ ‘ਤੇ ਨਸਲੀ ਟਿੱਪਣੀਆਂ ਕੀਤੀਆਂ


ਲੰਡਨ/ਖ਼ਾਲਸਾ ਏਡ ਦੇ ਬਾਨੀ ਰਵੀ ਸਿੰਘ ਨੂੰ ਆਸਟਰੀਆ ਹਵਾਈ ਅੱਡੇ ‘ਤੇ ਸੁਰੱਖਿਆ ਸਟਾਫ਼ ਦੀ ਮਹਿਲਾ ਮੈਂਬਰ ਵੱਲੋਂ ਕੀਤੇ ਮਖ਼ੌਲ ਕਰਕੇ ਕਥਿਤ ਨਸਲੀ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਮਹਿਲਾ ਮੁਲਾਜ਼ਮ ਨੇ ਮਜ਼ਾਕ ਵਿੱਚ ਸਿੰਘ ਦੀ ਪੱਗ ਵਿੱਚੋਂ ਬੰਬ ਮਿਲਣ ਦੀ ਗੱਲ ਆਖੀ ਸੀ। ਮੈਟਰੋ ਦੀ ਇਕ ਰਿਪੋਰਟ ਮੁਤਾਬਕ ਰਵੀ ਸਿੰਘ ਨੂੰ ਲੰਘੇ ਸ਼ੁੱਕਰਵਾਰ ਨੂੰ ਵਿਆਨਾ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਉਸ ਵੇਲੇ ਰੋਕਿਆ ਗਿਆ, ਜਦੋਂ ਉਹ ਇਰਾਕ ਵਿੱਚ ਬੰਦੀ ਬਣਾਈ ਯਜ਼ਦੀ ਮਹਿਲਾ ਦੀ ਮਦਦ ਕਰਨ ਮਗਰੋਂ ਯੂਕੇ ਮੁੜ ਰਿਹਾ ਸੀ।
ਰਿਪੋਰਟ ਵਿੱਚ ਕਿਹਾ ਗਿਆ ਕਿ ਖ਼ਾਲਸਾ ਏਡ ਦਾ ਬਾਨੀ ਸਿੰਘ ਵਿਆਨਾ ਹਵਾਈ ਅੱਡੇ ‘ਤੇ ਉਡਾਣ ਬਦਲ ਹੀ ਵਾਲਾ ਸੀ ਕਿ ਜਦੋਂ ਉਸ ਨੇ ਸੁਰੱਖਿਆ ਅਮਲੇ ਨੂੰ ਆਪਣੀ ਪੱਗੜੀ ਦਾ ਨਿਰੀਖਣ ਕਰਨ ਦੀ ਇਜਾਜ਼ਤ ਦੇ ਦਿੱਤੀ। ਉਹ ਮੈਟਲ ਡਿਟੈਕਟਰ ਵਿੱਚ ਦੀ ਵੀ ਲੰਘਿਆ, ਪਰ ਇਸ ਦੌਰਾਨ ਸੁਰੱਖਿਆ ਸਟਾਫ਼ ਦੇ ਮੈਂਬਰ ਨੇ ਉਹਦੀ ਪੱਗ ਦਾ ਇਕ ਵਾਰ ਮੁੜ ਨਿਰੀਖਣ ਕਰਨ ਲਈ ਜ਼ੋਰ ਪਾਇਆ। ਜਦੋਂ ਸਿੰਘ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੋਈ ਦਿੱਕਤ ਹੈ ਤਾਂ ਇਕ ਮਹਿਲਾ ਸੁਰੱਖਿਆ ਕਰਮੀ ਨੇ ਕਿਹਾ, ‘ਹਾਂ, ਸਾਨੂੰ ਵਿਸਫੋਟਕ ਮਿਲੇ ਹਨ।’ ਸਿੰਘ ਨੂੰ ਹਾਲਾਂਕਿ ਇਸ ਵਿਅੰਗ ਨਾਲ ਧੱਕਾ ਜ਼ਰੂਰ ਲੱਗਾ। ਸਿੰਘ ਨੇ ਕਿਹਾ, ‘ਜੇਕਰ ਮੈਂ ਇਹੀ ਟਿੱਪਣੀ ਕੀਤੀ ਹੁੰਦੀ ਤਾਂ ਮੈਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਜਾਂਦਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *