ਭਾਰੀ ਮੀਂਹ ਮਗਰੋਂ ਭਾਖੜਾ ਡੈਮ ਤੋਂ ਛੱਡੇ ਪਾਣੀ ਨਾਲ ਪੰਜਾਬ ‘ਚ ਹੜ੍ਹ ਆਏ


ਹੜ੍ਹਾਂ ਅਤੇ ਮੀਹ ਸਦਕਾ ਵੱਖ ਵੱਖ ਘਟਨਾਵਾਂ ‘ਚ 4 ਮੌਤਾਂ
ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1679 ਫੁੱਟ ‘ਤੇ ਪਹੁੰਚਿਆ
ਜਲੰਧਰ/ਹਿਮਾਚਲ ਪ੍ਰਦੇਸ਼ ਦੇ ਉਪਰਲੇ ਪਹਾੜੀ ਇਲਾਕਿਆਂ ‘ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਦੇ ਦਰਿਆਵਾਂ ‘ਚ ਪਾਣੀ ਦੀ ਆਮਦ ਵਧ ਗਈ ਹੈ, ਜਿਸ ਦੇ ਚਲਦਿਆਂ ਭਾਖੜਾ ਡੈਮ ‘ਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ | ਭਾਖੜਾ ਡੈਮ ਦੇ ਫਲੱਡ ਗੇਟ ਲਗਾਤਾਰ ਤੀਜੇ ਦਿਨ ਖੋਲ੍ਹੇ ਜਾਣ ਕਾਰਨ ਤੇ ਬੀਤੇ ਪੰਜਾਬ ‘ਚ ਪਈ ਭਾਰੀ ਬਾਰਿਸ਼ ਕਾਰਨ ਜ਼ਿਲ੍ਹਾ ਰੂਪਨਗਰ ਦੇ ਸਤਲੁਜ ਦਰਿਆ ਨਾਲ ਲਗਦੇ ਖੇਤਰਾਂ ‘ਚ ਹੜ੍ਹ ਆ ਗਿਆ ਹੈ, ਜਿਸ ਕਾਰਨ ਕਈ ਪਿੰਡਾਂ ਨਾਲੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ, ਜਦੋਂਕਿ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮੁਨਿਆਦੀ ਕਰਵਾਈ ਜਾ ਰਹੀ ਹੈ | ਪੰਜਾਬ ‘ਚ ਬਾਰਿਸ਼ ਤੇ ਹੜ੍ਹਾਂ ਕਾਰਨ ਹੋਈਆਂ ਘਟਨਾਵਾਂ ‘ਚ ਖੰਨਾ ਵਿਖੇ ਇਕ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਲੋਕਾਂ ਦੀ ਮੌਤ ਵੀ ਹੋ ਜਾਣ ਦੀ ਖ਼ਬਰ ਹੈ | ਲਗਾਤਾਰ ਪੈ ਰਹੀ ਬਾਰਿਸ਼ ਨੇ ਨਵਾਂਸ਼ਹਿਰ, ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਜਲੰਧਰ, ਕਪੂਰਥਲਾ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਹੜ੍ਹ• ਦੀ ਮਾਰ ਹੇਠ ਲੈ ਆਂਦਾ ਹੈ | ਰੂਪਨਗਰ ਨੇੜਿਓਾ ਲੰਘਦੀਆਂ ਨਦੀਆਂ ਸਗਰਾਓ, ਬੁੱਧਕੀ ਦੇ ਪਿੰਡ ਖੈਰਾਬਾਦ ਤੇ ਪਿੰਡ ਕੋਟਲਾ ਨਿਹੰਗ ਟੱਪਰੀਆਂ ‘ਚ ਪਏ ਪਾੜ ਕਾਰਨ ਦਰਜਨਾਂ ਪਿੰਡਾਂ ਸਮੇਤ ਦੇਸ਼ ਦੀਆਂ ਵਕਾਰੀ ਤਕਨੀਕੀ ਸੰਸਥਾਵਾਂ ਆਈ ਆਈ ਟੀ ਰੋਪੜ ਤੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਾਡ ਇਲੈੱਕਟ੍ਰਾਨਿਕ ਟੈਕਨਾਲੋਜੀ ਸੰਸਥਾਵਾਂ ਵੀ ਪਾਣੀ ਦੀ ਮਾਰ ਹੇਠ ਆ ਗਈਆਂ ਹਨ | ਰੋਪੜ ‘ਚ ਪਾਣੀ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਘਰਾਂ ‘ਚ ਪਾਣੀ ਭਰਨ ਕਾਰਨ ਕੀਮਤੀ ਸਾਮਾਨ ਤੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ |
ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1679 ਤੱਕ ਪਹੁੰਚ ਗਿਆ ਗਿਆ ਹੈ ਤੇ ਪਾਣੀ ਦਾ ਪੱਧਰ ਵਧਣ ਕਾਰਨ ਡੈਮ 1.14 ਇੰਚ ਝੁੱਕ (ਡਿਫਲੈਕਸ਼ਨ) ਗਿਆ ਹੈ ਹਾਲਾਂ ਕਿ ਇਹ ਡਿਜਾਇਨ ਦੇ ਅਨੁਸਾਰ ਹੀ ਹੈ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਤਲੁਜ ਸਦਨ ਨੰਗਲ ਪਹੁੰਚੇ ਚੇਅਰਮੈਨ ਬੀ ਬੀ ਐਮ ਬੀ ਇੰਜੀਨੀਅਰ ਡੀæ ਕੇæ ਸ਼ਰਮਾ ਵਲੋਂ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਭਾਖੜਾ ਡੈਮ ਵਿਚ ਪਾਣੀ ਦੀ ਆਮਦ 3 ਲੱਖ 11 ਹਜ਼ਾਰ 134 ਕਿਊਸਿਕ ਦਰਜ ਕੀਤੀ ਗਈ ਹੈ, ਜੋ ਕਿ ਘਟਣ ਮਗਰੋਂ ਫਿਰ ਵਧ ਗਿਆ ਹੈ ਪਰ ਭਾਖੜਾ ਡੈਮ ਦੇ ਫਲੱਡ ਗੇਟਾਂ ਰਾਹੀਂ ਇਸ ਵੇਲੇ ਕੇਵਲ 19000 ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ, ਜੋ ਕਿ ਆਉਦੇਂ ਦਿਨਾਂ ਵਿਚ ਵੀ ਲਗਾਤਾਰ ਛੱਡਿਆ ਜਾਵੇਗਾ, ਕਿਉਂਕਿ ਡੈਮ ਵਿਚ ਪਾਣੀ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ 1680 ਫੁੱਟ ਦਾ ਜੋ ਡੈਮ ‘ਚ ਪਾਣੀ ਭੰਡਾਰ ਕਰਨ ਦਾ ਪੱਧਰ ਤੈਅ ਕੀਤਾ ਹੋਇਆ ਹੈ ਪਰ ਹੁਣ ਮੌਜੂਦਾ ਸਥਿਤੀ ਮੁਤਾਬਕ ਕਰੀਬ ਇਕ ਫੁੱਟ ਹੋਰ ਜ਼ਿਆਦਾ ਭੰਡਾਰ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪਾਣੀ ਛੱਡਣ ਤੋਂ ਪਹਿਲਾਂ 16 ਅਗਸਤ ਨੂੰ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀ | ਦੂਜੇ ਪਾਸੇ ਉਨ੍ਹਾਂ ਆਖਿਆ ਕਿ ਪੌਂਗ ਡੈਮ ਵਿਚ ਐਤਵਾਰ ਸਵੇਰੇ 6 ਵਜੇ ਤੋਂ ਬੀæ ਬੀæ ਐਮæ ਬੀæ ਵਲੋਂ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ, ਤਾਂ ਕਿ ਪਾਣੀ ਜੋ ਹਰੀਕੇ ਵਿਚ ਆ ਰਿਹਾ ਸੀ, ਉਹ ਨਾ ਜਾ ਸਕੇ | ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦਾ ਜੋ ਪਾਣੀ ਬਿਆਸ ਸਤਲੁਜ ਲਿੰਕ ਰਾਹੀਂ ਭਾਖੜਾ ਡੈਮ ਵਿਚ ਆ ਰਿਹਾ ਸੀ, ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ | ਪਾਗ ਡੈਮ ਵਿਚ ਪਾਣੀ ਦੀ ਸਮਰੱਥਾ 1390 ਫੁੱਟ ਹੈ ਤੇ ਹੁਣ 1369 ਫੁੱਟ ਪਾਣੀ ਹੋ ਚੁੱਕਾ ਹੈ ਤੇ ਜਿਹੜਾ 10 ਹਜ਼ਾਰ ਕਿਊਸਿਕ ਪਾਣੀ ਵਿਭਾਗ ਵਲੋਂ ਛੱਡਿਆ ਜਾ ਰਿਹਾ ਸੀ, ਉਹ ਵੀ ਬੰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਮੰਨਿਆ ਕਿ 1988 ਤੋਂ ਬਾਅਦ ਇਹ ਪਹਿਲੀ ਵਾਰ ਪਾਣੀ ਦੀ ਸਥਿਤੀ ਪੈਦਾ ਹੋਈ ਹੈ ਪਰ ਵਿਭਾਗ ਪੂਰੀ ਤਰਾਂ ਚੌਕਸ ਹੈ ਤੇ ਸਥਿਤੀ ਵੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਆਦੇਸ਼ ਦਿੱਤੇ ਗਏ ਹਨ ਕਿ ਅੱਧੇ-ਅੱਧੇ ਘੰਟੇ ਮਗਰੋਂ ਡੈਮ ਦੀ ਸਥਿਤੀ ਦੀ ਜਾਂਚ ਕੀਤੀ ਜਾਵੇ | ਇਸ ਮੌਕੇ ਮੈਂਬਰ ਇਰੀਗੇਸ਼ਨ ਡਾ: ਗੁਲਾਬ ਸਿੰਘ ਨਰਵਾਲ, ਤਰੁਣ ਅਗਰਵਾਲ ਸੈਕਟਰੀ ਬੀ ਬੀ ਐਮ ਬੀ , ਚੀਫ਼ ਇੰਜੀਨੀਅਰ ਭਾਖੜਾ ਡੈਮ ਏ ਕੇ ਅਗਰਵਾਲ, ਚੀਫ਼ ਇੰਜੀਨੀਅਰ ਜਨਰੇਸ਼ਨ ਬਲਵੀਰ ਸਿੰਘ, ਡਿਪਟੀ ਚੀਫ਼ ਇੰਜੀਨੀਅਰ ਐਚ ਐਲ ਕੰਬੋਜ, ਐਸ਼ ਈ ਹੈਡਕਵਾਟਰ ਇੰਜ਼ ਮੋਹਨ ਸਿੰਘ , ਇੰਜ਼ ਐਸ਼ ਕੇæ ਬੇਦੀ, ਇੰਜ਼ ਐਸ਼ ਐਸ਼ ਡਡਵਾਲ, ਇੰਜ: ਅਰਵਿੰਦ ਕੁਮਾਰ ਸ਼ਰਮਾ, ਏ ਪੀ ਆਰ ਓ ਸਤਨਾਮ ਸਿੰਘ ਆਦਿ ਤੋਂ ਇਲਾਵਾ ਅਨੇਕਾਂ ਉੱਚ ਅਧਿਕਾਰੀ ਹਾਜ਼ਰ ਸਨ |
16 ਅਗਸਤ ਸ਼ਾਮ ਦੇ 4 ਵਜੇ ਤੋਂ ਭਾਖੜਾ ਡੈਮ ਦੇ ਹਾਈ ਫਲੱਡ ਗੇਟ ਖੋਲ੍ਹਣ ਦੇ ਬਾਵਜੂਦ ਵੀ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ | ਪਹਾੜਾਂ ‘ਚ ਲਗਾਤਾਰ ਪੈ ਰਹੀ ਬਾਰਿਸ਼ ਕਾਰਨ 138976 ਕਿਊਸਿਕ ਪਾਣੀ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਆ ਰਿਹਾ ਹੈ, ਤੇ 55500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ ‘ਚ 12350 ਕਿਊਸਿਕ, ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਵਿਚ 10150 ਕਿਊਸਿਕ ਅਤੇ 33000 ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਜਾ ਰਿਹਾ ਹੈ | ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਵਾਲਾ 10150 ਕਿਊਸਿਕ ਪਾਣੀ ਵੀ ਕੀਰਤਪੁਰ ਸਾਹਿਬ ਤੱਕ ਜਾ ਕੇ ਅੱਗੋਂ ਫਿਰ ਸਤਲੁਜ ਦਰਿਆ ਵਿਚ ਛੱਡਿਆ ਜਾਂਦਾ ਹੈ | ਭਾਖੜਾ ਡੈਮ ਵਿਚ ਪਿੱਛੋਂ ਪਾਣੀ ਦੀ ਆਮਦ ਦਾ ਭਾਰੀ ਮਾਤਰਾ ਵਿਚ ਵੱਧ ਆ ਜਾਣ ਕਰਕੇ ਬੀæ ਬੀæ ਐਮæ ਬੀ ਨੂੰ ਹਾਈ ਫਲੱਡ ਗੇਟ ਖੋਲ੍ਹਣੇ ਪਏ ਹਨ, ਜਿਸ ਕਰਕੇ ਸਤਲੁਜ ਦਰਿਆ ਦੇ ਨਾਲ-ਨਾਲ ਵੱਸਦੇ ਪਿੰਡਾਂ ਵਿਚ ਪਾਣੀ ਦਾਖਲ ਹੋ ਚੁੱਕਿਆ ਹੈ | ਸਿਵਲ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਲਈ ਪੱਬਾਂ ਭਾਰ ਹੋਇਆ ਪਿਆ ਹੈ |
ਭਾਖੜਾ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਦਾ ਬਿਆਸ ਦਰਿਆ ਰਾਹੀਂ ਸਤਲੁਜ ਦਰਿਆ ਵਿਚ ਪਹੁੰਚਣਾ ਲਗਾਤਾਰ ਜਾਰੀ ਹੈ | ਹੁਣ ਤੱਕ 71 ਹਜ਼ਾਰ ਕਿਊਸਿਕ ਪਾਣੀ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ ਖ਼ਤਰੇ ਦੇ ਨਿਸ਼ਾਨ ‘ਤੇ ਚੱਲ ਰਿਹਾ ਹੈ | ਪਾਣੀ ਦੇ ਲਗਾਤਾਰ ਵਧਣ ਤੋਂ ਬਾਅਦ ਛੁੱਟੀ ਹੋਣ ਦੇ ਬਾਵਜੂਦ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਆਪਣੀ ਪੂਰੀ ਟੀਮ ਨਾਲ ਸਤਲੁਜ ਦਰਿਆ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਖ਼ੁਦ ਅਗਵਾਈ ਕਰਦਿਆਂ ਫ਼ੌਜ ਦੀ ਮਦਦ ਨਾਲ ਦਰਿਆ ਦੇ ਹੇਠਲੇ ਪਾਸੇ ਧੁੱਸੀ ਬੰਨ੍ਹ ‘ਚ ਫਸੇ 34 ਲੋਕਾਂ ਨੂੰ ਬੇੜੀਆਂ ਰਾਹੀਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐੱਸ਼ ਡੀ ਐੱਮ ਪੱਟੀ ਨਵਰਾਜ ਸਿੰਘ ਬਰਾੜ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ |
ਮਾਛੀਵਾੜਾ ਸਾਹਿਬ ਸੜਕ ‘ਤੇ ਪੰਜੇਟਾ ਪਿੰਡ ਨੇੜਿਓਾ ਲੰਘਦੇ ਇਕ ਡਰੇਨ ਦੇ ਪਾਣੀ ਵਿਚਲੀ ਜਲ ਕੁੰਭੀ ਵੇਲ ‘ਚ ਫਸ ਕੇ 25 ਮੱਝਾਂ ਦੀ ਮੌਤ ਹੋਣ ਦੀ ਖ਼ਬਰ ਹੈ। ਪਿੰਡ ਕੂੰਮ ਖ਼ੁਰਦ ਵਿਚ ਵਸਦੇ ਬਸ਼ੀਰ ਮੁਹੰਮਦ ਪੁੱਤਰ ਜਲਾਲਦੀਨ ਨੇ ਦੱਸਿਆ ਕਿ 9.30 ਵਜੇ ਦੇ ਕਰੀਬ ਉਸ ਦੇ ਡੇਰੇ ਵਿਚੋਂ ਚਰਨ ਆਈਆਂ ਮੱਝਾਂ ਜਦੋਂ ਪੰਜੇਟਾ ਪਿੰਡ ਨੇੜੇ ਇਕ ਡਰੇਨ ਦੇ ਕੋਲ ਚਰਦੀਆਂ-ਚਰਦੀਆਂ ਡਰੇਨ ਵਿਚ ਪਾਣੀ ਪੀਣ ਲਈ ਵੜੀਆਂ, ਤਾਂ ਪਾਣੀ ਵਿਚਲੀ ਜਲ ਕੁੰਭੀ ਵੇਲ ਵਿਚ ਫਸ ਗਈਆਂ। ਬਸ਼ੀਰ ਮੁਹੰਮਦ ਨੇ ਆਪਣੀਆਂ ਮੱਝਾਂ ਦੀ ਗਿਣਤੀ 35 ਦੇ ਕਰੀਬ ਦੱਸੀ ਹੈ ਉਸ ਨੇ ਦੱਸਿਆ ਉਨ੍ਹਾਂ ਵਿਚੋਂ 25 ਮੱਝਾਂ ਮਰ ਗਈਆਂ ਹਨ।
ਦੱਸਣਯੋਗ ਹੈ ਕਿ ਸਤਲੁਜ ਵਿਚ ਇਸ ਸਮੇਂ 2 ਲੱਖ 40 ਹਜ਼ਾਰ ਕਿਊਸਿਕ ਪਾਣੀ ਆਉਣ ਨਾਲ 30 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ | ਭਾਵੇਂ ਨਹਿਰੀ ਵਿਭਾਗ ਵਲੋਂ ਕਿਸੇ ਵੀ ਕਿਸਮ ਦੀ ਕੋਈ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਆਸਾਰ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਪਰ ਸਤਲੁਜ ਦਰਿਆ ਵਿਚ 1988 ‘ਚ 2 ਲੱਖ 25 ਹਜ਼ਾਰ ਕਿਊਸਿਕ ਪਾਣੀ ਆਉਣ ਨਾਲ ਅੱਧਾ ਲੁਧਿਆਣਾ ਡੁੱਬ ਗਿਆ ਸੀ | ਜਾਣਕਾਰੀ ਅਨੁਸਾਰ ਭਾਖੜਾ ਡੈਮ ਤੋਂ 2 ਲੱਖ 70 ਤੋਂ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ, ਤੇ ਸਥਿਤੀ ਕਾਬੂ ਵਿਚ ਹੋਣ ਕਰਕੇ ਹੁਣ ਭਾਖੜਾ ਵਿਚੋਂ 1 ਲੱਖ 40 ਹਜ਼ਾਰ ਕਿਊਸਿਕ ਪਾਣੀ ਹੀ ਛੱਡਿਆ ਗਿਆ ਹੈ ਜਿਸ ਕਰ ਕੇ ਸਤਲੁਜ ਵਿਚ ਪਾਣੀ ਦਾ ਪੱਧਰ 58 ਹਜ਼ਾਰ ਕਿਊਸਿਕ ਤੱਕ ਪੁੱਜ ਗਿਆ ਹੈ, ਜੋ ਖ਼ਤਰੇ ਦੇ ਨਿਸ਼ਾਨ ‘ਤੇ ਪੁੱਜ ਗਿਆ ਹੈ।
ਇਸੇ ਦੌਰਾਨ ਸਤਲੁਜ ਦਰਿਆ ‘ਚ ਰੋਪੜ ਹੈੱਡ ਵਰਕਸ ਤੋਂ ਛੱਡਿਆ ਪਾਣੀ ਹੁਣ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਲਾਕਿਆਂ ‘ਚ ਮਾਰ ਕਰਨ ਲੱਗਾ ਹੈ, ਜਿਸ ਦੀ ਆਮਦ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮਖੂ ਬਲਾਕ ਦੇ ਪਿੰਡਾਂ ਅੰਦਰ ਹੋਣ ਨਾਲ ਲੋਕ ਘਰ ਛੱਡ ਉੱਚੀਆਂ ਥਾਵਾਂ ਤੇ ਬੰਨ੍ਹਾਂ ‘ਤੇ ਆਉਣ ਲੱਗੇ ਹਨ | ਗੰਭੀਰ ਹਾਲਾਤਾਂ ਨੂੰ ਦੇਖਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਗੈਂਦ ਵਲੋਂ ਸਤਲੁਜ ਦਰਿਆ ਦੇ ਅੰਦਰਲੇ ਪਾਸੇ ਵਸੇ ਨੀਵੇਂ ਇਲਾਕਿਆਂ ਵਾਲੇ ਪਿੰਡਾਂ ਦੀ ਜਾਨ-ਮਾਲ ਨੂੰ ਖ਼ਤਰਾ ਭਾਂਪਦੇ ਹੋਏ ਜ਼ਿਲ੍ਹੇ ਦੇ 60 ਦੇ ਕਰੀਬ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ | ਇਨ੍ਹਾਂ ‘ਚ ਫ਼ਿਰੋਜ਼ਪੁਰ ਤਹਿਸੀਲ ਦੇ 40 ਤੇ ਜ਼ੀਰਾ ਤਹਿਸੀਲ ਦੇ 20 ਪਿੰਡ ਸ਼ਾਮਿਲ ਹਨ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *