ਕੋਈ ਬੈਂਕ ਚੁਣਦੇ ਸਮੇਂ ਵਿਚਾਰੀਆਂ ਜਾਣ ਵਾਲੀਆਂ ਮੁੱਖ ਗੱਲਾਂ

ਭਾਵੇਂ ਤੁਸੀਂ ਆਪਣਾ ਪਹਿਲਾ ਕੈਨੇਡੀਅਨ ਬੈਂਕ ਚੁਣ ਰਹੇ ਹੋ, ਜਾਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਬੈਂਕ ਬਦਲਣ ਦੀ ਲੋੜ ਹੈ, ਹਮੇਸ਼ਾਂ ਵੱਖ-ਵੱਖ ਕਾਰਕ ਹੁੰਦੇ ਹਨ ਜਿਨ੍ਹਾਂ Ḕਤੇ ਤੁਹਾਨੂੰ ਵਿਚਾਰ ਕਰਨਾ ਪੈਂਦਾ ਹੈ। ਬੈਂਕ ਖਾਤਾ ਚੁਣਨਾ ਇੱਕ ਨਿੱਜੀ ਗੱਲ ਹੈ ਅਤੇ ਹਮੇਸ਼ਾਂ ਆਪਣੀਆਂ ਲੋੜਾਂ ਅਤੇ ਤਰਜੀਹਾਂ ਨੂੰ ਸਮਝ ਕੇ ਆਪਣਾ ਸੋਚ-ਵਿਚਾਰ ਸ਼ੁਰੂ ਕਰਨਾ ਚੰਗਾ ਹੁੰਦਾ ਹੈ।

ਦੋ ਪ੍ਰਸਿੱਧ ਕਿਸਮਾਂ ਦੇ ਖਾਤੇ ਹੁੰਦੇ ਹਨ: ਚੈਕਿੰਗ ਖਾਤੇ ਨੂੰ ਦਿਨ-ਪ੍ਰਤੀ-ਦਿਨ ਦੀ ਬੈਂਕਿੰਗ ਲਈ ਤਿਆਰ ਕੀਤਾ ਜਾਂਦਾ  ਹੈ ਜਿਸ ਵਿੱਚ ਤੁਸੀਂ ਕਿਸੇ ਵੀ ਸਮੇਂ ਪੈਸੇ ਜਮ੍ਹਾਂ ਕਰ ਸਕਦੇ ਹੋ ਅਤੇ ਕਢਾ ਸਕਦੇ ਹੋ। ਬੱਚਤ ਖਾਤਾ ਪੈਸੇ ਨੂੰ ਇੱਕ ਪਾਸੇ ਰੱਖਣ ਲਈ ਆਦਰਸ਼ ਹੁੰਦਾ ਹੈ ਕਿਉਂਕਿ ਇਸ ਖਾਤੇ ਵਿਚਲੇ ਬਕਾਇਆ Ḕਤੇ ਵਿਆਜ ਮਿਲੇਗਾ, ਅਤੇ ਜਦੋਂ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਆਪਣੇ ਪੈਸੇ ਨੂੰ ਆਸਾਨੀ ਨਾਲ ਵਰਤ ਵੀ ਸਕਦੇ ਹੋ।

ਇੱਥੇ ਕਿਸੇ ਬੈਂਕ ਦੀ ਚੋਣ ਕਰਦੇ ਸਮੇਂ ਵਿਚਾਰ ਕਰਨ ਲਈ ਕੁਝ ਸੁਝਾਅ ਦਿੱਤੇ ਗਏ ਹਨ:
ਫੀਸਾਂ ਬਾਰੇ ਜਾਣੋ। ਪਤਾ ਕਰੋ ਕਿ ਕੀ ਤੁਹਾਡੇ ਦੁਆਰਾ ਖੋਲ੍ਹੇ ਜਾਣ ਵਾਲੇ ਕਿਸੇ ਖਾਤੇ Ḕਤੇ ਫੀਸਾਂ ਲੱਗਦੀਆਂ ਹਨ ਅਤੇ ਸਮਝੋ ਕਿ ਉਹਨਾਂ ਦਾ ਕੀ ਮਤਲਬ ਹੈ। ਉਦਾਹਰਨ ਲਈ, ਤੁਹਾਡੇ ਤੋਂ ਇੱਕ ਨਿਸ਼ਚਿਤ ਸੰਖਿਆ ਤੋਂ ਵੱਧ ਟ੍ਰਾਂਜੈਕਸ਼ਨਾਂ ਕਰਨ Ḕਤੇ, ਤੁਹਾਡੇ ਖਾਤੇ ਵਿਚਲਾ ਬਕਾਇਆ ਇੱਕ ਖ਼ਾਸ ਸੀਮਾ ਤੋਂ ਹੇਠਾਂ ਜਾਣ Ḕਤੇ, ਜਾਂ ਖਾਤੇ ਵਿਚਲੇ ਬਕਾਇਆ ਤੋਂ ਜ਼ਿਆਦਾ ਪੈਸੇ ਕਢਾਉਣ Ḕਤੇ ਫੀਸ ਲਈ ਜਾ ਸਕਦੀ ਹੈ। ਵੇਰਵੇ ਅਤੇ ਰਕਮਾਂ ਇੱਕ ਬੈਂਕ ਤੋਂ ਦੂਜੇ ਬੈਂਕ ਵਿੱਚ ਵੱਖ-ਵੱਖ ਹੁੰਦੀਆਂ ਹਨ।

ਵਿਸ਼ੇਸ਼ਤਾਵਾਂ  ਦੀ ਤੁਲਨਾ ਕਰੋ। ਵਿਚਾਰ ਕਰੋ ਕਿ ਤੁਹਾਡੀਆਂ ਖਾਸ ਲੋੜਾਂ ਲਈ ਕਿਹੜੀਆਂ ਗੱਲਾਂ ਤੁਹਾਡੇ ਬੈਂਕਿੰਗ ਤਜਰਬਾ ਨੂੰ ਵਧੀਆ ਬਣਾਉਣਗੀਆਂ। ਇੱਕ ਸੰਭਾਵੀ ਵਿਸ਼ੇਸ਼ਤਾ ਆਟੋਮੈਟਿਕ ਬਿਲ ਭੁਗਤਾਨ ਸਥਾਪਿਤ ਕਰਨ ਦੀ ਸਮਰੱਥਾ ਹੈ। ਇੱਕ ਹੋਰ ਵਿਸ਼ੇਸ਼ਤਾ ਮੋਬਾਈਲ ਬੈਂਕਿੰਗ ਐਪ ਜਾਂ ਹੋਰ ਡਿਜੀਟਲ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ, ਜਿਵੇਂ ਕਿ ਕਿਸੇ ਅਸਲ ATM ਤੇ ਜਾਏ ਬਿਨਾਂ ਦੂਰੋਂ ਹੀ ਚੈੱਕ ਜਮ੍ਹਾ ਕਰਨ ਦੀ ਸਹੂਲਤ। ਕਦੇ-ਕਦੇ, ਕੋਈ ਵਿਸ਼ੇਸ਼ਤਾ ਦਿਨ ਦੇ 24 ਘੰਟੇ ਬਹੁਤ ਵਧੀਆ ਗਾਹਕ ਸੇਵਾ, ਤੁਹਾਡੇ ਇਲਾਕੇ ਵਿੱਚ ਕਾਫ਼ੀ ਸਾਰੀਆਂ ਸੁਵਿਧਾਜਨਕ ਬ੍ਰਾਂਚਾਂ ਜਾਂ ATMs ਵਰਗੀ ਸਰਲ ਗੱਲ ਹੋ ਸਕਦੀ ਹੈ।

ਖਾਸ ਪੇਸ਼ਕਸ਼ਾਂ ਲੱਭੋ। ਤੁਸੀਂ ਨਵੇਂ ਆਏ ਵਿਅਕਤੀ ਦੇ ਤੌਰ Ḕਤੇ ਖਾਸ ਪੇਸ਼ਕਸ਼ਾਂ ਦਾ ਫਾਇਦਾ ਲੈਣ ਦੇ ਯੋਗ ਹੋ ਸਕਦੇ ਹੋ, ਜਿਸ ਵਿੱਚ ਤੁਹਾਡੇ ਪਹਿਲੇ ਸਾਲ ਦੇ ਦੌਰਾਨ ਸਥਾਨਕ ਰਿਟੇਲ ਭਾਈਵਾਲਾਂ ਕੋਲ ਛੋਟਾਂ ਜਾਂ ਬਿਨਾਂ ਫੀਸਾਂ ਦੀਆਂ ਮਿਆਦਾਂ ਸ਼ਾਮਲ ਹਨ। ਕਈ ਤਰੀਕੇ ਹਨ ਜਿਨ੍ਹਾਂ ਨਾਲ ਬੈਂਕ ਵਫ਼ਾਦਾਰ ਗਾਹਕਾਂ ਨੂੰ ਇਨਾਮ ਦੇਣ ਅਤੇ ਬਣਾਏ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਇਸ ਲਈ ਉਹਨਾਂ ਪੇਸ਼ਕਸ਼ਾਂ ਬਾਰੇ ਪੁੱਛੋ ਅਤੇ ਉਹਨਾਂ ਦੀ ਤੁਲਨਾ ਕਰੋ ਜੋ ਸ਼ਾਇਦ ਤੁਹਾਡੇ ਲਈ ਉਪਲਬਧ ਹੋ ਸਕਦੀਆਂ ਹਨ। ਉਦਾਹਰਨ ਲਈ, ਇੱਕ ਨਵੇਂ ਆਏ ਵਿਅਕਤੀ ਵਜੋਂ, ਜਦੋਂ ਤੁਸੀਂ ੍ਰਭਛ ਦੇ ਕੋਲ ਬੈਂਕਿੰਗ ਕਰਦੇ ਹੋ, ਤੁਸੀਂ ਇੱਕ ਸਾਲ ਲਈ ਕਿਸੇ ਮਹੀਨਾਵਾਰ ਫੀਸ ਦੇ ਬਿਨਾਂ ਬੈਂਕਿੰਗ, ਇੱਕ ਮੁਫ਼ਤ ਸਿਮ ਕਾਰਡ ਅਤੇ TELUS ਪ੍ਰੀਪੇਡ ਕ੍ਰੈਡਿਟਾਂ ਵਿੱਚ $50, ਕਾਰ ਦੇ ਕਿਰਾਇਆਂ ਤੇ ਛੋਟ, ਅਤੇ ਹੋਰ ਬਹੁਤ ਕੁਝ ਦੇ ਨਾਲ ਉਹਨਾਂ ਦੇ ਖਾਸ ਨਵੇਂ ਆਏ ਲੋਕਾਂ* ਲਈ ਬੱਚਤਾਂ ਦਾ ਆਨੰਦ ਮਾਣ ਸਕਦੇ ਹੋ। rbc.com/new ਤੇ ਹੋਰ ਜਾਣਕਾਰੀ ਲਵੋ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *