ਨਸਲੀ ਹਮਲੇ ਦਾ ਸਿੱਖ ਵਿਦਿਆਰਥਣ ਵੱਲੋਂ ਦਲੇਰਾਨਾ ਜਵਾਬ


ਟਵਿੱਟਰ ਰਾਹੀਂ ਮਨਸਿਮਰ ਕੌਰ ਵੱਲੋਂ ਪੋਸਟ ਕੀਤਾ ਸੁਨੇਹਾ ਵਾਇਰਲ
ਲੰਡਨ/ਲੰਡਨ ਦੇ ਖੇਡ ਮੈਦਾਨ ਵਿੱਚ ਇੱਕ ਸਿੱਖ ਲੜਕੀ ਨੂੰ ਜਦੋਂ ਕੁੱਝ ਬੱਚਿਆਂ ਨੇ ‘ਟੈਰਰਿਸਟ’ ਅਤਿਵਾਦੀ ਕਿਹਾ ਤਾਂ ਉਸ ਨੇ ਇਸ ਸਥਿਤੀ ਦਾ ਬੇਹੱਦ ਹਿੰਮਤ ਨਾਲ ਟਾਕਰਾ ਕੀਤਾ ਅਤੇ ਇਸ ਦਾ ਜਵਾਬ ਸੋਸ਼ਲ ਮੀਡੀਆ ਉੱਤੇ ਅਕਲਮੰਦੀ ਨਾਲ ਦਿੱਤਾ ਅਤੇ ਕਿਹਾ ਕਿ ਨਸਲਵਾਦ ਦੇ ਟਾਕਰੇ ਲਈ ਸਿੱਖ ਭਾਈਚਾਰੇ ਬਾਰੇ ਗਿਆਨ ਫੈਲਾਉਣ ਦੀ ਲੋੜ ਹੈ।
ਮਨਸਿਮਰ ਕੌਰ ਦਾ ਵੀਡੀਓ ਮੈਸੇਜ, ਜੋ ਉਸ ਦੇ ਪਿਤਾ ਵੱਲੋਂ ਟਵਿੱਟਰ ਉੱਤੇ ਪਾਇਆ ਗਿਆ ਹੈ, ਨੇ ਵੀਰਵਾਰ ਤੋਂ ਹੁਣ ਤੱਕ 47000 ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਵੀਡੀਓ ਵਿੱਚ ਇੱਕ ਦਸਤਾਰਧਾਰੀ ਸਿੱਖ ਲੜਕੀ ਦੱਖਣੀ-ਪੂਰਬੀ ਲੰਡਨ ਦੇ ਪਲੱਮਸਟੈੱਡ ਖੇਡ ਮੈਦਾਨ ਵਿੱਚ ਵਾਪਰੀ ਘਟਨਾ ਬਾਰੇ ਬੜੇ ਹੌਸਲੇ ਨਾਲ ਜਾਣਕਾਰੀ ਦਿੰਦੀ ਹੈ। ਲੜਕੀ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਪਾਰਕ ਵਿੱਚ ਚਾਰ ਬੱਚਿਆਂ ਅਤੇ ਨੌਜਵਾਨ ਕੁੜੀ ਦੀ ਮਾਂ ਦੇ ਨਾਲ ਉਸ ਦਾ ਵਾਹ ਪਿਆ, ਜਿਨ੍ਹਾਂ ਦਾ ਉਸ ਪ੍ਰਤੀ ਵਿਵਹਾਰ ਠੀਕ ਨਹੀਂ ਸੀ।ਲੜਕੀ ਇਹ ਮੈਸੇਜ ਇੱਕ ਕਾਪੀ ਵਿੱਚੋਂ ਪੜ੍ਹ ਰਹੀ ਹੈ, ਜਿਸ ਵਿੱਚ ਉਸ ਨੇ ਆਪਣੇ ਅਨੁਭਵ ਸਾਂਝੇ ਕੀਤੇ ਹਨ। ਮਨਸਿਮਰ ਅਨੁਸਾਰ,’ ਸੋਮਵਾਰ ਨੂੰ ਦੋ ਲੜਕੇ ਜਿਨ੍ਹਾਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ ਲੱਗਦੀ ਹੈ, ਨੂੰ ਜਦੋਂ ਮੈਂ ਪਹਿਲਾਂ ਤੋਂ ਹੀ ਕਾਫੀ ਬੱਚਿਆਂ ਦੇ ਵਿੱਚ ਖੇਡਣ ਲਈ ਕਿਹਾ ਤਾਂ ਉਨ੍ਹਾਂ ਉੱਚੀ ਅਤੇ ਸਾਫ ਆਵਾਜ਼ ਵਿੱਚ ਕਿਹਾ,’ ਨਹੀ ਤੂੰ ਨਹੀਂ ਖੇਡ ਸਕਦੀ, ਕਿਉਂਕਿ ਤੂੰ ਇੱਕ ਅਤਿਵਾਦੀ ਹੈ।’ ਇਸ ਤੋਂ ਬਾਅਦ ਬੱਚੀ ਦੱਸਦੀ ਹੈ ਕਿ ਇਨ੍ਹਾਂ ਸ਼ਬਦਾਂ ਨੇ ਕਿਵੇਂ ਉਸ ਦੇ ਦਿਲ ਨੂੰ ਠੇਸ ਪਹੁੰਚਾਈ ਪਰ ਉਸ ਨੇ ਆਪਣਾ ਸਿਰ ਉੱਚਾ ਰੱਖਿਆ ਅਤੇ ਉਹ ਪਰ੍ਹਾਂ ਚਲੀ ਗਈ। ਇਸ ਤੋਂ ਫਿਰ ਅਗਲੇ ਦਿਨ ਉਹ ਪਾਰਕ ਵਿੱਚ ਗਈ ਅਤੇ ਇੱਕ 9 ਸਾਲ ਦੀ ਲੜਕੀ ਨਾਲ ਖੇਡਣ ਲੱਗੀ ਅਤੇ ਇੱਕ ਘੰਟੇ ਬਾਅਦ ਉਸ ਦੀ ਮਾਂ ਆਈ ਅਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਉਸ ਦੇ ਨਾਲ ਨਹੀਂ ਖੇਡ ਸਕਦੀ ਕਿਉਂਕਿ ਉਹ ਸੱਚ-ਮੁੱਚ ਹੀ ਖਤਰਨਾਕ ਦਿਖਾਈ ਦਿੰਦੀ ਹੈ।ਮਨਸਿਮਰ ਨੇ ਕਿਹਾ ਹੈ ਕਿ ਇਹ ਅਸਲ ਵਿੱਚ ਸਿੱਖ ਭਾਈਚਾਰੇ ਬਾਰੇ ਲੋਕਾਂ ਨੂੰ ਗਿਆਨ ਦੀ ਘਾਟ ਕਾਰਨ ਵਾਪਰ ਰਿਹਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *