ਪਾਕਿ ਦਾ ਹਵਾਈ ਖ਼ੇਤਰ ਭਾਰਤੀ ਉਡਾਣਾਂ ਲਈ ਖੁੱਲ੍ਹਾ-ਪਾਕਿ ਕੇਂਦਰੀ ਹਵਾਬਾਜ਼ੀ ਅਥਾਰਟੀ


ਪਾਕਿਸਤਾਨ ਨੇ ਵੀਰਵਾਰ ਨੂੰ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਨਾ ਹੀ ਉਨ੍ਹਾਂ ਨੇ ਭਾਰਤ ਲਈ ਆਪਣੇ ਹਵਾਈ ਖ਼ੇਤਰ ਨੂੰ ਬੰਦ ਕੀਤਾ ਹੈ ਅਤੇ ਨਾ ਹੀ ਭਾਰਤੀ ਉਡਾਣਾਂ ਲਈ ਕਿਸੇ ਰੂਟ ਨੂੰ ਬਦਲਿਆ ਹੈ | ਪਾਕਿਸਤਾਨ ਕੇਂਦਰੀ ਹਵਾਬਾਜ਼ੀ ਅਥਾਰਟੀ (ਸੀ ਏ ਏ ) ਦੇ ਬੁਲਾਰੇ ਮੁਜਤਬਾ ਬੇਗ ਨੇ ਕਿਹਾ ਕਿ ਏਅਰਮੈਨ ਨੂੰ ਨੋਟਿਸ (ਨੋਟੈਮ) ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਸਾਰੀਆਂ ਉਡਾਣਾਂ ਪਹਿਲਾਂ ਜਾਰੀ ਕੀਤੇ ਗਏ ਕਾਰਜਕ੍ਰਮ ਤਹਿਤ ਚੱਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਨਾ ਤਾਂ ਆਪਣਾ ਹਵਾਈ ਖ਼ੇਤਰ ਬੰਦ ਕੀਤਾ ਹੈ ਅਤੇ ਨਾ ਹੀ ਕਿਸੇ ਰੂਟ ਨੂੰ ਬਦਲਿਆ ਜਾਂ ਬੰਦ ਕੀਤਾ ਗਿਆ ਹੈ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *