ਕਰਤਾਰਪੁਰ ਲਾਂਘੇ ਦਾ ਕੰਮ ਜਾਰੀ ਰਹੇਗਾ – ਪਾਕਿ


ਪਾਕਿ ਵੱਲੋਂ ਕਰਤਾਰਪੁਰ ਲਾਂਘੇ ਦਾ 90 ਫ਼ੀਸਦ ਕਾਰਜ ਮੁਕੰਮਲ
ਇਸਲਾਮਾਬਾਦ/ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਕਾਰਜ 90 ਫ਼ੀਸਦ ਮੁਕੰਮਲ ਕਰ ਲਏ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਸਿਫ਼ਰ ਰੇਖਾ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਉਸਾਰੀ ਕਾਰਜ ਮੁਕੰਮਲ ਹੈ ਤੇ ਉਦਘਾਟਨ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸੇ ਵਰ੍ਹੇ ਨਵੰਬਰ ਵਿਚ ਕਰਨ ਦੀ ਯੋਜਨਾ ਹੈ।
ਕੌਰੀਡੋਰ (ਲਾਂਘਾ) ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ। ਇਸ ਨਾਲ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ ਤੇ ਸਿਰਫ਼ ਪਰਮਿਟ ਲੈਣ ਦੀ ਲੋੜ ਪਵੇਗੀ। ਭਾਰਤ ਤੋਂ ਸ਼ਰਧਾਲੂਆਂ ਦਾ ਪਹਿਲਾ ਜਥਾ 9 ਨਵੰਬਰ ਨੂੰ ਪਾਕਿਸਤਾਨ ਪੁੱਜੇਗਾ ਜਦਕਿ ਹਾਲੇ ਤੱਕ ਸ਼ਰਧਾਲੂਆਂ ਦੀ ਗਿਣਤੀ ਬਾਰੇ ਨਹੀਂ ਦੱਸਿਆ ਗਿਆ। ਨੱਬੇ ਫ਼ੀਸਦ ਮੁਕੰਮਲ ਹੋਏ ਕਾਰਜ ਵਿਚ ਜ਼ੀਰੋ ਲਾਈਨ ਤੋਂ ਗੁਰਦੁਆਰਾ ਸਾਹਿਬ ਵਿਚਾਲੇ ਮੁੱਖ ਸੜਕ ਦੀ ਉਸਾਰੀ, ਪੁਲ ਤੇ ਇਮਾਰਤਾਂ ਦੀ ਉਸਾਰੀ ਸ਼ਾਮਲ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਲਾਂਘੇ ਦਾ ਉਦਘਾਟਨ ਕਰਨ ਦੀ ਸੰਭਾਵਨਾ ਹੈ। ਦੋਵੇਂ ਧਿਰਾਂ ਸਮਝੌਤੇ ਨੂੰ ਅੰਤਿਮ ਛੋਹਾਂ ਦੇਣ ਹਿੱਤ ਗੱਲਬਾਤ ਤੇ ਬਾਕੀ ਰਹਿੰਦੇ ਕਾਰਜ ਲਈ ਇਕ ਢੁੱਕਵਾਂ ਮਾਧਿਅਮ ਕਾਇਮ ਕਰਨ ਲਈ ਸਹਿਮਤ ਹੋ ਗਈਆਂ ਹਨ। ਲਾਂਘੇ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਤਕਨੀਕੀ ਟੀਮਾਂ ਜਲਦੀ ਇਕ ਵਾਰ ਫੇਰ ਮੁਲਾਕਾਤ ਕਰਨਗੀਆਂ ਤਾਂ ਕਿ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਿਆ ਜਾ ਸਕੇ। ਭਾਰਤ ਵਾਲੇ ਪਾਸੇ ਵੀ ਲਾਂਘੇ ਸਬੰਧੀ ਉਸਾਰੀ ਕਾਰਜ ਜਾਰੀ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *