ਬਰੈਂਪਟਨ ‘ਚ ਇਲੈੱਕਟ੍ਰਿਕ ਬੱਸਾਂ ਲਈ 11.1ਮਿਲੀਅਨ ਡਾਲਰ ਨਿਵੇਸ਼ ਦਾ ਐਲਾਨ

ਵਾਤਾਵਰਣ ਨੂੰ ਸਾਫ ਅਤੇ ਸੁੱਧ ਬਣਾਉਣ ਦੀ ਦਿਸ਼ਾ ਵਿਚ ਇੱਕ ਅਹਿਮ ਕਦਮ ਪੁੱਟਦਿਆਂ ਬਰੈਂਪਟਨ ਤੋਂ ਫੈਡਰਲ ਸੰਸਦ ਮੈਂਬਰ ਰੂਬੀ ਸਹੋਤਾ, ਵਾਤਾਵਰਣ ਮੰਤਰੀ ਕੈਥਰੀਨ ਮੈਕਕਾਨਾ, ਸੰਸਦ ਮੈਂਬਰਾਂ ਸੋਨੀਆ ਸਿੱਧੂ, ਰਮੇਸ਼ ਸੰਘਾ ਅਤੇ  ਕਮਲ ਖਹਿਰਾ ਨੇ ਬਰੈਂਪਟਨ ਵਾਸਤੇ  ਪੈਨ ਕੈਨੇਡੀਅਨ ਇਲੈਕਟ੍ਰਿਕ ਬੱਸ ਟਰਾਇਲ ਲਈ 11æ1 ਮਿਲੀਅਨ ਡਾਲਰ ਨਿਵੇਸ਼ ਕਰਨ ਦੀ ਘੋਸ਼ਣਾ ਕੀਤੀ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਰੂਬੀ ਸਹੋਤਾ ਨੇ ਦੱਸਿਆ ਕਿ ਕੈਨੇਡਾ ਦੇ ਵਾਤਾਵਰਣ ਵਿਚ ਹੋ ਰਹੀਆਂ ਤਬਦੀਲੀਆਂ ਨੂੰ ਨੱਥ ਪਾਉਣ, ਸਾਰੇ ਭਾਈਚਾਰਿਆਂ ਨੂੰ ਤੰਦਰੁਸਤ ਵਾਤਾਵਰਣ ਮੁਹੱਈਆ ਕਰਨ ਅਤੇ ਸਾਫ਼-ਸੁਥਰੇ ਅਰਥਚਾਰੇ ਦੇ ਵਿਕਾਸ ਲਈ ਟਰਾਂਸਪੋਰਟ ਖ਼ੇਤਰ ਵਿਚ ਪ੍ਰਦੂਸ਼ਣ ਨੂੰ ਘਟਾਉਣਾ ਜ਼ਰੂਰੀ ਹੈ। ਕੈਨੇਡਾ ਦੀ ਸਰਕਾਰ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਉਹਨਾਂ ਦੱਸਿਆ ਕਿ ਇਸ ਪ੍ਰਾਜੈੱਕਟ ਨਾਲ ਬਰੈਂਪਟਨ ਵਿਚ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਦੇ ਫ਼ਲੀਟ ਨੂੰ ਹੌਲੀ-ਹੌਲੀ ਬੈਟਰੀ ਨਾਲ ਚੱਲਣ ਵਾਲੀਆਂ ਬੱਸਾਂ ਨਾਲ ਬਦਲਿਆ ਜਾਏਗਾ ਜਿਸ ਨਾਲ ਗਰੀਨਹਾਊਸ ਗੈਸਾਂ ਦੇ ਰਿਸਾਅ ਅਤੇ ਹਵਾਈ ਪ੍ਰਦੂਸ਼ਣ ਵਿਚ ਕਮੀ ਹੋਵੇਗੀ।
ਕੈਨੇਡਾ ‘ਚ ਬੱਸਾਂ ਦਾ ਨਿਰਮਾਣ ਕਰਨ ਵਾਲੀਆਂ ਦੋ ਵੱਡੀਆਂ ਕੰਪਨੀਆਂ ‘ਨਿਊ ਫ਼ਲਾਇਰ ਇੰਡਸਟਰੀਜ਼’ ਤੇ ‘ਨੋਵਾ ਬੱਸ’ ਇਹ ਬੈਟਰੀ ਇਲੈੱਕਟ੍ਰਿਕ ਬੱਸਾਂ ਤਿਆਰ ਕਰਨਗੀਆਂ, ਅਤੇ ‘ਅਸੀਆ ਬਰਾਊਨ ਬੋਵੇਰੀ’ (ਏ ਬੀ ਬੀ ) ਤੇ ‘ਸਾਈਮਨਜ਼’ ਨਾਮਕ ਕੰਪਨੀਆਂ ਉਨ੍ਹਾਂ ਦੇ ਲਈ ਔਨ-ਰੂਟ ਚਾਰਜਰ ਮੁਹੱਈਆ ਕਰਨਗੀਆਂ ਜੋ ਓਵਰਹੈੱਡ ਇਲੈੱਕਟ੍ਰਿਕ ਬੱਸ ਚਾਰਜਿੰਗ ਸਿਸਟਮ ਦੀ ਕਾਰਗ਼ੁਜ਼ਾਰੀ ਨੂੰ ਦਰਸਾਉਣਗੇ। ਇਸ ਦੇ ਨਾਲ ਹੀ ਇਹ ਸ਼ਹਿਰ ਦੇ ਭਵਿੱਖਮਈ ਵਿਸਥਾਰ, ਵਾਤਾਵਰਣ ਸਾਫ਼ ਰੱਖਣ ਅਤੇ ਨਵੀਆਂ ਨੌਕਰੀਆਂ ਪੈਦਾ ਕਰਨ ਵਿਚ ਵੀ ਸਹਾਈ ਹੋਣਗੇ। ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਰੂਬੀ ਸਹੋਤਾ ਨੇ ਕਿਹਾ, “ਮੈਂ 2016 ਦੇ ਸ਼ੁਰੂ ਵਿਚ ‘ਕਿਊਟ੍ਰਿਕ’ ਅਤੇ ਇਸ ਦੇ ਬਿਜਲਈ ਬੱਸਾਂ ਦੇ ਟਰਾਇਲ ਦੇ ਬਾਰੇ ਸੁਣਿਆ। ਮੈਨੂੰ ਪਤਾ ਲੱਗਾ ਕਿ ਬਰੈਂਪਟਨ ਦੀ ਵੱਧਦੀ ਵਸੋਂ ਅਤੇ ਇੱਥੇ ਨਿੱਤ ਵੱਧ ਰਹੀਆਂ ਗੱਡੀਆਂ ਕਾਰਨ ਬਰੈਂਪਟਨ ਟਰਾਂਜ਼ਿਟ ਵਿਚ ਡੀਜ਼ਲ ਵਾਲੀਆਂ ਬੱਸਾਂ ਉੱਪਰ ਨਿਰਭਰਤਾ ਘਟਾਉਣ ਲਈ ਇਸ ਪ੍ਰਾਜੈੱਕਟ ਦੀ ਜ਼ਰੁਰਤ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *