ਤਿੰਨ ਕਤਲਾਂ ਪਿੱਛੋਂ ਫਰਾਰ ਕੈਮ ਮੈਕਲਿਓਡ ਅਤੇ ਬ੍ਰਾਈਰ ਸ਼ਮੈਗੇਲਸਕੀ ਮੈਨੀਟੋਬਾ ‘ਚ ਕਿਤੇ ਲੁਕੇ ਹਨ: ਪਲਿਸ

ਮੈਨੀਟੋਬਾ/ ਆਰਸੀਐਮਪੀ ਨੇ ਸੂਹੀਆ ਵਿਭਾਗ ਤੋਂ ਮਿਲੀ ਤਾਜ਼ਾ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਹੈ ਕਿ ਦੋ ਸੈਲਾਨੀਆਂ ਦੀ ਜੋੜੀ ਅਤੇ ਇੱਕ ਬਜ਼ੁਰਗ ਆਦਮੀ ਦਾ ਕਤਲ ਕਰਕੇ ਭੱਜੇ ਮਸ਼ਕੂਕ ਕੈਮ ਮੈਕਲਿਓਡ ਅਤੇ ਬ੍ਰਾਈਰ ਸ਼ਮੈਗੇਲਸਕੀ  ਯੌਰਕ ਲੈਂਡਿੰਗ, ਮੈਨੀਟੋਬਾ ਜਾਂ ਇਸ ਦੇ ਕਿਤੇ ਨੇੜੇ-ਤੇੜੇ ਹੀ ਲੁਕੇ ਹੋ ਸਕਦੇ ਸਨ। ਜਿਸ ਮਗਰੋਂ ਆਰਸੀਐਮਪੀ ਦੇ ਅਧਿਕਾਰੀਆਂ ਨੂੰ ਮੈਨੀਟੋਬਾ ਵੱਲ ਰਵਾਨਾ ਕਰ ਦਿੱਤਾ ਗਿਆ ਹੈ।
ਇਸ ਜਾਣਕਾਰੀ ਦੇ ਨਾਲ ਪੁਲਿਸ ਨੇ ਆਮ ਜਨਤਾ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਪੁਲਿਸ ਪ੍ਰਸਾਸ਼ਨ ਸਿਰ ਸੁੱਟ ਕੇ ਇਹਨਾਂ ਮਸ਼ਕੂਕਾਂ ਦੀ ਭਾਲ ਵਿਚ ਜੁਟਿਆ ਹੈ, ਜਿਸ ਕਰਕੇ ਮੈਨੀਟੋਬਾ ਇਲਾਕੇ ਅੰਦਰ ਪੁਲਿਸ ਦੀ ਭਾਰੀ ਗਿਣਤੀ ਨੂੰ ਆਪਰੇਸ਼ਨ ਮੁਕੰਮਲ ਕਰਨ ਵਿਚ ਲਾਇਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਲਗਭਗ ਇੱਕ ਹਫਤੇ ਤੋਂ ਪੁਲਿਸ ਇਹਨਾਂ ਦੋਵੇਂ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ, ਜੋ ਕਿ ਬੀਸੀ ਵਿਚ ਇੱਕ ਸੈਲਾਨੀ ਜੋੜੇ ਅਤੇ ਇੱਕ ਬਜ਼ੁਰਗ ਵਿਅਕਤੀ ਦਾ ਕਤਲ ਕਰਨ ਮਗਰੋਂ ਫਰਾਰ ਹਨ।
ਪੁਲਿਸ ਵੱਲੋਂ ਮੈਨੀਟੋਬਾ ਤੇ ਨਾਲ ਲੱਗਦੇ ਇਲਾਕੇ ਗਿਲਾਮ ਵਿੱਚ ਇਨ੍ਹਾਂ ਦੋਵਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਕਿਉਂਕਿ ਆਖਰੀ ਵਾਰ ਇਨ੍ਹਾਂ ਦੋਵਾਂ ਨੂੰ ਇੱਥੇ ਵੇਖਿਆ ਗਿਆ ਸੀ। ਪਰ ਸੁੱਕਰਵਾਰ ਨੂੰ ਪੁਲਿਸ ਨੇ ਦੱਸਿਆ ਕਿ ਕਿਸੇ ਨੇ ਇਲਾਕਾ ਛੱਡਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਹੋ ਸਕਦੀ ਹੈ। ਹੁਣ ਆਰਸੀਐਮਪੀ ਨੇ ਯੌਰਕ ਲੈਂਡਿੰਗ ਵਾਸੀਆਂ ਨੂੰ ਇਹ ਅਪੀਲ ਕਰਕੇ ਪੁਲਿਸ ਅਧਿਕਾਰੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਨ ਤੋਂ ਰੋਕਿਆ ਹੈ ਤਾਂ ਕਿ ਪੁਲਿਸ ਅਧਿਕਾਰੀਆਂ ਦੀ ਲੋਕੇਸ਼ਨ ਗੁਪਤ ਰੱਖੀ ਜਾ ਸਕੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *