ਸਸਕੈਚਵਨ ‘ਚ ਪੁਲਿਸ ਅਫਸਰ ਬਣਿਆ ਅੰਮ੍ਰਿਤਸਰ ਦਾ ਹਰਮਨਦੀਪ ਸਿੰਘ


ਅੰਮ੍ਰਿਤਸਰ ਦਾ ਨੌਜਵਾਨ ਹਰਮਨਦੀਪ ਸਿੰਘ  ਕੈਨੇਡਾ ਦੇ ਸਸਕੈਚਵਨ ਦੀ ਪੁਲੀਸ ਵਿੱਚ ਭਰਤੀ ਹੋ ਗਿਆ। ਲਗਪਗ 29 ਸਾਲਾਂ ਦਾ ਹਰਮਨਦੀਪ ਸਿੰਘ ਮੱਲੀ ਸਥਾਨਕ ਪ੍ਰਤਾਪ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਉਨ੍ਹਾਂ ਦਾ ਪਰਿਵਾਰ 2011 ਵਿਚ ਕੈਨੇਡਾ ਚਲਾ ਗਿਆ ਸੀ। ਗਰੈਜੂਏਸ਼ਨ ਤੋਂ ਬਾਅਦ ਉਸ ਨੇ ਕੈਨੇਡਾ ਵਿਚ ਹੋਰ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਪੁਲੀਸ ਵਿਚ ਨੌਕਰੀ ਕਰਨ ਦਾ ਟੀਚਾ ਮਿਥਿਆ ਸੀ। ਉਸ ਦਾ ਇਹ ਟੀਚਾ ਅੱਜ ਕੈਨੇਡਾ ਪੁਲੀਸ ਦੀ ਵਰਦੀ ਪਾਉਣ ਤੋਂ ਬਾਅਦ ਪੂਰਾ ਹੋ ਗਿਆ। ਉਸ ਦੇ ਰਿਸ਼ਤੇਦਾਰ ਦਮਨਜੀਤ ਸਿੰਘ, ਜੋ ਇਥੇ ਇਕ ਸਿਆਸੀ ਪਾਰਟੀ ਨਾਲ ਸਬੰਧਤ ਹਨ, ਨੇ ਦੱਸਿਆ ਕਿ ਅੱਜ ਇਕ ਸਮਾਗਮ ਦੌਰਾਨ ਜੱਜ ਬਰੇਨ ਹੈਡਰਕਿਸਨ ਨੇ ਉਸ ਦੇ ਮੋਢੇ ‘ਤੇ ਪੁਲੀਸ ਦੀ ਨੌਕਰੀ ਲਈ ਬੈਚ ਲਾਇਆ ਹੈ। ਉਸ ਸਮੇਤ ਤਿੰਨ ਨੌਜਵਾਨਾਂ ਨੂੰ ਪੁਲੀਸ ਸੇਵਾ ਵਿਚ ਸ਼ਾਮਲ ਕੀਤਾ ਗਿਆ ਹੈ। ਹਰਮਨਦੀਪ ਸਿੰਘ ਪਹਿਲਾ ਪੰਜਾਬੀ ਭਾਰਤੀ ਨੌਜਵਾਨ ਹੈ, ਜਿਸ ਨੇ ਸਸਕੈਚਵਨ ਪੁਲੀਸ ਵਿਚ ਨੌਕਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਪੰਜਾਬੀਆਂ ਲਈ ਮਾਣ ਵਾਲੀ ਗੱਲ ਕਰਾਰ ਦਿੱਤਾ। ਬੈਚ ਸਮਾਗਮ ਸਮੇਂ ਸਸਕੈਚਵਨ ਦੇ ਮੁਖੀ ਰਿਕ ਬਰੂਸਾ, ਮੇਅਰ ਫਰੇਜ਼ਰ ਟੋਲਮਈ ਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਹਰਮਨਦੀਪ ਮੱਲੀ ਨੇ ਕਿਹਾ ਕਿ ਇਸ ਸਫਲਤਾ ਲਈ ਉਸ ਦੇ ਪਿਤਾ ਸਤਨਾਮ ਸਿੰਘ ਮੱਲੀ ਪ੍ਰੇਰਨਾ ਸਰੋਤ ਹਨ, ਜਿਨ੍ਹਾਂ ਨੇ ਲਗਪਗ 21 ਵਰ੍ਹੇ ਭਾਰਤੀ ਫੌਜ ਵਿਚ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਣ ਸਨਮਾਨ ਸਿਰਫ ਉਸ ਲਈ ਨਹੀਂ ਸਗੋਂ ਸਮੁੱਚੀ ਕੌਮ ਲਈ ਹੈ ਅਤੇ ਉਹ ਆਪਣੀ ਕੌਮ ਦਾ ਸਿਰ ਉੱਚਾ ਕਰਨ ਲਈ ਹਰ ਸੰਭਵ ਯਤਨ ਕਰੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *