ਕੈਨੇਡਾ ਵਿੱਚ ਜਹਾਜ਼ ਹਾਦਸੇ ‘ਚ ਚਾਰ ਮੌਤਾਂ


ਵੈਨਕੂਵਰ/ਕੈਨੇਡਾ ਦੇ ਪੱਛਮੀ ਤੱਟੀ ਖੇਤਰ ‘ਚ ਪਾਣੀ ਤੋਂ ਉਡਾਣ ਭਰਨ ਵਾਲੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਉਸ ‘ਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਜਹਾਜ਼ ‘ਚ ਕੁੱਲ ਕਿੰਨੇ ਲੋਕ ਸਵਾਰ ਸਨ। ਕੈਨੇਡੀਅਨ ਤੱਟੀ ਬਚਾਅ ਟੀਮ ਨੇ ਜਾਣਕਾਰੀ ਦਿੱਤੀ ਕਿ ਪੋਰਟ ਹਾਰਡੀ ਤੋਂ 100 ਕਿਲੋਮੀਟਰ ਉੱਤਰ ਵਾਲੇ ਪਾਸੇ ਐਲਡਰਬਰੋਕ ਟਾਪੂ ਕੋਲ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਮੌਕੇ ਬਚਾਅ ਟੀਮ ਰਾਹਤ ਕਾਰਜਾਂ ‘ਚ ਜੁੱਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ‘ਤੇ ਇਹ ਪਤਾ ਨਹੀਂ ਲੱਗਾ ਕਿ ਜਹਾਜ਼ ‘ਚ ਕਿੰਨੇ ਜਣੇ ਸਵਾਰ ਸਨ। ਇਸ ਖੇਤਰ ਵਿਚ ਇਸ ਸਾਲ ਹਾਦਸਗ੍ਰਸਤ ਹੋਣ ਵਾਲਾ ਇਹ ਤੀਜਾ ਜਹਾਜ਼ ਹੈ। ਇਨ੍ਹਾਂ ਦਿਨਾਂ ਵਿਚ ਕੈਨੇਡਾ ‘ਚ ਸੈਲਾਨੀਆਂ ਦੀ ਆਮਦ ਵੱਧ ਜਾਂਦੀ ਹੈ। ਇਨ੍ਹਾਂ ਜਹਾਜ਼ਾਂ ‘ਚ ਸੈਲਾਨੀਆਂ ਨੂੰ ਕੈਨੇਡਾ ਦੇ ਉੱਚੇ ਪਹਾੜੀ ਤੇ ਬਰਫੀਲੇ ਖੇਤਰਾਂ ਦੇ ਨਜ਼ਾਰੇ ਵਿਖਾਏ ਜਾਂਦੇ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *