ਅਮਰੀਕਾ ‘ਚ ਗ੍ਰੰਥੀ ‘ਤੇ ਗੁਰਦੁਆਰੇ ਅੰਦਰ ਨਸਲੀ ਹਮਲਾ


ਵਾਸ਼ਿੰਗਟਨ/ਕੈਲੀਫੋਰਨੀਆ ਦੇ ਇੱਕ ਗੁਰਦੁਆਰੇ ਵਿੱਚ ਵੀਰਵਾਰ ਰਾਤ ਇੱਕ ਗ੍ਰੰਥੀ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਇਸ ਘਟਨਾ ਨੂੰ ਨਫਰਤੀ ਅਪਰਾਧ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਗ੍ਰੰਥੀ ਅਮਰਜੀਤ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇੱਕ ਘੁਸਪੈਠੀਆ ਗੁਰਦੁਆਰੇ ਦੇ ਗਲਿਆਰੇ ‘ਚ ਬਣੇ ਉਸ ਮਕਾਨ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਆ ਵੜਿਆ ਤੇ ਉਸ ਨੂੰ ਮੁੱਕਾ ਮਾਰ ਕੇ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਅਤੇ ਗਾਲ੍ਹਾਂ ਕੱਢੀਆਂ। ਅਮਰਜੀਤ ਸਿੰਘ ‘ਮੋਡੈਸਟੋ ਸੇਰੇਸ’ ਸਥਿਤ ਗੁਰਦੁਆਰੇ ‘ਚ ਗ੍ਰੰਥੀ ਹੈ। ਗ੍ਰੰਥੀ ਨੇ ਦੱਸਿਆ ਕਿ ਹਮਲਾਵਰ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਅਤੇ ਉਸ ਨੇ ਉਸ ਦੇ ਗਲੇ ‘ਤੇ ਮੁੱਕਾ ਮਾਰਿਆ। ਹਮਲਾਵਰ ਦੇ ਹੱਥ ‘ਚ ਸ਼ੀਸ਼ਾ ਤੋੜਨ ਲਈ ਕੁਝ ਸੀ। ਮੋਡੈਸਟੋ ਸਿਟੀ ਕਾਊਂਸਲ ਤੇ ਗੁਰਦੁਆਰੇ ਦੇ ਮੈਂਬਰ ਮਣੀ ਗਰੇਵਾਲ ਨੇ ਇਸ ਨੂੰ ਨਫਰਤੀ ਅਪਰਾਧ ਦੱਸਿਆ ਹੈ। ਉਨ੍ਹਾਂ ਇੱਕ ਵੀਡੀਓ ‘ਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਹਮਲਾ ਨਫਰਤ ਦੇ ਕਾਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਅਜਿਹੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੀ ਸਥਾਨਕ ਪੁਲੀਸ ਨੇ ਕਿਹਾ ਕਿ ਇਸ ਨੂੰ ਨਫਰਤੀ ਅਪਰਾਧ ਕਹਿਣਾ ਜਲਦਬਾਜ਼ੀ ਹੋਵੇਗੀ। ਸੰਸਦ ਮੈਂਬਰ ਜੋਸ਼ ਹਾਰਡਰ ਨੇ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, ‘ਇਸ ਔਖ ਦੀ ਘੜੀ ‘ਚ ਮੈਂ ਸਿੱਖ ਭਾਈਚਾਰੇ ਦੇ ਨਾਲ ਹਾਂ। ਹਰ ਅਮਰੀਕੀ ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣਾ ਵਾਲਾ ਹੋਵੇ ਬਿਨਾਂ ਕਿਸੇ ਡਰ ਦੇ ਆਜ਼ਾਦੀ ਨਾਲ ਆਪਣੇ ਧਰਮ ਨੂੰ ਨਿਭਾਅ ਸਕਦਾ ਹੈ। ਇਹ ਹਮਲਾ ਇਹ ਨਹੀਂ ਦਿਖਾਉਂਦਾ ਕਿ ਅਸੀਂ ਕੀ ਹਾਂ। ਸਾਨੂੰ ਇਸ ਲਈ ਜ਼ਿੰਮੇਵਾਰ ਵਿਅਕਤੀ ਦਾ ਪਤਾ ਲਾਉਣਾ ਚਾਹੀਦਾ ਹੈ।’

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *