ਕੁਲਭੂਸ਼ਣ ਜਾਧਵ ਨੂੰ ਲਾਹੌਰ ਤੋਂ ਕਿਸੇ ਗੁਪਤ ਜਗ੍ਹਾ ਤਬਦੀਲ ਕੀਤਾ


ਨਵੀਂ ਦਿੱਲੀ/ਕੌਮਾਂਤਰੀ ਅਦਾਲਤ ‘ਆਈਸੀਜੇ’ ਦੇ ਫ਼ੈਸਲੇ ਤੋਂ ਬਾਅਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਪਾਕਿ ਏਜੰਸੀਆਂ ਨੇ 19 ਜੁਲਾਈ ਨੂੰ ਕਿਸੇ ਅਣਦੱਸੀ ਜਗ੍ਹਾ ‘ਤੇ ਭੇਜ ਦਿੱਤਾ ਹੈ। ਖ਼ੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਾਹੌਰ ਵਿਚ ਜਿਸ ਥਾਂ ‘ਤੇ ਜਾਧਵ ਨੂੰ ਰੱਖਿਆ ਗਿਆ ਸੀ, ਉਸ ਥਾਂ ਤੋਂ ਉਨ੍ਹਾਂ ਨੂੰ ਕਿਤੇ ਹੋਰ ਲਿਜਾਇਆ ਗਿਆ ਹੈ। ਜਗ੍ਹਾ ਬਦਲਣ ਦੀ ਖ਼ੁਫੀਆ ਜਾਣਕਾਰੀ ਬਾਰੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਜਾਧਵ ਦੇ ਲਈ ਕਾਊਂਸਲਰ ਪਹੁੰਚ ਦੇਣ ਤੋਂ ਪਹਿਲਾਂ ਉਸ ਨੂੰ ਕਿਸੇ ਅਜਿਹੀ ਜਗ੍ਹਾ ‘ਤੇ ਭੇਜ ਸਕਦਾ ਹੈ ਜਿੱਥੇ ਉਸ ਨੂੰ ਬਿਹਤਰ ਹਾਲਾਤ ‘ਚ ਰੱਖੇ ਜਾਣ ਦਾ ਦਾਅਵਾ ਕੀਤਾ ਜਾ ਸਕੇ। ਹਾਲੇ ਤੱਕ ਕਾਊਂਸਲਰ ਦੀ ਸਹੂਲਤ ਨਹੀਂ ਦਿੱਤੀ ਗਈ ਹੈ। ਇਸ ਮਾਮਲੇ ‘ਤੇ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਪੱਧਰ ‘ਤੇ ਗੱਲ ਚੱਲ ਰਹੀ ਹੈ। ਭਾਰਤ ਵਿਏਨਾ ਕਨਵੈਨਸ਼ਨ ਦਾ ਹਵਾਲਾ ਦੇ ਰਿਹਾ ਹੈ ਜਦਕਿ ਪਾਕਿ ਆਪਣੀਆਂ ਸ਼ਰਤਾਂ ‘ਤੇ ਕਾਊਂਸਲਰ ਮਦਦ ਦੇਣਾ ਚਾਹੁੰਦਾ ਹੈ। ਭਾਰਤ ਦਾ ਕਹਿਣਾ ਹੈ ਕਿ ਆਈਸੀਜੇ ਦਾ ਫ਼ੈਸਲਾ ਮੁਲਕ ਦੇ ਹੱਕ ਵਿਚ ਸੀ। ਇਸ ਲਈ ਜਾਧਵ ਨੂੰ ਉਸ ਦੀਆਂ ਸ਼ਰਤਾਂ ‘ਤੇ ਇਹ ਸਹੂਲਤ ਮਿਲਣੀ ਚਾਹੀਦੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *