ਮੁਹੰਮਦ ਆਮਿਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ


ਕਰਾਚੀ/ਖੱਬੇ ਹੱਥ ਦੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਸੀਮਤ ਓਵਰਾਂ ਦੇ ਮੈਚ ਮੁਲਕ ਲਈ ਖੇਡਦੇ ਰਹਿਣਗੇ। ਆਮਿਰ (27) ਪਿਛਲੇ ਕੁਝ ਸਮੇਂ ਤੋਂ ਸੰਕੇਤ ਦੇ ਰਹੇ ਸਨ ਕਿ ਉਹ ਟੈਸਟ ਕ੍ਰਿਕਟ ਛੱਡਣਾ ਚਾਹੁੰਦੇ ਹਨ ਤੇ ਧਿਆਨ ਇਕ ਰੋਜ਼ਾ ਤੇ ਟੀ20 ‘ਤੇ ਕੇਂਦਰਤ ਕਰਨਾ ਚਾਹੁੰਦੇ ਹਨ। ਪਾਕਿ ਕ੍ਰਿਕਟ ਬੋਰਡ ਵੱਲੋਂ ਜਾਰੀ ਬਿਆਨ ਮੁਤਾਬਕ ਆਮਿਰ ਨੇ ਕਿਹਾ ਕਿ ਉਹ ਪਾਕਿਸਤਾਨ ਵੱਲੋਂ ਖੇਡ ਕੇ ਸਨਮਾਨਿਤ ਮਹਿਸੂਸ ਕਰਦਾ ਹੈ। ਜ਼ਿਕਰਯੋਗ ਹੈ ਕਿ ਮੁਹੰਮਦ ਆਮਿਰ ‘ਤੇ ਮੈਚ ਫਿਕਸਿੰਗ ਮਾਮਲੇ ‘ਚ 2015 ਵਿਚ ਪਾਬੰਦੀ ਲਾਈ ਗਈ ਸੀ। ਆਮਿਰ ਨੇ 36 ਟੈਸਟ ਮੈਚ, 59 ਇਕ ਰੋਜ਼ਾ ਤੇ 49 ਟੀ20 ਵੀ ਖੇਡੇ ਹਨ। ਇੰਗਲੈਂਡ ਵਿਚ ਹਾਲ ਹੀ ‘ਚ ਹੋਏ ਵਿਸ਼ਵ ਕੱਪ ‘ਚ ਆਮਿਰ ਨੇ 15 ਵਿਕਟਾਂ ਲਈਆਂ ਸਨ। ਆਮਿਰ ਨੇ ਟੈਸਟ ਕਰੀਅਰ ਦੀ ਸ਼ੁਰੂਆਤ 2009 ਵਿਚ ਸ੍ਰੀਲੰਕਾ ਖ਼ਿਲਾਫ਼ ਕੀਤੀ ਸੀ। ਹਾਲੀਆ ਵਿਸ਼ਵ ਕੱਪ ਵਿਚ ਗੇਂਦਬਾਜ਼ ਵੱਜੋਂ ਉਸ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *