ਬਜਰੰਗ ਅਤੇ ਰਵੀ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ


ਨਵੀਂ ਦਿੱਲੀ/ਸਟਾਰ ਪਹਿਲਵਾਨ ਬਜਰੰਗ ਪੂਨੀਆ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਥਾਂ ਪੱਕੀ ਕਰਨ ਲਈ ਚਾਰ ਮਿੰਟ ਤੋਂ ਵੀ ਘੱਟ ਸਮਾਂ ਲੱਗਾ ਜਦਕਿ ਰਵੀ ਕੁਮਾਰ ਦਾਹੀਆ ਨੇ ਇੱਥੇ ਚੋਣ ਟ੍ਰਾਇਲ ਦਾ ਸਭ ਤੋਂ ਤਕੜਾ ਮੁਕਾਬਲਾ ਜਿੱਤ ਕੇ ਇਸ ਦਾ ਟਿਕਟ ਟਕਾਇਆ। ਵਿਸ਼ਵ ਚੈਂਪੀਅਨਸ਼ਿਪ ਕਜ਼ਾਖ਼ਸਤਾਨ ਵਿਚ 14 ਤੋਂ 22 ਸਤੰਬਰ ਤੱਕ ਹੋਵੇਗੀ। ਇਹ ਟੂਰਨਾਮੈਂਟ ਓਲੰਪਿਕ ਕੁਆਲੀਫਾਇੰਗ ਮੁਕਾਬਲਾ ਹੈ। ਬਜਰੰਗ ਨੂੰ ਚੁਣੌਤੀ ਦੇਣ ਸਿਰਫ਼ ਮੌਜੂਦਾ ਕੌਮੀ ਚੈਂਪੀਅਨ ਹਰਫੂਲ ਸਿੰਘ ਪੁੱਜੇ। ਹਰਫੂਲ ਗੋਡੇ ਦੀ ਸੱਟ ਕਾਰਨ ਮੁਕਾਬਲੇ ਦੇ ਦੂਜੇ ਦੌਰ ਵਿਚ ਬਰਾਬਰ ਦੀ ਟੱਕਰ ਨਹੀਂ ਦੇ ਸਕੇ।
ਪਿਛਲੇ ਸਾਲ ਅੰਡਰ 23 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦੇ ਤਗ਼ਮਾ ਜੇਤੂ ਰਵੀ ਨੇ ਇਨ੍ਹਾਂ ਵਿਚੋਂ ਬਾਜ਼ੀ ਮਾਰ ਕੇ ਕਜ਼ਾਖ਼ਸਤਾਨ ਦੀ ਟਿਕਟ ਕਟਾਈ। ਦੀਪਕ ਪੂਨੀਆ ਨੇ 86 ਕਿਲੋਗ੍ਰਾਮ ਵਰਗ ਵਿਚ ਪਵਨ ਖ਼ਿਲਾਫ਼ 5-0 ਨਾਲ ਜਿੱਤ ਦਰਜ ਕੀਤੀ। ਮੌਸਮ ਖੱਤਰੀ ਨੇ 97 ਕਿਲੋ ਭਾਰ ਵਰਗ ਵਿਚ ਸਤਯਾਵ੍ਰੱਤ ਕਾਦਿਆਨ ਨੂੰ 8-1 ਨਾਲ ਹਰਾਇਆ। ਸੁਮਿਤ ਮਲਿਕ ਨੇ ਵੀ ਆਪਣੀ ਥਾਂ ਪੱਕੀ ਕੀਤੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *