ਲੋਕ ਸਭਾ ‘ਚ ਨਵੇਂ ਸਿਰਿਉ ਤੀਹਰਾ ਤਲਾਕ ਬਿਲ ਪਾਸ


ਲੋਕ ਸਭਾ ‘ਚ ਵੀਰਵਾਰ ਨੂੰ ਤਿੰਨ ਤਲਾਕ ਬਿਲ ਚਰਚਾ ਤੋਂ ਬਾਅਦ ਪਾਸ ਹੋ ਗਿਆ। ਇਸ ਬਿਲ ਦੇ ਪੱਖ ‘ਚ 303 ਅਤੇ ਵਿਰੋਧ ‘ਚ 82 ਵੋਟਾਂ ਪਈਆਂ। ਇਹ ਦੂਜੀ ਵਾਰ ਹੈ ਜਦੋਂ ਬਿਲ ਨੂੰ ਲੋਕ ਸਭਾ ‘ਚ ਪਾਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫ਼ਰਵਰੀ ‘ਚ ਵੀ ਬਿਲ ਨੂੰ ਲੋਕ ਸਭਾ ‘ਚ ਮਨਜੂਰੀ ਮਿਲੀ ਸੀ, ਪਰ ਰਾਜ ਸਭਾ ਨੇ ਇਸ ਨੂੰ ਮਨਜੂਰੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਨਵੀਂ ਸਰਕਾਰ ਨੂੰ ਨਿਯਮਾਂ ਤਹਿਤ ਬਿਲ ਨੂੰ ਦੁਬਾਰਾ ਲੋਕ ਸਭਾ ‘ਚ ਪਾਸ ਕਰਵਾਉਣਾ ਪਿਆ। ਵੋਟਿੰਗ ਦੌਰਾਨ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਜੇਡੀਯੂ ਨੇ ਬਿਲ ਦਾ ਵਿਰੋਧ ਕਰਦਿਆਂ ਸਦਨ ‘ਚ ਵਾਕਆਊਟ ਕਰ ਦਿੱਤਾ।
ਬਹਿਸ ਦੌਰਾਨ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ, “ਇਹ ਬਿਲ ਧਰਮ ਜਾਂ ਭਾਈਚਾਰੇ ਨਾਲ ਨਹੀਂ ਸਗੋਂ ਔਰਤ ਦੇ ਮਾਨ-ਸਨਮਾਨ ਨਾਲ ਜੁੜਿਆ ਹੈ। ਸੁਪਰੀਮ ਕੋਰਟ ਕਹਿ ਚੁੱਕਾ ਹੈ ਕਿ ਤਿੰਨ ਤਲਾਕ ਨਾਲ ਪੀੜਤ ਮੁਸਲਿਮ ਔਰਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਸੀਜੇਆਈ ਨੇ ਤਿੰਨ ਤਲਾਕ ਨੂੰ ਗ਼ੈਰ-ਸੰਵਿਧਾਨਕ ਦਸਦਿਆਂ ਕਾਨੂੰਨ ਬਣਾਉਣ ਲਈ ਕਿਹਾ ਸੀ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵੀ ਦੇਸ਼ ‘ਚ ਤਿੰਨ ਤਲਾਕ ਦੇ 345 ਮਾਮਲੇ ਸਾਹਮਣੇ ਆਏ।”

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *