ਕਾਂਗਰਸ ਕਿਸੇ ਵੀ ਕੀਮਤ ‘ਤੇ ਨਹੀਂ ਛਡਾਂਗਾ : ਸਿੱਧੂ


ਨਵਜੋਤ ਸਿੰਘ ਸਿੱਧੂ ਨੇ ਅਪਣੇ  ਵਿਰੋਧੀਆਂ ਨਾਲ ਦੋ ਹੱਥ ਕਰਨ ਲਈ ਅੰਮ੍ਰਿਤਸਰ ‘ਚ ਮੋਰਚਾ ਸਾਂਭ ਲਿਆ ਹੈ ਅਤੇ ਉਨ੍ਹਾਂ ਸਪੱਸ਼ਟ ਕਰ ਦਿਤਾ ਹੈ  ਕਿ ਉਹ ਕਾਂਗਰਸ ਕਿਸੇ ਵੀ ਕੀਮਤ ਤੇ ਛੱਡਣ ਦੀ ਥਾਂ ਜ਼ਮੀਨੀ ਪੱਧਰ ਤੇ  ਕੰਮ ਲੋਕਾਂ ਨਾਲ ਕਰਨਗੇ। ਡਰੱਗਜ਼ ਵਿਰੁਧ ਪੰਜਾਬ ਭਰ ਚ  ਲਹਿਰ ਖੜੀ ਕਰਨ  ਲਈ  ਨਵਜੋਤ ਸਿੰਘ ਸਿੱਧੂ ਨੇ ਵੱਡੇ ਪੱਧਰ ਤੇ ਕੰਮ ਕਰਨ ਵਾਲੇ ਕਾਂਗਰਸੀਆਂ ਅਤੇ  ਆਮ ਲੋਕਾਂ  ਨਾਲ ਮੁਲਾਕਾਤ  ਕਰਦਿਆਂ  ਕਿਹਾ ਕਿ ਗੁਰੂਆਂ , ਪੀਰਾਂ ਦੀ ਪਾਵਨ ਧਰਤੀ ਨੂੰ ਡਰੱਗਜ ਮੁਕਤ ਕੀਤਾ ਜਾਵੇਗਾ, ਡਰੱਗਜ ਸਮੱਗਲਰਾਂ ਨੂੰ ਬੇਨਕਾਬ ਕਰਨ ਦਾ  ਕਾਂਗਰਸ ਵੱਲੋ ਪੰਜਾਬੀਆਂ ਨਾਲ  ਕੀਤਾ  ਵਾਅਦਾ ਪੂਰਾ ਕੀਤਾ ਜਾਵੇਗਾ।
ਸਿੱਧੂ ਨੇ ਕਿਹਾ ਕਿ ਹੁਣ ਮੈਂ ਆਜ਼ਾਦੀ ਨਾਲ ਲੋਕਾਂ ਵਿੱਚ ਵਿਚਰਾਂਗਾ ਤੇ ਡਰੱਗਜ਼ ਦੇ ਵਪਾਰੀਆਂ  ਸਮੱਗਲਰਾਂ ਦੇ ਬਣੇ ਗਠਜੋੜ ਵਿਰੁਧ ਲਾਮਬੰਦੀ ਕੀਤੀ ਜਾਵੇਗੀ। ਸਿੱਧੂ ਨੇ ਆਪਣੇ ਹਿਮਾਇਤੀਆਂ ਨੂੰ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਕਿਸੇ ਵੀ ਕੀਮਤ ਤੇ ਨਹੀ ਛਡਣਗੇ , ਜਿਸ ਤਰਾਂ ਉਨਾ ਦੇ ਵਿਰੋਧੀ ਇਹ ਆਸ ਲਾਈ ਬੈਠੇ ਹਨ। ਸਿਆਸੀ ਹਲਕਿਆਂ ਅਨੁਸਾਰ ਨਵਜੋਤ ਸਿੰਘ ਸਿੱਧੂ  ਆਪਣੇ ਹਿਮਾਇਤੀਆਂ ਦੀ ਨਬਜ ਟੋਹ ਰਹੇ ਹਨ ਤੇ ਸਿਆਸੀ ਪੈਰ ਜੰਮ ਜਾਣ ਉਪਰੰਤ ਹੀ ਸਿਆਸੀ ਵਿਰੋਧੀਆਂ ਨਾਲ ਮਿਲਣਗੇ ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *