ਤਿੰਨ ਹਫਤੇ ਦੇ ਨਾਟਕ ਮਗਰੋਂ ਕੁਮਾਰਸਵਾਮੀ ਸਰਕਾਰ ਡਿੱਗੀ


ਵਿਸ਼ਵਾਸ ਮੱਤ ਦੌਰਾਨ ਸਰਕਾਰ ਦੇ ਪੱਖ ਵਿੱਚ 99 ਅਤੇ ਵਿਰੋਧ ਵਿੱਚ 105 ਵੋਟਾਂ ਪਈਆਂ
ਬੰਗਲੁਰੂ/ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਵੱਲੋਂ ਸਦਨ ਵਿੱਚ ਵਿੱਚ ਪੇਸ਼ ਕੀਤਾ ਵਿਸ਼ਵਾਸ ਮੱਤ ਸਰਕਾਰ ਹਾਰ ਗਈ। ਸਰਕਾਰ ਦੇ ਹੱਕ ਵਿੱਚ 99 ਅਤੇ ਵਿਰੋਧ ਵਿੱਚ 105 ਵੋਟਾਂ ਪਈਆਂ । ਇਸ ਦੇ ਨਾਲ ਹੀ ਕਾਂਗਰਸ ਅਤੇ ਜਨਤਾ ਦਲ (ਐੱਸ) ਦੀ 14 ਮਹੀਨੇ ਪੁਰਾਣੀ ਸਰਕਾਰ ਡਿੱਗ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਰਾਜਪਾਲ ਵਜੂਭਾਈ ਬਾਲਾ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ । ਰਾਜਪਾਲ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਰਾਜਪਾਲ ਨੇ ਉਨ੍ਹਾਂ ਨੂੰ ਅਗਲੇ ਮੁੱਖ ਮੰਤਰੀ ਦੇ ਅਹੁਦਾ ਸੰਭਾਲਣ ਤੱਕ ਅਹੁਦੇ ਉੱਤੇ ਬਣੇ ਰਹਿਣ ਲਈ ਆਖਿਆ ਹੈ।
ਬਾਗੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੀ ਮੈਂਬਰੀ ਤੋਂ ਦਿੱਤੇ ਅਸਤੀਫ਼ਿਆਂ ਬਾਅਦ ਕਰੀਬ ਤਿੰਨ ਹਫ਼ਤੇ ਚੱਲੀ ਜ਼ਬਰਦਸਤ ਜਦੋਜਹਿਦ ਉਪਰੰਤ ਅੱਜ ਆਖ਼ਿਰ ਨੂੰ ਸਰਕਾਰ ਵਿਧਾਨ ਸਭਾ ਵਿੱਚ ਭਰੋਸੇ ਦੇ ਵੋਟ ਉੱਤੇ ਹਾਰ ਗਈ। ਸਰਕਾਰ ਦੇ ਪੱਖ ਵਿੱਚ 99 ਅਤੇ ਵਿਰੋਧ ਵਿੱਚ 105 ਵੋਟਾਂ ਪਈਆਂ। ਵਿਧਾਨ ਸਭਾ ਦੇ ਸਪੀਕਰ ਕੇ ਆਰ ਰਾਮੇਸ਼ ਕੁਮਾਰ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਕੁਮਾਰਸਵਾਮੀ ਵੱਲੋਂ ਸਦਨ ਵਿੱਚ ਪੇਸ਼ ਕੀਤੇ ਭਰੋਸੇ ਦੇ ਮਤੇ ਉੱਤੇ ਸਰਕਾਰ ਹਾਰ ਗਈ ਹੈ। ਇਸ ਤੋਂ ਪਹਿਲਾਂ ਭਖਵੀਂ ਬਹਿਸ ਦਾ ਜਵਾਬ ਦੇਣ ਉਪਰੰਤ ਮੁੱਖ ਮੰਤਰੀ ਵਿਧਾਨ ਸਭਾ ਦੀ ਕਾਰਵਾਈ ਧਿਆਨ ਨਾਲ ਸੁਣਦੇ ਰਹੇ। ਇਹ ਜ਼ਿਕਰਯੋਗ ਹੈ
ਕਿ ਸੁਪਰੀਮ ਕੋਰਟ ਦੇ ਆਏ ਫੈਸਲੇ ਕਿ ਬਾਗੀ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ, ਤੋਂ ਬਾਅਦ ਇੱਕ ਤਰ੍ਹਾਂ ਨਾਲ ਭਾਜਪਾ ਦਾ ਪੱਲੜਾ ਭਾਰੀ ਹੋ ਗਿਆ ਸੀ। ਅੱਜ ਮੁੱਖ ਮੰਤਰੀ ਕੁਮਾਰਸਵਾਮੀ ਨੇ ਬਹਿਸ ਨੂੰ ਸਮੇਟਦਿਆਂ ਅਹੁਦੇ ਤੋਂ ਆਪਣਾ ਅਸਤੀਫ਼ਾ ਦੇਣ ਦਾ ਇਸ਼ਾਰਾ ਕਰ ਦਿੱਤਾ ਸੀ। ਭਰੋਸੇ ਦੇ ਮਤ ਉੱਤੇ ਵਿਧਾਨ ਸਭਾ ਵਿੱਚ ਚੱਲੀ ਚਾਰ ਦਿਨ ਭਖਵੀਂ ਬਹਿਸ ਨੂੰ ਸਮੇਟਦਿਆਂ ਕੁਮਾਰਸਵਾਮੀ ਨੇ ਕਿਹਾ ਕਿ ਉਹ ਖੁਸ਼ੀ ਖੁਸ਼ੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਹਨ। ਅੱਜ ਵਿਸ਼ਵਾਸ ਮੱਤ ਉੱਤੇ ਵੋਟਾਂ ਪੈਣ ਵੇਲੇ 21 ਵਿਧਾਇਕ ਗੈਰਹਾਜ਼ਰ ਰਹੇ। ਇਨ੍ਹਾਂ ਵਿੱਚ ਕਾਂਗਰਸ ਤੇ ਜਨਤਾ ਦਲ (ਐੱਸ) ਦੇ 17, ਬਸਪਾ ਦਾ ਇੱਕ ਅਤੇ ਆਜ਼ਾਦ 2 ਵਿਧਾਇਕ ਅਤੇ ਇੱਕ ਨਾਮਜ਼ਦ ਵਿਧਾਇਕ ਸ਼ਾਮਲ ਸਨ। ਇਸ ਤੋਂ ਬਾਅਦ ਸਦਨ ਦੇ ਮੈਂਬਰਾਂ ਦੀ ਗਿਣਤੀ ਘੱਟ ਕੇ 204 ਉੱਤੇ ਆ ਗਈ ਸੀ। ਸਰਕਾਰ ਨੂੰ ਵਿਸ਼ਵਾਸ ਮੱਤ ਹਾਸਲ ਕਰਨ ਲਈ 103 ਵੋਟਾਂ ਦੀ ਲੋੜ ਸੀ। ਉਨ੍ਹਾਂ ਭਾਜਪਾ ਵੱਲੋਂ ਉਨ੍ਹਾਂ ਦੀ ਸਰਕਾਰ ਨੂੰ ਵਾਰ ਵਾਰ ਡੇਗਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ। ਇਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ-ਜੇਡੀਐੱਸ ਗੱਠਜੋੜ ਸਰਕਾਰ ਨੂੰ ਪਹਿਲੇ ਦਿਨ ਤੋਂ ਹੀ ਨਿੱਜੀ ਹਿੱਤਾਂ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਆਖਿਰ ਨੂੰ ਉਨ੍ਹਾਂ (ਭਾਜਪਾ) ਦਾ ਸੱਤਾ ਪ੍ਰਤੀ ਲਾਲਚ ਅੱਜ ਜਿੱਤ ਗਿਆ।
ਇਸ ਦੌਰਾਨ ਐੱਚæਡੀæਕੁਮਾਰਸਵਾਮੀ ਦੀ ਅਗਵਾਈ ਵਾਲੀ ਕਰਨਾਟਕ ਦੀ ਗੱਠਜੋੜ ਸਰਕਾਰ ਦੇ ਡਿੱਗਣ ਮਗਰੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ ਸੂਬੇ ਦੇ ਸਿਆਸੀ ਹਾਲਾਤ ‘ਤੇ ਚਰਚਾ ਕੀਤੀ। ਅਜਿਹੀ ਚਰਚਾ ਹੈ ਕਿ ਬੀæਐੱਸ਼ਯੇਦੀਯੁਰੱਪਾ ਕਰਨਾਟਕ ਵਿੱਚ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਹੋਣਗੇ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਯੇਦੀਯੁਰੱਪਾ ਮੁੱਖ ਮੰਤਰੀ ਦੇ ਅਹੁਦੇ ਲਈ ‘ਪ੍ਰਤੱਖ’ ਉਮੀਦਵਾਰ ਹਨ, ਪਰ ਅੰਤਿਮ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਾਹ ਦੀ ਸ਼ਮੂਲੀਅਤ ਵਾਲੇ ਪਾਰਟੀ ਦੇ ਸਿਖਰਲੇ ਆਗੂਆਂ ਵੱਲੋਂ ਲਿਆ ਜਾਵੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *