ਬਜਟ ਬਣਾਉਣ ਬਾਰੇ ਸੁਝਾਅ 

ਸੈਟਲ ਹੋਣ ਦੇ ਦੌਰਾਨ ਆਪਣੇ ਖਰਚਿਆਂ ਦਾ ਪ੍ਰਬੰਧਨ ਕਰਨਾ ਚੁਣੌਤੀ ਭਰਿਆ ਹੋ ਸਕਦਾ ਹੈ। ਬਜਟ ਬਣਾਉਣਾ ਤੁਹਾਡੇ ਪੈਸਿਆਂ ਦਾ ਹਿਸਾਬ ਰੱਖਣ ਵਿੱਚ ਮਦਦ ਕਰਨ ਅਤੇ ਇਹ ਸਮਝਣ ਲਈ ਕਿ ਤੁਹਾਡਾ ਪੈਸਾ ਕਿੱਥੇ ਜਾਂਦਾ ਹੈ, ਦਾ ਇੱਕ ਵਧੀਆ ਤਰੀਕਾ ਹੈ। ਬਜਟ ਹਰ ਮਹੀਨੇ ਕੁਝ ਪੈਸਾ ਬਚਾਉਣ ਦੇ ਤਰੀਕਿਆਂ ਦੀ ਪਛਾਣ ਕਰਨ ਵਿਚ ਵੀ ਤੁਹਾਡੀ ਮਦਦ ਕਰ ਸਕਦਾ ਹੈ।

ਹੇਠਾਂ ਧਿਆਨ ਵਿੱਚ ਰੱਖਣ ਲਈ ਕੁਝ ਸੁਝਾਅ ਦਿੱਤੇ ਗਏ ਹਨ:
ਆਪਣੇ ਮਹੀਨਾਵਾਰ ਖਰਚਿਆਂ ਦਾ ਹਿਸਾਬ ਰੱਖੋ। ਇਸ ਵਿੱਚ ਸਨੈਕਸ ਅਤੇ ਕੌਫੀ ਵਰਗੀਆਂ ਛੋਟੀਆਂ ਚੀਜ਼ਾਂ ਸ਼ਾਮਲ ਹਨ। ਅਜਿਹਾ ਕਰਨ ਨਾਲ ਤੁਹਾਨੂੰ ਬਜਟ ਬਣਾਉਂਦੇ ਸਮੇਂ ਆਪਣੇ ਖਰਚੇ ਦੀ ਅਸਲੀਅਤ ਦਾ ਮੁਲਾਂਕਣ ਕਰਨ ਵਿੱਚ ਮਦਦ ਮਿਲੇਗੀ।
ਖਰਚਿਆਂ ਨੂੰ ਪੱਕੇ ਅਤੇ ਬਦਲਣ ਵਾਲਿਆਂ ਵਿੱਚ ਵੰਡੋ। ਪੱਕੀਆਂ ਲਾਗਤਾਂ ਕਿਰਾਏ ਅਤੇ ਸਹੂਲਤਾਂ ਵਰਗੀਆਂ ਚੀਜ਼ਾਂ ਹੁੰਦੀਆਂ ਹਨ – ਲੋੜਾਂ ਜੋ ਹਰ ਮਹੀਨੇ ਹੁੰਦੀਆਂ ਹਨ। ਲਚਕਦਾਰ ਲਾਗਤਾਂ ਉਹ ਚੀਜ਼ਾਂ ਹਨ ਜਿਨ੍ਹਾਂ Ḕਤੇ ਤੁਸੀਂ ਪੈਸੇ ਖਰਚਦੇ ਹੋ – ਜਿਵੇਂ ਕੱਪੜੇ ਅਤੇ ਮਨੋਰੰਜਨ – ਜੋ ਹਰੇਕ ਮਹੀਨੇ ਵੱਖ ਹੋ ਸਕਦੀਆਂ ਹਨ। ਇਹ ਵੇਖੋ ਕਿ ਤੁਸੀਂ ਜੋ ਪੈਸੇ ਖਰਚ ਰਹੇ ਹੋ ਕੀ ਉਹ ਉਸ ਪੈਸੇ ਨਾਲੋਂ ਜ਼ਿਆਦਾ ਹਨ ਜੋ ਤੁਸੀਂ ਕਮਾ ਰਹੇ ਹੋ।
ਆਪਣੇ ਗੈਰ-ਜ਼ਰੂਰੀ ਖਰਚਿਆਂ ਨੂੰ ਕਾਬੂ ਵਿੱਚ ਰੱਖੋ। ਆਪਣੇ ਮਨੋਰੰਜਨ ਦੇ ਸਮੇਂ ਦਾ ਆਨੰਦ ਮਾਣਦੇ ਹੋਏ ਵੀ ਲਚਕਦਾਰ ਖਰਚਿਆਂ ਨੂੰ ਘਟਾਉਣ ਦੇ ਸਿਰਜਣਾਤਮਕ ਤਰੀਕੇ ਹੁੰਦੇ ਹਨ। ਉਦਾਹਰਣ ਵਜੋਂ, ਜੇ ਤੁਸੀਂ ਫਿਲਮਾਂ ਤੇ ਜਾਣਾ ਪਸੰਦ ਕਰਦੇ ਹੋ, ਤਾਂ ਕੁਝ ਰਾਤਾਂ ਹੁੰਦੀਆਂ ਹਨ ਜਦੋਂ ਟਿਕਟਾਂ ਸਸਤੀਆਂ ਹੁੰਦੀਆਂ ਹਨ। ਜੇ ਤੁਸੀਂ ਬਾਹਰ ਜਾ ਕੇ ਆਪਣੇ ਨਵੇਂ ਸ਼ਹਿਰ ਨੂੰ ਜਾਣਨ ਦਾ ਅਨੰਦ ਮਾਣਦੇ ਹੋ, ਤਾਂ ਸਥਾਨਕ ਵੈੱਬਸਾਈਟਾਂ ਦੇਖੋ ਜੋ ਪੂਰੇ ਹਫ਼ਤੇ ਦੌਰਾਨ ਮੁਫ਼ਤ ਪ੍ਰੋਗਰਾਮਾਂ ਦਾ ਕੈਲੰਡਰ ਪੇਸ਼ ਕਰਦੀਆਂ ਹਨ। ਸਥਾਨਕ ਲਾਇਬ੍ਰੇਰੀਆਂ ਕਈ ਵਾਰ ਸ਼ਹਿਰ ਦੇ ਅੰਦਰ ਅਜਾਇਬ-ਘਰਾਂ ਅਤੇ ਗੈਲਰੀਆਂ ਦੇ ਮੁਫਤ ਪਾਸ ਪੇਸ਼ ਕਰਦੀਆਂ ਹਨ, ਜੋ ਕਿ ਲਾਗਤਾਂ ਤੇ ਬੱਚਤ ਕਰਨ ਦਾ ਇੱਕ ਹੋਰ ਵਧੀਆ ਤਰੀਕਾ ਹੈ।
ਕੀ ਤੁਹਾਨੂੰ ਥੋੜ੍ਹੀ ਮਦਦ ਚਾਹੀਦੀ ਹੈ? ਕੁਝ ਸੌਖੇ ਅਤੇ ਆਸਾਨੀ ਨਾਲ ਵਰਤੇ ਜਾ ਸਕਣ ਵਾਲੇ ਔਨਲਾਈਨ ਸਾਧਨ ਉਪਲਬਧ ਹਨ ਜੋ ਸ਼ੁਰੂਆਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ, ਜਿਵੇਂ ਕਿ ਖਰਚਿਆਂ ਦਾ ਕੈਲਕੁਲੇਟਰ (https://ic.gc.ca/app/scr/oca-bc/ssc/expense.html?lang=eng) ਜਾਂ RBC ਦੀ ਂNOMI https://www.rbcroyalbank.com/mobile/feature/nomi/index.html) ਬਜਟ ਐਪ। ਜਾਂ ਇਸ ਤੋਂ ਵੀ ਬਿਹਤਰ, ਕਿਸੇ ਵਿੱਤੀ ਸਲਾਹਕਾਰ ਨਾਲ ਆਪਣੇ ਵਿੱਤ ਨੂੰ ਸਹੀ ਹਾਲਤ ਵਿੱਚ ਰੱਖਣ ਲਈ ਸੁਝਾਵਾਂ ਅਤੇ ਇੱਕ ਯੋਜਨਾ ਬਣਾਉਣ ਵਿੱਚ ਮਦਦ ਕਰਨ ਬਾਰੇ ਗੱਲ ਕਰੋ।
ਵਧੇਰੇ ਬੱਚਤ ਕਰਨ ਅਤੇ ਜਲਦੀ ਨਾਲ ਸੈਟਲ ਹੋ ਬਾਰੇ ਹੋਰ ਵਿਚਾਰ rbc.com/starttoday ੇ ਤੋਂ ਪ੍ਰਾਪਤ ਕਰੋ।

 

 

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *