11ਵੇਂ ਸਲਾਨਾ RBC ਟੌਪ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ: 


ਗ੍ਰੇਜ਼ ਐਨਾਟੋਮੀ ਦੇ ਅਦਾਕਾਰ, ਨੌਜਵਾਨਾਂ ਦੀ ਸ਼ਮੂਲੀਅਤ ਦੇ ਮਾਹਿਰ ਅਤੇ ਭੋਜਨ-ਚੇਨ ਉੱਦਮੀ ਇਸ ਸਾਲ ਦੇ ਜੇਤੂਆਂ ਵਿੱਚ ਸ਼ਾਮਲ ਹਨ

RBC ਟੌਪ 25, ਆਂਟਰਪ੍ਰਿਨਿਅਰ ਅਵਾਰਡ, ਯੂਥ ਅਵਾਰਡ ਅਤੇ ਸੈਟਲਮੈਂਟ ਏਜੰਸੀ ਅਵਾਰਡ ਦੇ ਜੇਤੂਆਂ ਦਾ ਐਲਾਨ ਕਰਦੇ ਹੋਏ

ਟੋਰਾਂਟੋ, 25 ਜੂਨ, 2019 – ਪ੍ਰਸਿੱਧ ਸ਼ੌਅ ਗ੍ਰੇਜ਼ ਐਨਾਟੋਮੀ  ਦੇ ਅਦਾਕਾਰ ਜਿਆਕੋਮੋ ਜਿਆਨਨਿਓਟੀ ਸਿਸਕੋ ਕੈਨੇਡਾ ਦੀ ਪ੍ਰੈਜ਼ੀਡੈਂਟ, ਰੋਲਾ ਦੈਗਰ ਅਤੇ ਵਿਜੇਤਾ ਕਵੀ ਵਾਲੀ ਸ਼ਾਹ ਨੂੰ ਭਾਈਚਾਰਕ ਲੀਡਰਾਂ, ਕਲਾਕਾਰਾਂ, ਉੱਦਮੀਆਂ ਅਤੇ ਸਮਾਜ ਸੇਵੀਆਂ ਦੇ ਨਾਲ, 11ਵੇਂ ਸਾਲਾਨਾ ੍ਰਭਛ ਟੌਪ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ ਦੇ ਜੇਤੂਆਂ ਵਜੋਂ ਐਲਾਨਿਆ ਗਿਆ ਹੈ, ਜਿਨ੍ਹਾਂ ਨੂੰ ਅਵਾਰਡ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ। ਕੈਨੇਡੀਅਨ ਕੈਨੇਡੀਅਨ ਇਮੀਗ੍ਰਾਂਟ  ਅਤੇ ਰੋਇਲ ਬੈਂਕ ਆਫ਼ ਕੈਨੇਡਾ ਦੁਆਰਾ ਪੇਸ਼ ਕੀਤਾ ਜਾਂਦਾ, ਇਹ ਅਜਿਹੇ ਇੱਕੋ-ਇੱਕ ਰਾਸ਼ਟਰੀ ਅਵਾਰਡ ਪ੍ਰੋਗਰਾਮ ਦੀ 11ਵੀਂ ਵਰ੍ਹੇ-ਗੰਢ ਹੈ ਜੋ ਕੈਨੇਡੀਅਨ ਇਮੀਗ੍ਰਾਂਟਾਂ ਦੀਆਂ ਪ੍ਰੇਰਣਾਦਾਇਕ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ।

ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ, 2019 RBC ਟੌਪ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ ਕੈਨੇਡਾ ਦੀ ਵਿਵਿਧਤਾ ਅਤੇ ਰਾਸ਼ਟਰ-ਨਿਰਮਾਣ ਦੀ ਭਾਵਨਾ ਨੂੰ ਪ੍ਰਤਿਬਿੰਬਤ ਕਰਨ ਵਾਲੇ ਅਵਾਰਡ ਹਨ। ਪਿਛਲੇ 11 ਸਾਲਾਂ ਤੋਂ, ੍RBC ਟੌਪ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡਾਂ ਨੇ ਉਹਨਾਂ ਕੈਨੇਡੀਅਨ ਇਮੀਗ੍ਰਾਂਟਾਂ ਦੀਆਂ ਕਹਾਣੀਆਂ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੇ ਦੇਸ਼ ਵਿੱਚ ਸ਼ਾਨਦਾਰ ਯੋਗਦਾਨ ਅਤੇ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ ਹੈ, ਅਤੇ, ਇਸ ਸਾਲ ਦੇ 25 ਜੇਤੂਆਂ ਨੂੰ ਸ਼ਾਮਲ ਕਰਦੇ ਹੋਏ, ਕੁੱਲ 275 ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਹੈ।

“ਅਵਾਰਡਾਂ ਅਤੇ ਕੈਨੇਡਾ ਦੇ ਲਈ ਇਹ ਇੱਕ ਸ਼ਾਨਦਾਰ ਸਾਲ ਹੈ! ਇਸ ਸਾਲ ਕੁੱਲ 65,000 ਤੋਂ ਵੱਧ ਦੇ ਨਾਲ ਰਿਕਾਰਡ ਨੰਬਰ ਵਿੱਚ ਵੋਟਾਂ ਪਾਈਆਂ ਗਈਆਂ ਸਨ – ਜੋ ਸਾਡੇ ਇਸ ਮਹਾਨ ਦੇਸ਼ ਵਿੱਚ ਇਮੀਗ੍ਰਾਂਟਾਂ ਦੁਆਰਾ ਪਾਏ ਜਾਂਦੇ ਮਹੱਤਵਪੂਰਨ ਯੋਗਦਾਨ ਦਾ ਇੱਕ ਸੱਚਾ ਸਬੂਤ ਹੈ,” ਕੈਨੇਡੀਅਨ ਇਮੀਗ੍ਰਾਂਟ ਮੈਗਜ਼ੀਨ ਦੇ ਡਾਇਰੈਕਟਰ, ਸੰਜੈ ਅਗਨੀਹੋਤਰੀ ਕਹਿੰਦੇ ਹਨ।

੍RBC ਟੌਪ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ ਜੇਤੂਆਂ ਨੂੰ ਟੋਰੋਂਟੋ ਵਿਖੇ, ਅਤੇ 4 ਜੁਲਾਈ ਨੂੰ ਵੈਨਕੂਵਰ ਵਿਖੇ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਮੁੱਖ ਪ੍ਰਾਯੋਜਕ ਰੋਇਲ ਬੈਂਕ ਆਫ਼ ਕੈਨੇਡਾ ਦਾ ਮਾਣਯੋਗ ਸਮਰਥਨ ਪ੍ਰਾਪਤ ਹੈ। ਟੌਪ 25 ਜੇਤੂਆਂ ਤੋਂ ਇਲਾਵਾ, ਦੋ ਜੇਤੂਆਂ ਨੂੰ ਖਾਸ ਪਛਾਣ ਦੇ ਲਈ ਵੀ ਚੁਣਿਆ ਗਿਆ ਹੈ, ਆਂਟਰਪ੍ਰਿਨਿਅਰ ਅਵਾਰਡ ਅਤੇ ਯੂਥ ਅਵਾਰਡ।

ਸੈਮ ਮੋਡ ਉੱਦਮ ਵਿੱਚ ਉੱਤਮਤਾ ਨੂੰ ਸਨਮਾਨਿਤ ਕਰਨ ਵਾਲੇ ਸਲਾਨਾ ੍RBC ਆਂਟਰਪ੍ਰਿਨਿਅਰ ਅਵਾਰਡ ਦੇ ਚੌਥੇ ਪ੍ਰਾਪਤਕਰਤਾ ਹਨ। ਵਿਕਟੋਰੀਆ, ਬੀਸੀ ਤੋਂ; ਸੈਮ ਅਵਾਰਡ ਜੇਤੂ ਡਿਜ਼ਾਈਨ ਅਤੇ ਵਿਕਾਸ ਕੰਪਨੀ, ਫ੍ਰੈਸ਼ ਵਰਕਸ ਸਟੂਡੀਓ, ਦੇ ਸਹਿ-ਸੰਸਥਾਪਕ ਅਤੇ ਹਨ।

ਕ੍ਰਿਤਿਕਾ ਡੀ ਸਿਲਵਾ ਤੀਸਰੀ ਸਾਲਾਨਾ ੍ਰਭਛ ਯੂਥ ਅਵਾਰਡ ਜੇਤੂ ਹੈ। ਸਰੀ, ਬੀਸੀ ਤੋਂ; ਉਹ ਵਰਤਮਾਨ ਵਿੱਚ ਯੂਨੀਵਰਸਿਟੀ ਆਫ ਕੈਮਬ੍ਰਿਜ, ਯੂਕੇ ਵਿੱਚ ਇੱਕ ਕੰਪਿਊਟਰ ਸਾਇੰਸ ਪੀਐਚਡੀ ਵਿਦਿਆਰਥੀ ਅਤੇ ਗੇਟਸ ਸਕਾਲਰ ਹੈ।

ਸੈਟਲਮੈਂਟ ਏਜੰਸੀ ਅਵਾਰਡ
ਸੈਟਲਮੈਂਟ ਏਜੰਸੀ ਅਵਾਰਡ ਨੂੰ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਦੀ ਏਕੀਕਰਣ ਅਤੇ ਸਫਲਤਾ ਵਿੱਚ ਮਦਦ ਕਰਨ ਲਈ ਇਮੀਗ੍ਰਾਂਟ ਸੈਟਲਮੈਂਟ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਸ਼ਾਨਦਾਰ ਕੰਮ ਨੂੰ ਸਨਮਾਨਿਤ ਕਰਨ ਲਈ 2018 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਸਾਲ ਵੀ, ਅਸੀਂ ਦੇਸ਼ ਭਰ ਤੋਂ ਨਾਮਜ਼ਦਗੀਆਂ ਮੰਗੀਆਂ ਅਤੇ ਨਾਮਜ਼ਦ ਕੀਤੀਆਂ ਗਈਆਂ ਏਜੰਸੀਆਂ ਨੂੰ ਔਨਲਾਈਨ ਵੋਟਿੰਗ ਪ੍ਰਕਿਰਿਆ ਲਈ ਪੋਸਟ ਕੀਤਾ ਗਿਆ ਸੀ। ਵੋਟਾਂ ਦੀ ਸਾਰਣੀ ਬਣਾਉਣ ਦੇ ਬਾਅਦ, ਇਕ ਏਜੰਸੀ ਨੂੰ 2019 ਲਈ ਸੈਟਲਮੈਂਟ ਏਜੰਸੀ ਅਵਾਰਡ ਜੇਤੂ ਵਜੋਂ ਚੁਣਿਆ ਗਿਆ ਹੈ। ਜੇਤੂ ਬ੍ਰੈਂਪਟਨ ਮਲਟੀਕਲਚਰਲ ਕਮਿਉਨਿਟੀ ਸੈਂਟਰ ਹੈ। ਇਸ ਜੇਤੂ ਬਾਰੇ ਹੋਰ ਜਾਣਕਾਰੀ ਕੈਨੇਡੀਅਨ ਇਮੀਗ੍ਰਾਂਟ ਵੈੱਬਸਾਈਟ Ḕਤੇ ਪ੍ਰਾਪਤ ਕਰੋ।

੍RBC ਵਿਖੇ ਨਵੇਂ ਆਏ ਲੋਕਾਂ ਦੇ ਸੈਗਮੈਂਟ ਦੀ ਸੀਨੀਅਰ ਡਾਇਰੈਕਟਰ, ਇਵੀ ਚੀਉ ਕਹਿੰਦੀ ਹੈ “150 ਸਾਲਾਂ ਤੋਂ, ੍RBC ਕੈਨੇਡਾ ਵਿੱਚ ਨਾ ਸਿਰਫ ਸਾਡੇ ਵੱਲੋਂ ਪੇਸ਼ ਕੀਤੇ ਜਾਂਦੇ ਉਤਪਾਦਾਂ ਅਤੇ ਸੇਵਾਵਾਂ ਦੇ ਰਾਹੀਂ, ਬਲਕਿ ਸਾਡੀਆਂ ਭਾਈਚਾਰਕ ਭਾਈਵਾਲੀਆਂ ਅਤੇ ਪ੍ਰੋਗਰਾਮਾਂ ਦੇ ਰਾਹੀ ਵੀ ਨਵੇਂ ਆਏ ਲੋਕਾਂ ਦੀ ਮਦਦ ਕਰਨ ਲਈ ਵਚਨਬੱਧ ਰਿਹਾ ਹੈ। RBCਟੌਪ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ ਇਸ ਪ੍ਰਤਿਬੱਧਤਾ ਦੀ ਇੱਕ ਚਮਕਦਾਰ ਉਦਾਹਰਨ ਹਨ ਅਤੇ ੍RBC ਇਹਨਾਂ ਸਿਰਕੱਢਵੇਂ ਇਮੀਗ੍ਰਾਂਟਾਂ ਨੂੰ ਸਨਮਾਨਿਤ ਕਰਦੇ ਹੋਏ ਮਾਣ ਮਹਿਸੂਸ ਕਰਦਾ ਹੈ ਜਿਨ੍ਹਾਂ ਨੇ ਕੈਨੇਡਾ ਨੂੰ ਉਹ ਸਫਲਤਾ ਦੇਣ ਲਈ ਯੋਗਦਾਨ ਪਾਇਆ ਹੈ ਜੋ ਅੱਜ ਇਸਦੇ ਕੋਲ ਹੈ ਅਤੇ ਭਵਿੱਖ ਵਿੱਚ ਵੀ ਜਾਰੀ ਰਹੇਗੀ। ਅਸੀਂ ਹੋਰ 150 ਸਾਲਾਂ ਤੱਕ ਇਮੀਗ੍ਰਾਂਟਾਂ ਨੂੰ ਸਮਰਥਨ ਦੇਣ ਅਤੇ ਉਹਨਾਂ ਦਾ ਜਸ਼ਨ ਮਨਾਉਣ ਦੀ ਉਮੀਦ ਕਰਦੇ ਹਾਂ। ਸਾਰੇ ਜੇਤੂਆਂ ਅਤੇ ਨਾਮਜ਼ਦ ਵਿਅਕਤੀਆਂ ਨੂੰ ਵਧਾਈਆਂ।”

ਹਜ਼ਾਰਾਂ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਪੁਰਾਣੇ ਜੇਤੂਆਂ ਦੇ ਜੱਜਾਂ ਦੇ ਇੱਕ ਵਿਵਿਧ ਪੈਨਲ ਦੁਆਰਾ 75 ਆਖਰੀ ਉਮੀਦਵਾਰਾਂ ਨੂੰ ਚੁਣਿਆ ਗਿਆ ਸੀ। ਦੇਸ਼ ਭਰ ਵਿੱਚ ਔਨਲਾਈਨ ਵੋਟਾਂ ਅਤੇ ਜੱਜਾਂ ਦੇ ਦੂਜੇ ਰਾਉਂਡ ਦੇ ਫੈਸਲੇ ਦੇ ਅਧਾਰ Ḕਤੇ 25 ਜੇਤੂਆਂ ਨੂੰ ਚੁਣਿਆ ਗਿਆ।

੍RBC ਟੌਪ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ ਜੇਤੂਆਂ ਨੂੰ ਇੱਕ ਯਾਦਗਾਰੀ ਤਖ਼ਤੀ ਮਿਲੇਗੀ ਅਤੇ ਉਹਨਾਂ ਦੀ ਪਸੰਦ ਦੀ ਰਜਿਸਟਰਡ ਕੈਨੇਡੀਅਨ ਚੈਰਿਟੀ ਨੂੰ 500 ਦਾ ਦਾਨ ਦਿੱਤਾ ਜਾਵੇਗਾ। ਜੇਤੂਆਂ ਦੇ ਨਾਮ ਔਨਲਾਈਨ ਚਅਨਅਦਅਿਨਮਿਮਗਿਰਅਨਟ।ਚਅ/ਰਬਚਟੋਪ25 ਤੇ ਅਤੇ ਕੈਨੇਡੀਅਨ ਇਮੀਗ੍ਰਾਂਟ  ਮੈਗਜ਼ੀਨ ਦੇ ਜੁਲਾਈ ਪ੍ਰਿੰਟ ਸੰਸਕਰਣ ਵਿੱਚ ਦਿੱਤੇ ਜਾਣਗੇ। ਅਵਾਰਡ ਪ੍ਰੋਗਰਾਮ ਨੂੰ ਟੋਰੋਂਟੋ ਸਟਾਰ, ਮੈਟਰੋ, ਓਮਨੀ, ਸਿਟੀ ਟੀਵੀ, ਅਤੇ ਸਿੰਗ ਟਾਓ ਦਾ ਸਮਰਥਨ ਮਿਲਿਆ ਹੈ।

2019 ਲਈ ੍RBC ਟੌਪ 25 ਕੈਨੇਡਿਅਨ ਇਮੀਗ੍ਰਾਂਟ ਅਵਾਰਡ ਜੇਤੂ:

· ਡਾਕਟਰ ਮੁਹੰਮਦ ਜਮਾਲ ਅਲਸ਼ਰੀਫ (ਓਟਾਵਾ, ਓਨਟੈਰੀਓ/ਜੌਰਡਨ)
· ਜੈਵੀਅਰ ਬੈਡਿਲੋ (ਵੈਨਕੂਵਰ, ਬੀਸੀ/ਵੈਨੇਜ਼ੁਏਲਾ)
· ਸੈਲਵਿਨ ਕੋਲੈਕੋ (ਟੋਰਾਂਟੋ, ਓਨਟੈਰੀਓ/ਭਾਰਤ)
· ਕ੍ਰਿਤਿਕਾ ਡੀ ਸਿਲਵਾ (ਸਰੀ, ਬੀਸੀ/ਭਾਰਤ)
· ਰੋਲਾ ਦਾਘੇਰ (ਟੋਰਾਂਟੋ, ਓਨਟੈਰੀਓ/ਲੇਬਨਾਨ)
· ਮੋਨਿਕਾ ਦਿਓਲ (ਵੈਨਕੂਵਰ, ਬੀਸੀ/ਭਾਰਤ)
· ਤੁਲਸੀ ਧਾਰੇਲ (ਟੋਰੋਂਟੋ, ਓਨਟੈਰੀਓ/ਨੇਪਾਲ)
· ਰੌਉਬਾ ਫੱਟਲ (ਓਟਵਾ, ਓਨਟੈਰੀਓ/ਸੀਰੀਆ)
· ਅਲੀ ਘੋਰਬਾਨੀ (ਫ੍ਰੈਡਰਿਕਟਨ, ਨਿਊ ਬਰੰਸਵਿਕ/ਇਰਾਨ)
· ਗਿਆਕੋਮੋ ਗਿਆਨਿਓਟੀ (ਟੋਰੋਂਟੋ, ਓਨਟੈਰੀਓ ਅਤੇ ਲਾਸ ਏਂਜਲਸ, ਛA/ਇਟਲੀ)
· ਦੇਵੇਸ਼ ਗੁਪਤਾ (ਮਿਸੀਸੌਗਾ, ਓਨਟੈਰੀਓ/ਭਾਰਤ)
· ਦੇਵਿਨਾ ਕੌਰ (ਮੌਂਟ੍ਰੀਅਲ, ਕਿਊਬੇਕ/ਭਾਰਤ)
· ਨਿਜ਼ਾਰ ਲਦਕ (ਟੋਰੋਂਟੋ, ਓਨਟੈਰੀਓ/ਯੂਗਾਂਡਾ)
· ਫਿਲਿਪ ਲੀ (ਵਿਨੀਪੈਗ, ਮਨੀਟੋਬਾ/ਹਾਂਗ ਕਾਂਗ)
· ਮਾਰਕਿਸ ਲੰਗ (ਵੈਨਕੂਵਰ, ਬੀਸੀ/ਚੀਨ)
· ਇਕਬਾਲ ਮਾਲੇਕ (ਟੋਰਾਂਟੋ, ਓਨਟੈਰੀਓ/ਭਾਰਤ)
· ਸੈਮ ਮੋਡ (ਵਿਕਟੋਰੀਆ, ਬੀਸੀ/ਭਾਰਤ)
· ਬ੍ਰੇਂਡਾ ਓਕੋਰੋਗਬਾ (ਵਿਨੀਪੈਗ, ਮਨੀਟੋਬਾ/ਨਾਇਜੀਰੀਆ)
· ਮਰੀਅਮ ਸਾਡੇਘੀ (ਵੈਨਕੂਵਰ, ਬੀਸੀ/ਇਰਾਨ)
· ਗੇਲੇਨ ਸੈਂਟਿਆਗੋ (ਟੋਰਾਂਟੋ, ਓਨਟੈਰੀਓ/ਫਿਲੀਪੀਨਜ਼)
· ਵਲੀ ਸ਼ਾਹ (ਟੋਰੋਂਟੋ, ਓਨਟੈਰੀਓ/ਪਾਕਿਸਤਾਨ)
· ਕਿਮਬਰਲੀ ਸ਼ੈਲੀ-ਅਜੀਬੋਲਾਡੇ (ਓਕਵਿੱਲੇ, ਓਨਟੈਰੀਓ/ਜਮਾਇਕਾ)
· ਜੇਨ ਸ਼ਿਨ (ਵੈਨਕੂਵਰ, ਬੀਸੀ/ਦੱਖਣੀ ਕੋਰੀਆ)
· ਡਾਕਟਰ ਨੰਗ ਟ੍ਰੈਨ-ਡੇਵਿਸ (ਕੈਲਮਰ, ਅਲਬਰਟਾ/ਵਿਅਤਨਾਮ)
· ਸਮਰਾ ਜ਼ਫਰ (ਮਿਸੀਸਾਗਾ, ਓਨਟਾਰੀਓ/ ਪਾਕਿਸਤਾਨ)

 

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *