ਨਵੇਂ ਇਮੀਗਰੇਸ਼ਨ ਪ੍ਰੋਗਰਾਮ ਰਾਹੀਂ ਪਰਵਾਸੀ ਖੇਤੀ ਕਾਮਿਆਂ ਨੂੰ ਪੀ।ਆਰ। ਦੀ ਪੇਸ਼ਕਸ਼


ਓਟਵਾ/ ਇੱਕ ਨਵਾਂ ਤਿੰਨ ਸਾਲ ਦਾ ਇਮੀਗਰੇਸ਼ਨ ਪ੍ਰੋਗਰਾਮ ਪਰਵਾਸੀ ਕਾਮਿਆਂ ਨੂੰ ਕੈਨੇਡਾ ਅੰਦਰ ਪੱਕੇ ਹੋਣ ਦਾ ਮੌਕਾ ਦੇਵੇਗਾ, ਜਿਸ ਨੂੰ ਇੰਡਸਟਰੀ ਵੱਲੋਂ ਚੰਗਾ ਕਦਮ ਕਹਿ ਕੇ ਸਰਾਹਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਪਰਵਾਸੀ ਅਧਿਕਾਰਾਂ ਦੀਆਂ ਜਥੇਬੰਦੀਆਂ ਵੱਲੋਂ ਇਸ ਦੀ ਆਲੋਚਨਾ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਮੀਟ ਅਤੇ ਖੁੰਭਾਂ ਦੀ ਖੇਤੀ ਕਰਨ ਵਾਲੇ ਉਦਯੋਗਾਂ ਨੂੰ ਕਾਮਿਆਂ ਦੀ ਘਾਟ ਕੇ ਥੋੜ੍ਹੇ ਚਿਰ ਲਈ ਆਉਂਦੇ ਪਰਵਾਸੀ ਕਾਮਿਆਂ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ, ਜਦਕਿ ਉਹਨਾਂ ਦਾ ਕੰਮ ਸਾਰਾ ਸਾਲ ਚੱਲਦਾ ਹੈ।
ਸ਼ੁੱਕਰਵਾਰ ਨੂੰ ਐਲਾਨੇ ਇੱਕ ਨਵੇਂ ਪਾਇਲਟ ਪ੍ਰੋਗਰਾਮ ਦਾ ਉਦੇਸ਼ ਪਰਵਾਸੀ ਕਾਮਿਆਂ ਨੂੰ ਪੱਕੇ ਹੋਣ ਦਾ ਮੌਕੇ ਦੇ ਕੇ ਕੈਨੇਡਾ ਆਉਣ ਲਈ ਆਕਰਸ਼ਿਤ ਕਰਨਾ ਹੈ। ਮੌਜੂਦਾ ਸਮੇਂ ਜਿਹੜੇ ਕਾਮੇ ਸੀਜ਼ਨਲ ਖੇਤੀ ਕਾਮਿਆਂ ਲਈ ਮੌਜੂਦ ਇਮੀਗਰੇਸ਼ਨ ਪ੍ਰੋਗਰਾਮ ਤਹਿਤ ਕੈਨੇਡਾ ਆਉਂਦੇ ਹਨ, ਉਹਨਾਂ ਨੂੰ ਸਿਰਫ ਸੀਮਤ ਸਮੇਂ ਲਈ ਹੀ ਵਰਕ ਪਰਮਿਟ ਮਿਲਦੇ ਹਨ ਅਤੇ ਉੁਹਨਾਂ ਲਈ ਇੱਥੇ ਪੱਕੇ ਹੋਣ ਦਾ ਕੋਈ ਰਾਹ ਨਹੀਂ ਹੈ।
ਇਸ ਨਵੇਂ ਪਾਇਲਟ ਲਈ ਯੋਗ ਆਰਜ਼ੀ ਵਿਦੇਸ਼ੀ ਖੇਤੀ ਕਾਮੇ 12 ਮਹੀਨਿਆਂ ਮਗਰੋਂ ਪੱਕੀ ਰਿਹਾਇਸ਼ (ਪੀਆਰ) ਲਈ ਅਪਲਾਈ ਕਰਨ ਦੇ ਯੋਗ ਹੋ ਜਾਣਗੇ ਅਤੇ ਜੇਕਰ ਉਹਨਾਂ ਦੀ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਤਾਂ ਉਹ ਆਪਣੇ ਪਰਿਵਾਰਾਂ ਨੂੰ ਵੀ ਕੈਨੇਡਾ ਲਿਆ ਸਕਣਗੇ। ਉਦਯੋਗਾਂ ਵੱਲੋਂ ਇਸ ਨਵੇਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਫਾਰਮਾਂ ਅਤੇ ਫੂਡ ਪ੍ਰੋਸੈਸਿੰਗ ਪਲਾਂਟਾਂ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਘਾਟ ਨੂੰ ਦੂਰ ਕਰਨ ਲਈ ਇਸ ਪ੍ਰੋਗਰਾਮ ਦੀ ਬਹੁਤ ਜ਼ਿਆਦਾ ਲੋੜ ਸੀ।
ਕੈਨੇਡੀਅਨ ਐਗਰੀਕਲਚਰਲ ਹਿਊਮਨ ਰਿਸੋਰਸ ਕੌਂਸਲ ਵੱਲੋਂ ਪਿਛਲੇ ਮਹੀਨੇ ਜਾਰੀ ਕੀਤੀ ਇੱਕ ਸਟੱਡੀ ਵਿਚ ਪਾਇਆ ਗਿਆ ਹੈ ਕਿ ਕਾਮਿਆਂ ਦੀ ਕਮੀ ਕਰਕੇ ਪੂਰੇ ਕੈਨੇਡਾ ਅੰਦਰ ਕਿਸਾਨਾਂ ਨੂੰ 2.9 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਸਟੱਡੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਰਵਾਸੀ ਕਾਮਿਆਂ ਅਤੇ ਨਵੀਆਂ ਤਕਨੀਕਾਂ ਕਰਕੇ ਸਥਿਤੀ ਹੁਣ ਸੁਧਰੀ ਹੈ, ਪਰ ਕੈਨੇਡੀਅਨ ਫਾਰਮਾਂ ਅਤੇ ਐਗਰੀ-ਫੂਡ ਪਲਾਟਾਂ ਵਿਚ ਅਜੇ ਵੀ 16,500 ਅਹੁਦੇ ਖਾਲੀ ਪਏ ਹਨ, ਜਿੱਥੇ ਕਾਮਿਆਂ ਦੀ ਸਖ਼ਤ ਲੋੜ ਹੈ। ਇਸ ਬਾਰੇ ਟਿੱਪਣੀ ਕਰਦਿਆਂ ਕੈਨੇਡੀਅਨ ਮਸ਼ਰੂਮ ਗਰੋਅਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਮੀਤ ਪ੍ਰਧਾਨ ਰਿਆਨ ਕੋਏਸਲੈਗ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਈ ਹੈ ਕਿ ਫੈਡਰਲ ਸਰਕਾਰ ਖੇਤੀ ਉਤਪਾਦਕਾਂ ਦੇ ਫਾਇਦੇ ਲਈ ਪਰਵਾਸੀਆਂ ਨੀਤੀਆਂ ਬਣਾਉਣ ਦੀ ਇੱਛੁਕ ਹੈ।
ਦੂਜੇ ਪਾਸੇ ਪਰਵਾਸੀ ਵਰਕਰਾਂ ਦੇ ਅਧਿਕਾਰਾਂ ਦੀ ਜਥੇਬੰਦੀ ਦੇ ਬੁਲਾਰੇ ਕ੍ਰਿਸ ਰਾਮਸਰੂਪ ਨੇ ਨਵੇਂ ਇਮੀਗਰੇਸ਼ਨ ਪ੍ਰੋਗਰਾਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੱਕੀ ਰਿਹਾਇਸ਼ ਲਈ ਸਿਰਫ ਉਹੀ ਅਪਲਾਈ ਕਰ ਪਾਉਣਗੇ, ਜਿਹੜੇ ਇਸ ਪਾਇਲਟ ਪ੍ਰੋਗਰਾਮ ਜ਼ਰੀਏ ਕੈਨੇਡਾ ਅੰਦਰ ਆਉਣਗੇ। ਜਿਹੜੇ ਹਜ਼ਾਰਾਂ ਕਾਮੇ ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ ਜ਼ਰੀਏ ਕੈਨੇਡਾ ਅੰਦਰ ਆਉਂਦੇ ਹਨ, ਉੁਹਨਾਂ ਨੂੰ ਪੀਆਰ ਹੋਣ ਦੀ ਸਹੂਲਤ ਨਹੀਂ ਦਿੱਤੀ ਜਾਵੇਗੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *