ਜੈਪੁਰ ਯੂਨੈਸਕੋ ਵਿਸ਼ਵ ਵਿਰਾਸਤ ਦੀ ਸੂਚੀ ‘ਚ ਸ਼ਾਮਿਲ ਹੋਇਆ


ਨਵੀਂ ਦਿੱਲੀ/ਗੁਲਾਬੀ ਨਗਰੀ ਵਜੋਂ ਪ੍ਰਸਿੱਧ ਰਾਜਸਥਾਨ ਦੀ ਰਾਜਧਾਨੀ ਜੈਪੁਰ ਨੂੰ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨਾਂ ਦੀ ਸੂਚੀ ‘ਚ ਦਰਜ ਕਰ ਲਿਆ ਗਿਆ ਹੈ। ਯੂਨੈਸਕੋ ਨੇ ਸ਼ਨਿਚਰਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਯੂਨੈਸਕੋ ਦੀ ਵਿਸ਼ਵ ਵਿਰਾਸਤੀ ਕਮੇਟੀ ਨੇ ਅਜ਼ਰਬਾਇਜਾਨ ਦੇ ਬਾਕੂ ‘ਚ 30 ਜੂਨ ਤੋਂ 10 ਜੁਲਾਈ ਤਕ ਚੱਲ ਰਹੀ ਬੈਠਕ ਦੌਰਾਨ ਜੈਪੁਰ ਨੂੰ ਵਿਸ਼ਵ ਵਿਰਾਸਤ ਦੀ ਸੂਚੀ ‘ਚ ਸ਼ਾਮਲ ਕਰਨ ਸਬੰਧੀ ਨਾਮਜ਼ਦਗੀ ‘ਤੇ ਵਿਚਾਰਾਂ ਕੀਤੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪੁਰ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਮਿਲਣ ‘ਤੇ ਖ਼ੁਸ਼ੀ ਜਤਾਈ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਜੈਪੁਰ ਸੱਭਿਆਚਾਰ ਅਤੇ ਬਹਾਦਰੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੀ ਮਹਿਮਾਨਨਿਵਾਜ਼ੀ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਯੂਨੈਸਕੋ ਵਿਸ਼ਵ ਵਿਰਾਸਤ ਦਾ ਦਰਜਾ ਮਿਲਣ ‘ਤੇ ਜੈਪੁਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਟਵੀਟ ‘ਚ ਸ੍ਰੀ ਗਹਿਲੋਤ ਨੇ ਕਿਹਾ ਕਿ ਗੁਲਾਬੀ ਨਗਰੀ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੈਰ ਸਪਾਟੇ ਨੂੰ ਹੋਰ ਹੱਲਾਸ਼ੇਰੀ ਮਿਲੇਗੀ ਅਤੇ ਸੂਬੇ ਦੀ ਆਰਥਿਕਤਾ ‘ਚ ਸੁਧਾਰ ਹੋਵੇਗਾ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯਾਦਗਾਰਾਂ ਅਤੇ ਸਥਾਨਾਂ ਬਾਰੇ ਕੌਮਾਂਤਰੀ ਪ੍ਰੀਸ਼ਦ ਨੇ 2018 ‘ਚ ਸ਼ਹਿਰ ਦਾ ਨਿਰੀਖਣ ਕੀਤਾ ਸੀ ਜਿਸ ਮਗਰੋਂ ਹੁਣ ਜੈਪੁਰ ਨੂੰ ਵਿਸ਼ਵ ਵਿਰਾਸਤ ਦੇ ਸ਼ਹਿਰਾਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *