ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦਾ 80 ਫੀਸਦ ਕੰਮ ਨਿਬੇੜਿਆ


ਲਾਹੌਰ/ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਕੰਮ 80 ਫੀਸਦ ਤੱਕ ਮੁਕੰਮਲ ਕਰ ਲਿਆ ਗਿਆ ਹੈ। ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਇਸ ਮਹੀਨੇ ਹੋਣ ਵਾਲੀ ਮੀਟਿੰਗ ਦੇ ਮੱਦੇਨਜ਼ਰ ਇਸ ਪ੍ਰਾਜੈਕਟ ਦੇ ਪਾਕਿਸਤਾਨ ਵੱਲੋਂ ਸੀਨੀਅਰ ਇੰਜਨੀਅਰ ਨੇ ਇਹ ਜਾਣਕਾਰੀ ਦਿੱਤੀ।
ਪ੍ਰਾਜੈਕਟ ਦੇ ਇੰਜਨੀਅਰ ਨੇ ਉਮੀਦ ਜ਼ਾਹਿਰ ਕੀਤੀ ਕਿ ਲਾਂਘੇ ਦਾ ਕੰਮ ਤੈਅ ਸਮਾਂ ਸੀਮਾ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਮੀਟਿੰਗ 14 ਜੁਲਾਈ ਨੂੰ ਵਾਹਗਾ ਸਰਹੱਦ ‘ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਹ ਕਰਤਾਰਪੁਰ ਲਾਂਘੇ ਦੇ ਸਬੰਧ ਵਿੱਚ ਵੱਖ-ਵੱਖ ਮੁੱਦੇ ਸੁਲਝਾਉਣ ਲਈ ਦੁਵੱਲੀ ਗੱਲਬਾਤ ਕਰਨਗੇ।
ਪ੍ਰਾਪਤ ਰਿਪੋਰਟਾਂ ਅਨੁਸਾਰ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਕੰਮ 80 ਫੀਸਦ ਤੱਕ ਨਿਬੇੜ ਲਿਆ ਗਿਆ ਹੈ, ਜਿਸ ‘ਚ ਗੁਰਦੁਆਰੇ ਤੋਂ ਲੈ ਕੇ ਮੁੱਖ ਸੜਕ, ਪੁਲ ਅਤੇ ਇਮਾਰਤਾਂ ਦਾ ਨਿਰਮਾਣ ਸ਼ਾਮਲ ਹੈ। ਇੰਜਨੀਅਰ ਕਾਸ਼ਿਫ ਅਲੀ ਨੇ ਕਿਹਾ, ‘ਸਿਰਫ਼ ਟਾਈਲਾਂ ਲਗਾਉਣ ਦਾ ਕੰਮ ਬਾਕੀ ਹੈ ਅਤੇ ਇਸ ਸਬੰਧੀ ਨਿਰਦੇਸ਼ ਜਾਰੀ ਹੋ ਚੁੱਕੇ ਹਨ। ਇਹ ਕੰਮ 2-3 ਹਫ਼ਤਿਆਂ ਅੰਦਰ ਸ਼ੁਰੂ ਹੋਵੇਗਾ।’ ਉਨ੍ਹਾਂ ਕਿਹਾ ਕਿ ਲੰਗਰ ਖਾਨਾ, ਦਰਸ਼ਨ ਖਾਨਾ, ਪ੍ਰਸ਼ਾਸਨਿਕ ਬਲਾਕ ਅਤੇ ਪਖਾਨਿਆਂ ਦੀ ਉਸਾਰੀ 70-80 ਫੀਸਦ ਤੱਕ ਹੋ ਚੁੱਕੀ ਤੇ ਹੁਣ ਬਿਜਲੀ ਦੀਆਂ ਤਾਰਾਂ ਪਾਉਣ, ਗੈਸ ਕੁਨੈਕਕਸ਼ਨ ਤੇ ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *