ਮੋਦੀ ਵੱਲੋਂ ਕੇਂਦਰੀ ਬਜਟ ਲੋਕ, ਵਿਕਾਸ ਅਤੇ ਭਵਿੱਖ-ਪੱਖੀ ਕਰਾਰ


ਨਵੀਂ ਦਿੱਲੀ/ਆਮ ਬਜਟ ਨੂੰ ਲੋਕ, ਵਿਕਾਸ ਅਤੇ ਭਵਿੱਖ ਪੱਖੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਨਾਲ ਗਰੀਬਾਂ ਨੂੰ ਤਾਕਤ ਮਿਲੇਗੀ ਅਤੇ ਨੌਜਵਾਨਾਂ ਲਈ ਬਿਹਤਰ ਭਵਿੱਖ ਦੇ ਰਾਹ ਖੁਲ੍ਹਣਗੇ। ਬਜਟ ਨੂੰ ‘ਉਮੀਦਾਂ’ ਅਤੇ ‘ਆਤਮ ਵਿਸ਼ਵਾਸ’ ਨੂੰ ਹੁਲਾਰਾ ਦੇਣ ਵਾਲਾ ਦੱਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਗਰੀਬਾਂ ਨੂੰ ਤਾਕਤ ਦੇਣਗੀਆਂ ਅਤੇ ਉਨ੍ਹਾਂ ਨੂੰ ਮੁਲਕ ਦੇ ਵਿਕਾਸ ਲਈ ‘ਪਾਵਰ ਹਾਊਸ’ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਇਹ ‘ਗਰੀਨ ਬਜਟ’ ਹੈ ਜਿਸ ਨੇ ਵਾਤਾਵਰਨ ‘ਤੇ ਧਿਆਨ ਕੇਂਦਰ ਕਰਦਿਆਂ ਹਰਿਤ ਅਤੇ ਸਾਫ਼ ਊਰਜਾ ਦੀ ਵਕਾਲਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ‘ਚ ਖੇਤੀਬਾੜੀ ਸੈਕਟਰ ‘ਚ ਢਾਂਚਾਗਤ ਸੁਧਾਰਾਂ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਖੇਤੀ ਸੈਕਟਰ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਖਾਕਾ ਤਿਆਰ ਕੀਤਾ ਗਿਆ ਹੈ। ‘ਬਜਟ ਨਾਲ ਮੁਲਕ ‘ਚ ਵਿਕਾਸ ਦੀ ਰਫ਼ਤਾਰ ਵਧੇਗੀ ਅਤੇ ਮੱਧ ਵਰਗ ਨੂੰ ਵੱਡਾ ਲਾਭ ਪਹੁੰਚੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *