ਰੋਹਿਤ ਤੇ ਰਾਹੁਲ ਦੇ ਸੈਂਕੜਿਆਂ ਨੇ ਭਾਰਤ ਨੂੰ ਸ੍ਰੀ ਲੰਕਾ ਤੋਂ ਜਿਤਾਇਆ


ਬੁਮਰਾਹ ਸਭ ਤੋਂ ਤੇਜ਼ 100 ਦੌੜਾਂ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼
ਲੀਡਜ਼/ਭਾਰਤੀ ਸਲਾਮੀ ਬੱਲੇਬਾਜ਼ਾਂ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾਂ ਦੇ ਸ਼ਾਨਦਾਰ ਸੈਂਕੜਿਆਂ ਦੀਆਂ ਬਦੌਲਤ ਭਾਰਤ ਨੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ। ‘ਮੈਨ ਆਫ ਦਿ ਮੈਚ’ ਰਹੇ ਰਿਹਤ ਨੇ ਟੂਰਨਾਮੈਂਟ ਵਿੱਚ ਆਪਣਾ ਪੰਜਵਾਂ ਸੈਂਕੜਾ ਜੜਦਿਆਂ 94 ਗੇਂਦਾਂ ਵਿੱਚ 103 ਦੌੜਾਂ ਬਣਾਈਆਂ, ਜਦਕਿ ਕੇਐਲ ਰਾਹੁਲ ਨੇ 118 ਗੇਂਦਾਂ ਵਿੱਚ 111 ਦੌੜਾਂ ਦੀ ਪਾਰੀ ਖੇਡੀ। ਕਪਤਾਨ ਵਿਰਾਟ ਕੋਹਲੀ 34 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤ ਪਹਿਲਾਂ ਹੀ ਸੈਮੀ ਫਾਈਨਲ ਵਿੱਚ ਥਾਂ ਬਣਾ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਕਾਇਮ ਹੈ।
ਐਂਜਲੋ ਮੈਥਿਊਜ਼ ਦੇ ਜੁਝਾਰੂ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਨੇ ਸੱਤ ਵਿਕਟਾਂ ‘ਤੇ 264 ਦੌੜਾਂ ਬਣਾਈਆਂ, ਪਰ ਭਾਰਤ ਨੇ ਇਹ ਟੀਚਾ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਸ੍ਰੀਲੰਕਾ ਦੇ ਸਾਬਕਾ ਕਪਤਾਨ ਨੇ 128 ਗੇਂਦਾਂ ਵਿੱਚ 113 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਦਸ ਓਵਰਾਂ ਵਿੱਚ 37 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਿਸ ਨੂੰ ਖੇਡਣਾ ਸ੍ਰੀਲੰਕਾ ਦੇ ਬੱਲੇਬਾਜ਼ਾਂ ਲਈ ਕਾਫ਼ੀ ਔਖਾ ਸੀ। ਇਸੇ ਤਰ੍ਹਾਂ ਭੁਵਨੇਸ਼ਵਰ ਕੁਮਾਰ ਨੇ ਸਭ ਤੋਂ ਵੱਧ 73 ਦੌੜਾਂ ਦਿੱਤੀਆਂ, ਜਦਕਿ ਉਸ ਨੂੰ ਇੱਕ ਵਿਕਟ ਮਿਲੀ। ਇਨ੍ਹਾਂ ਦੋਵਾਂ ਤੋਂ ਇਲਾਵਾ ਹਾਰਦਿਕ ਪਾਂਡਿਆ (50 ਦੌੜਾਂ ਦੇ ਕੇ), ਰਵਿੰਦਰ ਜੇਡਜਾ (40 ਦੌੜਾਂ ਦੇ ਕੇ) ਅਤੇ ਕੁਲਦੀਪ ਯਾਦਵ (58 ਦੌੜਾਂ ਦੇ ਕੇ) ਨੇ ਇੱਕ-ਇੱਕ ਵਿਕਟ ਝਟਕਾਈ।
ਹੁਣ ਤੱਕ ਇੱਕ ਰੋਜ਼ਾ ਕ੍ਰਿਕਟ ਵਿੱਚ ਭਾਰਤ ਖ਼ਿਲਾਫ਼ ਤਿੰਨ ਸੈਂਕੜੇ ਬਣਾਉਣ ਵਾਲੇ ਮੈਥਿਊਜ਼ ਨੇ ਆਪਣੀ ਪਾਰੀ ਵਿੱਚ ਦਸ ਚੌਕੇ ਅਤੇ ਦੋ ਛੱਕੇ ਮਾਰੇ। ਇਸ ਤੋਂ ਪਹਿਲਾਂ ਉਸ ਨੇ ਭਾਰਤ ਖ਼ਿਲਾਫ਼ ਮੁਹਾਲੀ ਅਤੇ ਰਾਂਚੀ ਵਿੱਚ ਸੈਂਕੜੇ ਮਾਰੇ ਸਨ। ਮੈਥਿਊਜ਼ ਉਸ ਸਮੇਂ ਕ੍ਰੀਜ਼ ‘ਤੇ ਉਤਰਿਆ, ਜਦੋਂ ਸ੍ਰੀਲੰਕਾ ਦਾ ਸਕੋਰ ਤਿੰਨ ਵਿਕਟਾਂ ‘ਤੇ 53 ਦੌੜਾਂ ਸੀ। ਚੌਥੀ ਵਿਕਟ 55 ਦੇ ਸਕੋਰ ‘ਤੇ ਡਿੱਗ ਗਈ। ਇਸ ਮਗਰੋਂ ਲਾਹਿਰੂ ਥਿਰਿਮਾਨੇ ਕ੍ਰੀਜ਼ ‘ਤੇ ਆਇਆ। ਦੋਵਾਂ ਬੱਲੇਬਾਜ਼ਾਂ ਨੇ ਪੰਜਵੀਂ ਵਿਕਟ ਲਈ 124 ਦੌੜਾਂ ਦੀ ਭਾਈਵਾਲੀ ਕੀਤੀ। ਥਿਰੀਮਾਨੇ ਨੇ 68 ਗੇਂਦਾਂ ਵਿੱਚ 53 ਦੌੜਾਂ ਦੀ ਪਾਰੀ ਖੇਡੀ। ਮੈਥਿਊਜ਼ ਨੇ ਛੇਵੀਂ ਵਿਕਟ ਲਈ ਧਨੰਜੈ ਡਿਸਿਲਵਾ ਨਾਲ 74 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਦੀ ਮਦਦ ਨਾਲ ਸ੍ਰੀਲੰਕਾ ਨੇ 250 ਦੌੜਾਂ ਦਾ ਅੰਕੜਾ ਛੂਹਿਆ। ਡਿਸਿਲਵਾ ਨੇ 36 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਖੇਡ ਰਹੇ ਰਵਿੰਦਰ ਜਡੇਜਾ ਨੇ ਇੱਕ ਵਿਕਟ ਲਈ। ਇਸੇ ਤਰ੍ਹਾਂ ਇੱਕ ਮੈਚ ਮਗਰੋਂ ਪਰਤੇ ਕੁਲਦੀਪ ਯਾਦਵ ਨੇ ਵੀ ਇੱਕ ਵਿਕਟ ਹਾਸਲ ਕੀਤੀ। ਉਹ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਿਆ, ਹਾਲਾਂਕਿ ਅਖ਼ੀਰ ਵਿੱਚ ਉਸ ਨੂੰ ਥਰਿਮਾਨੇ ਦੀ ਵਿਕਟ ਮਿਲੀ। ਭਾਰਤੀ ਟੀਮ ਨੇ ਅੱਜ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ, ਜਦਕਿ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੇ ਗੇਂਦਬਾਜ਼ੀ ਦਾ ਆਗਾਜ਼ ਕੀਤਾ ਸੀ।
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਪਣੀਆਂ ਉਪਲਬਧੀਆਂ ਵਿੱਚ ਵਾਧਾ ਕਰਦਿਆਂ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਤੇਜ਼ੀ ਨਾਲ 100 ਦੌੜਾਂ ਪੂਰੀਆਂ ਕਰਨ ਵਾਲਾ ਦੂਜਾ ਭਾਰਤੀ ਬਣ ਗਿਆ। ਉਸ ਨੇ ਸ੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ। ਇੱਕ ਰੋਜ਼ਾ ਰੈਂਕਿੰਗਜ਼ ਵਿੱਚ ਚੋਟੀ ‘ਤੇ ਕਾਬਜ਼ ਬੁਮਰਾਹ ਨੇ 57 ਪਾਰੀਆਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ। ਉਥੇ ਮੁਹੰਮਦ ਸ਼ਮੀ ਨੇ 56 ਪਾਰੀਆਂ ਵਿੱਚ ਇਹ ਕਮਾਲ ਕੀਤਾ ਸੀ। ਆਈਸੀਸੀ ਨੇ ਟਵੀਟ ਕੀਤਾ, ”ਜਸਪ੍ਰੀਤ ਬੁਮਰਾਹ ਲਈ ਇੱਕ ਰੋਜ਼ਾ ਵਿਕਟਾਂ ਦਾ ਸੈਂਕੜਾ। ਉਸ ਨੂੰ ਇੱਥੇ ਪਹੁੰਚਣ ਵਿੱਚ 57 ਪਾਰੀਆਂ ਲੱਗੀਆਂ।” ਬੁਮਰਾਹ ਵਿਕਟਾਂ ਦਾ ਸੈਂਕੜਾ ਸਭ ਤੋਂ ਤੇਜ਼ੀ ਨਾਲ ਪੂਰਾ ਕਰਨ ਵਾਲਾ ਅੱਠਵਾਂ ਗੇਂਦਬਾਜ਼ ਹੈ, ਜਦਕਿ ਸ਼ਮੀ ਸੱਤਵੇਂ ਸਥਾਨ ‘ਤੇ ਹੈ। ਆਸਟਰੇਲਿਆਈ ਲੈੱਗ ਸਪਿੰਨਰ ਰਾਸ਼ਿਦ ਖ਼ਾਨ ਨੇ 44 ਇੱਕ ਰੋਜ਼ਾ ਵਿੱਚ ਇਹ ਅੰਕੜਾ ਪੂਰਾ ਕੀਤਾ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *