ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਨੂੰ ਢਾਹਿਆ
ਜਲੰਧਰ/ਜਲ੍ਹਿਆਂਵਾਲੇ ਬਾਗ ਦੇ ਆਧੁਨਿਕੀਕਰਨ ਦੇ ਨਾਂਅ ਹੇਠ ਇਸ ਸ਼ਹੀਦੀ ਯਾਦਗਾਰ ਦੀ ਅਸਲ ਤਸਵੀਰ ਹੀ ਬਦਲੀ ਜਾ ਰਹੀ ਹੈ | ਉੱਚੀਆਂ ਟੀਨਾਂ ਦਾ ਉਹਲਾ ਕਰ ਕੇ ਲੋਕਾਂ ਦੀਆਂ ਨਜ਼ਰਾਂ ਤੋਂ ਉਹਲੇ ਇਹ ਕੰਮ ਕੀਤਾ ਜਾ ਰਿਹਾ ਹੈ | ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਦੱੱਸਿਆ ਕਿ ਸ਼ਹੀਦੀ ਖੂਹ ਦੀ ਛੱਤ, ਵਾਪਰਾ ਮੌਣ ਢਾਹ ਕੇ ਮਿੱਟੀ ਵਿਚ ਮਿਲਾ ਦਿੱਤੀ ਹੈ | ਬਾਗ ਦਾ ਸਮੁੱਚਾ ਮੂੰਹ-ਮੁਹਾਂਦਰਾ ਹੀ ਬਦਲ ਸੁੱਟਿਆ ਹੈ | ਜਿਸ ਗਲੀ ਵਿਚੋਂ ਲੰਘ ਕੇ ਅੰਗਰੇਜ਼ ਹਾਕਮ ਡਾਇਰ ਨੇ ਨਿਹੱਥੇ ਹਿੰਦੂ, ਸਿੱਖਾਂ ਤੇ ਮੁਸਲਮਾਨ ਲੋਕਾਂ ‘ਤੇ ਗੋਲੀਆਂ ਚਲਾਈਆਂ ਸਨ | ਉਸ ਗਲੀ ਦੇ ਨਾਲ ਵੀæ ਆਈæ ਪੀæ ਗੈਲਰੀ ਬਣਾ ਦਿੱਤੀ ਗਈ ਹੈ | ਬਾਗ ਦੇ ਅੱਗੋਂ ਹਰਿਮੰਦਰ ਸਾਹਿਬ ਨੂੰ ਜਾਂਦੇ ਬਾਜ਼ਾਰ ਵਾਲੇ ਪਾਸੇ ਦਾ ਤਾਂ ਪੁਰਾਣਾ ਕੁਝ ਬਚਿਆ ਹੀ ਨਹੀਂ | ਮਾੜੀਮੇਘਾ ਨੇ ਕਿਹਾ ਕਿ ਲਾਈਟ ਐਾਡ ਸਾਊਾਡ ਸਿਸਟਮ ਬਣਾਏ ਜਾਣ ਸਮੇਂ ਵੀ ਯਾਦਗਾਰ ਹਾਲ ਕਮੇਟੀ ਤੇ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਨੇ ਬਾਗ ਦੀ ਪੁਰਾਤਨਤਾ ਖ਼ਤਮ ਕਰਨ ਵਿਰੁੱਧ ਕਰੜਾ ਸੰਘਰਸ਼ ਕੀਤਾ ਸੀ ਤੇ ਸਰਕਾਰ ਨੇ ਮੰਨਿਆ ਸੀ ਕਿ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਵੀ ਮੀਟਿੰਗਾਂ ਵਿਚ ਸੱਦਿਆ ਜਾਇਆ ਕਰੇਗਾ ਪਰ ਸਾਡਾ ਕੋਈ ਨੁਮਾਇੰਦਾ ਕਦੇ ਕਿਸੇ ਮੀਟਿੰਗ ਵਿਚ ਨਹੀਂ ਸੱਦਿਆ ਗਿਆ | ਮਾੜੀਮੇਘਾ ਨੇ ਕਿਹਾ ਕਿ ਬਾਗ ਦੀਆਂ ਕੰਧਾਂ ਤੇ ਜੋ ਗੋਲੀਆਂ ਦੇ ਨਿਸ਼ਾਨ ਹਨ ਉਹ ਵੀ ਸਮੇਂ ਦੀ ਮਾਰ ਨਾਲ ਜ਼ਿਆਦਾਤਰ ਮਿਟ ਗਏ ਹਨ | ਨਿਸ਼ਾਨਾ ਨੂੰ ਸਾਂਭਣ ਵਾਸਤੇ ਪੁਰਾਤਤਵ ਵਿਭਾਗ ਕੁਝ ਵੀ ਨਹੀਂ ਕਰ ਰਿਹਾ | ਬਾਗ ਦੇ ਜੋ ਭੀੜੇ ਰਸਤੇ ਬੰਦ ਕਰ ਦਿੱਤੇ ਗਏ ਹਨ ਤੇ ਉੱਥੇ ਕੂੜਾ ਕਰਕਟ ਪਿਆ ਹੈ | ਇਹ ਭੀੜੀਆਂ ਗਲੀਆਂ ਉਸ ਸਮੇਂ ਦੀ ਗਵਾਹੀ ਭਰਦੀਆਂ ਹਨ ਅਤੇ ਜੋ ਖ਼ੂਨੀ ਕਾਂਡ ਵਾਪਰਨ ਵੇਲੇ ਦੀ ਸਹੀ ਤਸਵੀਰ ਪੇਸ਼ ਕਰਦੀਆਂ ਹਨ |
ਇਨ੍ਹਾਂ ਗਲੀਆਂ ਨੂੰ ਸਾਫ਼ ਕਰਕੇ ਖੋਲ੍ਹਿਆ ਜਾਵੇ | ਬਾਗ ਨੂੰ ਲਗਾਤਾਰ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਇੱਥੇ ਕੋਈ ਬਾਗ ਹੈ ਹੀ ਨਹੀਂ ਸੀ | ਬਾਗ ਸੈਰਗਾਹ ਵਧੇਰੇ ਨਜ਼ਰ ਆਉਂਦਾ ਹੈ | ਦੇਖਣ ਵਾਲੇ ਦੇ ਦਿਮਾਗ ਵਿਚ ਪੁਰਾਤਨ ਤਸਵੀਰ ਨਹੀਂ ਉਭਰਨ | ਬਾਗ ਅੰਦਰ ਦਾਖ਼ਲੇ ਲਈ ਟਿਕਟ ਲਗਾਏ ਜਾਣ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਇਹ ਫ਼ੈਸਲਾ ਵਾਪਸ ਲਿਆ ਜਾਣਾ ਚਾਹੀਦਾ ਹੈ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *