ਮੁੰਬਈ ‘ਚ ਭਾਰੀ ਮੀੰਹ ਨਾਲ 37 ਮੌਤਾਂ


ਮੁੰਬਈ/ ਮਹਾਰਾਸ਼ਟਰ ਦੀ ਰਾਜਧਾਨੀ ਤੇ ਭਾਰਤ ਦੀ ਵਿੱਤੀ ਰਾਜਧਾਨੀ ਦੇ ਨਾਂਅ ਨਾਲ ਜਾਣੀ ਜਾਂਦੀ ਮੁੰਬਈ ਦੇ ਬਹੁਤੇ ਹਿੱਸਿਆਂ ‘ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ ਭਾਰੀ ਬਾਰਿਸ਼ ਦੇ ਚੱਲਦਿਆਂ ਵਾਪਰੇ ਹਾਦਸਿਆਂ ਕਾਰਨ 37 ਲੋਕਾਂ ਦੀ ਮੌਤ ਹੋ ਚੁੱਕੀ ਹੈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੇ ਪੂਰਬੀ ਮਲਾੜ ਦੇ ਪਿੰਪਰੀਪਾੜਾ ਇਲਾਕੇ ‘ਚ ਅੱਜ ਸਵੇਰੇ ਇਕ ਕੰਧ ਦੇ ਡਿਗਣ ਨਾਲ 21 ਲੋਕ ਮਾਰੇ ਗਏ ਤੇ 78 ਹੋਰ ਜ਼ਖ਼ਮੀ ਹੋ ਗਏ ਹਨ, ਜਦਕਿ ਪੁਣੇ ‘ਚ ਸੋਮਵਾਰ ਦੇਰ ਰਾਤ ਇਕ ਕੰਧ ਡਿਗਣ ਨਾਲ 6 ਮਜ਼ਦੂਰ ਮਾਰੇ ਗਏ ਤੇ 3 ਹੋਰ ਜ਼ਖ਼ਮੀ ਹੋ ਗਏ ਹਨ | ਉਧਰ ਠਾਣੇ ਜ਼ਿਲ੍ਹੇ ਦੇ ਕਲਿਆਣ-ਪਾਲਘਰ ‘ਚ ਵੀ ਅੱਜ ਤੜਕੇ ਇਕ ਉਰਦੂ ਸਕੂਲ ਦੀ ਦੁਰਗਈ ਕਿਲ੍ਹੇ ਕੋਲ ਦੀ ਕੰਧ ਦੇ ਡਿਗਣ ਨਾਲ 3 ਲੋਕ ਮਾਰੇ ਗਏ ਹਨ, ਜਦਕਿ ਇਕ ਕਾਰ ‘ਚੋਂ 3 ਲੋਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ | ਭਾਰੀ ਬਾਰਿਸ਼ ਦੇ ਪਾਣੀ ‘ਚ ਜਾਵਹਰ ਦੇ ਕੁੰਦਨਪਾੜਾ ਇਲਾਕੇ ‘ਚ ਇਕ 6 ਸਾਲਾਂ ਬੱਚੀ ਤੇ ਦਹਾਨੂ ਦੇ ਬਾਜੀਵਾੜਾ ਇਲਾਕੇ ‘ਚ ਚਿੱਕੜ ਦੇ ਹੜ੍ਹ ‘ਚ ਕੈਲਾਸ਼ ਨਾਗਦੇ (29) ਦੀ ਰੁੜ ਗਏ ਹਨ | ਮਲਾਡ ਦੇ ਪਿੰਪਰੀਗਾੜਾ ਇਲਾਕੇ ‘ਚ ਡਿੱਗੀ ਕੰਧ ਦੇ ਮਲਬੇ ਹੇਠ ਆਈ 10 ਸਾਲਾਂ ਲੜਕੀ ਸੰਚਿਤਾ ਨਲਾਵਦੇ ਤੜਕੇ 2 ਵਜੇ ਤੋਂ ਖੁਦ ਨੂੰ ਬਚਾਉਣ ਲਈ ਵਾਰ-ਵਾਰ ਪੁਕਾਰਦੀ ਰਹੀ, ਪਰ ਉਸ ਦੀ ਮੌਤ ਹੋ ਜਾਣ ਨਾਲ ਉਸ ਨੂੰ ਬਚਾਉਣ ਦੀ ਸਭ ਕੋਸ਼ਿਸ਼ਾਂ ਆਖਰ ਬੇਕਾਰ ਹੋ ਗਈਆਂ | ਮਲਾਡ ‘ਚ ਹੀ ਕਾਰ ‘ਚ ਫਸ ਕੇ ਬੇਹੋਸ ਹੋਏ 2 ਲੋਕਾਂ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਹੈ | ਸੂਬੇ ਦੇ ਬੁਲਧਾਨਾ ਜ਼ਿਲ੍ਹੇ ‘ਚ ਇਕ ਔਰਤ ਅਤੇ ਵਿਲੇ ਪਾਰਲੇ ‘ਚ ਇਕ ਵਿਅਅਕਤੀ ਦੀ ਬਿਜਲੀ ਡਿਗਣ ਕਾਰਨ ਮੌਤ ਹੋ ਗਈ ਹੈ, ਜਦਕਿ ਮਲਾਡ ਉਪ-ਨਗਰੀ ‘ਚ ਇਕ ਕੰਦ ਡਿਗਣ ਨਾਲ ਸੁਰੱਖਿਆ ਗਾਰਡ ਮਾਰਿਆ ਗਿਆ ਹੈ | ਭਾਰੀ ਬਾਰਿਸ਼ ਦੌਰਾਨ ਐਨæਡੀæਆਰæਐਫ਼, ਜਲ ਸੈਨਾ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਹੁਣ ਤੱਕ ਕਰੀਬ 1,000 ਲੋਕਾਂ ਨੂੰ ਬਚਾ ਕੇ ਉਨ੍ਹਾਂ ਦੇ ਰਹਿਣ ਦਾ ਆਰਜ਼ੀ ਪ੍ਰਬੰਧ ਕਰ ਚੁੱਕੀਆਂ ਹਨ | ਮੁੰਬਈ ‘ਚ ਬੁੱਧਵਾਰ ਆਪਣੇ ਦਸਤਾਵੇਜ਼ਾਂ ਦੀ ਪੜਤਾਲ ਕਰਵਾਉਣ ਲਈ ਆਉਣ ਵਾਲੇ ਐਮæਬੀæਬੀæਐਸ਼, ਬੀæਡੀæਐਸ਼ ਅਤੇ ਬੀæਏæਐਮæਐਸ਼ ਕੋਰਸਾਂ ਦੇ ਵਿਦਿਆਰਥੀਆਂ ਨੂੰ ਹੁਣ 5 ਜੁਲਾਈ ਨੂੰ ਆਉਣ ਲਈ ਕਿਹਾ ਗਿਆ ਹੈ | ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵਲੋਂ ਸੂਬੇ ‘ਚ ਭਾਰੀ ਬਾਰਿਸ਼ ਕਾਰਨ ਵੱਖ-ਵੱਖ ਹਾਦਸਿਆਂ ਦੌਰਾਨ ਮਾਰੇ ਗਏ ਲੋਕਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਉਨ੍ਹਾਂ ਬੀæਐਮæਸੀæ ਦੇ ਆਫ਼ਤਾਂ ਤੋਂ ਪ੍ਰਬੰਧਨ ਕੰਟਰੋਲ ਰੂਮ ਵਿਖੇ ਜਾ ਕੇ ਰੇਲਵੇ ਤੇ ਸੜਕ ਆਵਾਜਾਈ ਦੀ ਸਥਿਤੀ ਦੀ ਸਮੀਖਿਆ ਕੀਤੀ ਇਸ ਮੌਕੇ ਮੁੰਬਈ ਦੇ ਸਿਵਲ ਅਧਿਕਾਰੀ ਵੀ ਉਨ੍ਹਾਂ ਨਾਲ ਸਨ | ਇਸ ਦੌਰਾਨ ਮੁੱਖ ਮੰਤਰੀ ਫੜਨਵੀਸ ਨੇ ਵਿਧਾਇਕਾਂ ਲਈ ਬਣਨ ਵਾਲੀ ਨਵੀਂ ਇਮਾਰਤ ਦਾ ਨੀਂਹ-ਪੱਥਰ ਰੱਖਣ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਅਤੇ ਮਲਾਡ ‘ਚ ਕੰਧ ਡਿਗਣ ਦੀ ਘਟਨਾ ਦੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਐਲਾਨ ਕੀਤਾ ਹੈ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *