ਸਰਕਾਰੀ ਸਮਾਗਮ ਰੱਦ ਕਰਨ ਦੇ ਬਾਵਜੂਦ ਲੋਕਾਂ ਨੇ ਕੂਈਨ’ਜ਼ ਪਾਰਕ ਵਿਖੇ ਕੈਨੇਡਾ ਦਿਵਸ ਮਨਾਇਆ


ਓਟਵਾ/ਕੈਨੇਡਾ ਦੀ 152ਵੀਂ ਜਨਮ ਵਰ੍ਹੇ ਗੰਢ ਦੇ ਮੌਕੇ ਉੱਤੇ ਕੈਨੇਡਾ ਵਾਸੀ ਲਾਲ ਅਤੇ ਚਿੱਟੇ ਰੰਗ ਦੇ ਕੱਪੜੇ ਪਹਿਣ ਅਤੇ ਨਾਲ ਸ਼ਾਲਾਂ ਅਤੇ ਟੋਕਰੀਆਂ ਲੈ ਕੇ ਕੂਈਨ’ਜ਼ ਪਾਰਕ ਪਹੁੰਚ ਗਏ ਅਤੇ ਉਹਨਾਂ ਨੇ ਕੈਨੇਡਾ ਦਿਵਸ ਪੂਰੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ।
ਇਸ ਮੌਕੇ ਕੂਈਨ’ਜ਼ ਪਾਰਕ ਦੇ ਸਾਊਥ ਲਾਅਨ ਵਿਖੇ ਇੱਕ ਲੋਕਾਂ ਦੀ ਪਿਕਨਿਕ ਦਾ ਵੀ ਆਯੋਜਨ ਕੀਤਾ ਗਿਆ।
ਦਰਅਸਲ ਇਹ ਸਮਾਗਮ ਲਿਬਰਲ ਐਮਪੀਪੀ ਮਿਟਜ਼ੀ ਹੰਟਰ ਵੱਲੋਂ ਕਾਹਲੀ ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋ ਇਸ ਸਾਲ ਦਾ ਸਰਕਾਰੀ ਸਮਾਗਮ ਰੱਦ ਕਰ ਦਿੱਤੇ ਜਾਣ ਮਗਰੋਂ ਉਹਨਾਂ ਨੇ ਇਸ ਸਮਾਗਮ ਨੂੰ ਆਪਣੇ ਪੱਧਰ ਉੱਤੇ ਮਨਾਉਣ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ ਕੋਈ ਵੀ ਕੈਨੇਡਾ ਦਿਵਸ ਨੂੰ ਰੱਦ ਨਹੀਂ ਕਰ ਸਕਦਾ। ਇਹ ਸਾਡੇ ਸੂਬੇ ਅਤੇ ਸਾਡੇ ਦੇਸ਼ ਲਈ ਜਸ਼ਨ ਮਨਾਉਣ ਦਾ ਮੌਕਾ ਹੈ।
ਆਪਣੀ ਟਿੱਪਣੀਆਂ ਵਿਚ ਹੰਟਰ ਨੇ ਇਹ ਵੀ ਦੱਸਿਆ ਕਿ 40 ਸਾਲ ਪਹਿਲਾਂ ਉਹ ਜਮਾਇਕਾ ਤੋਂ ਇੱਥੇ ਆਏ ਸਨ ਅਤੇ ਕੈਨੇਡਾ ਨੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਕੁੱਝ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਕੈਨੇਡਾ ਦੀ ਸ਼ਲਾਘਾ ਕਰਦੇ ਵੇਖਣਾ ਚਾਹੁੰਂਦੇ ਹਨ ਕਿ ਇਹ ਕਿੰਨਾ ਮਹਾਨ ਦੇਸ਼ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਚਰਚਾ ਕਰਨ ਦੀ ਲੋੜ ਹੈ ਕਿ ਕੈਨੇਡਾ ਕਿੰਨਾ ਮਹਾਨ ਹੈ। ਕੈਨੇਡਾ ਬਹੁਤ ਸਾਰੀਆਂ ਗੱਲਾਂ ਵਿਚ ਦੁਨੀਆਂ ਦੇ ਸਭ ਤੋਂ ਵਧੀਆ ਮੁਲਕਾਂ ਵਿਚੋਂ ਇੱਕ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *