ਮੋਦੀ ਅਤੇ ਪੋਂਪੀਓ ਭਾਰਤ-ਅਮਰੀਕਾ ਵਿਚਾਲੇ ਨੇੜਤਾ ਵਧਾਉਣ ਲਈ ਸਹਿਮਤ


ਨਵੀਂ ਦਿੱਲੀ/ਭਾਰਤ ਅਤੇ ਅਮਰੀਕਾ ਵਿਚਕਾਰ ਆਪੋ-ਆਪਣੇ ਵਪਾਰਕ ਹਿੱਤਾਂ ਦੀ ਰਾਖੀ ਨੂੰ ਲੈ ਕੇ ਪਿਛਲੇ ਦਿਨੀ ਹੋਏ ਮਤਭੇਦਾਂ ਨੂੰ ਦਰਕਿਨਾਰ ਕਰਦਿਆਂ ਬੁੱਧਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਵਿਚਕਾਰ ਹੋਈ ਮੀਟਿੰਗ ਦੌਰਾਨ ਅਰਥ ਵਿਵਸਥਾ, ਊਰਜਾ, ਰੱਖਿਆ ਅਤੇ ਅੱਤਵਾਦ ਦਾ ਟਾਕਰਾ ਵਰਗੇ ਮੁੱਦਿਆਂ ਉੱਤੇ ਚਰਚਾ ਹੋਈ ਅਤੇ ਦੋਵੇਂ ਦੇਸ਼ਾਂ ਨੇ ਰਣਨੀਤਕ ਭਾਈਵਾਲੀ ਅਤੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਤਰ੍ਹਾਂ ਦੋਵੇਂ ਦੇਸ਼ਾਂ ਨੇ ਵਪਾਰਕ ਮਤਭੇਦਾਂ ਦੀ ਥਾਂ ਦੁਵੱਲੇ ਸੰਬੰਧਾਂ ਦੀ ਮਜ਼ਬੂਤੀ ਨੂੰ ਤਰਜੀਹ ਦਿੱਤੀ।
ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਮੋਦੀ ਨੇ ਅਮਰੀਕਾ ਦੇ ਨਾਲ ਸਬੰਧਾਂ ‘ਚ ਆਪਣੀ ਤਰਜੀਹ ਨੂੰ ਦੁਹਰਾਇਆ ਅਤੇ ਆਪਣੀ ਸਰਕਾਰ ਦੇ ਨਵੇਂ ਕਾਰਜਕਾਲ ‘ਚ ਵਿਸ਼ਵਾਸ ਦੀ ਮਜ਼ਬੂਤ ਬੁਨਿਆਦ ਅਤੇ ਸਾਂਝੇ ਹਿੱਤਾਂ ਨਾਲ ਅੱਗੇ ਦੇ ਆਪਣੇ ਨਜ਼ਰੀਏ ਨੂੰ ਪੇਸ਼ ਕੀਤਾ | ਪੋਂਪੀਓ ਨੇ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਸਾਂਝੇ ਟੀਚਿਆਂ ਨੂੰ ਹਾਸਲ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਨ ‘ਚ ਅਮਰੀਕੀ ਸਰਕਾਰ ਦੀ ਦਿਲਚਸਪੀ ਜ਼ਾਹਰ ਕੀਤੀ | ਪੋਂਪੀਓ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚੋਣਾਂ ‘ਚ ਜਿੱਤ ਲਈ ਭੇਜਿਆ ਗਿਆ ਵਧਾਈ ਸੰਦੇਸ਼ ਵੀ ਉਨ੍ਹਾਂ ਨੂੰ ਦਿੱਤਾ, ਜਿਸ ‘ਤੇ ਮੋਦੀ ਨੇ ਪੋਂਪੀਓ ਨੂੰ ਕਿਹਾ ਕਿ ਉਹ ਟਰੰਪ ਦੇ ਵਧਾਈ ਸੰਦੇਸ਼ ਲਈ ਮੇਰੇ ਵਲੋਂ ਟਰੰਪ ਨੂੰ ਸ਼ੁਕਰੀਆ ਕਹਿਣ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿੱਟਰ ‘ਤੇ ਦੋਵਾਂ ਆਗੂਆਂ ਵਿਚਾਲੇ ਹੋਈ ਮੁਲਾਕਾਤ ਦੀ ਤਸਵੀਰ ਵੀ ਸਾਂਝੀ ਕੀਤੀ | ਦੱਸਣਯੋਗ ਹੈ ਕਿ ਪਿਛਲੇ ਮਹੀਨੇ ਮੋਦੀ ਸਰਕਾਰ ਦੇ ਸੱਤਾ ‘ਚ ਵਾਪਸ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਗੱਲਬਾਤ ਹੈ |
ਇਸੇ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੋਵੇਂ ਆਗੂ ਨਿਡਰ ਹਨ, ਜੋ ਜੋਖ਼ਮ ਲੈਣ ਤੋਂ ਨਹੀਂ ਡਰਦੇ।
ਇਥੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਇੰਡੀਆ ਪਾਲਿਸੀ ਬਾਰੇ ਆਪਣੀ ਤਕਰੀਰ ਦੌਰਾਨ ਸ੍ਰੀ ਪੌਂਪੀਓ ਨੇ ਕਿਹਾ, ‘ਭਾਰਤ ਆਲਮੀ ਮੰਚ ‘ਤੇ ਤੇਜ਼ੀ ਨਾਲ ਉਭਰ ਰਿਹਾ ਹੈ ਤੇ ਅਮਰੀਕਾ, ਭਾਰਤ ਦੇ ਇਸ ਨਿਸ਼ਚੇ ਨੂੰ ਜੀ ਆਇਆਂ ਆਖਦਾ ਹੈ।’ ਪੌਂਪੀਓ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੋਵੇਂ ਆਗੂ ਜੋਖ਼ਮ ਲੈਣ ਤੋਂ ਨਹੀਂ ਡਰਦੇ ਤੇ ਦੋਵੇਂ ਮੁਲਕ ‘ਇਕੱਠਿਆਂ ਮਿਲ ਕੇ ਨਾਮੁਮਕਿਨ ਨੂੰ ਮੁਮਕਿਨ’ ਬਣਾਉਣ ਲਈ ਯਤਨਸ਼ੀਲ ਹਨ।
ਇਸੇ ਦੌਰਾਨ ਭਾਰਤ ਨੇ ਅਮਰੀਕਾ ਨੂੰ ਦੱਸਿਆ ਹੈ ਕਿ ਉਹ ਰੂਸ ਨਾਲ ਐੱਸ-400 ਮਿਜ਼ਾਈਲ ਸੌਦੇ ਉੱਤੇ ਆਪਣੇ ਕੌਮੀ ਹਿਤਾਂ ਨੂੰ ਧਿਆਨ ‘ਚ ਰੱਖ ਕੇ ਚੱਲੇਗਾ। ਇਸ ਦੇ ਬਾਵਜੂਦ ਭਾਰਤ ਅਤੇ ਅਮਰੀਕਾ ਨੇ ਭਖਦੇ ਮੁੱਦਿਆਂ ਜਿਨ੍ਹਾਂ ਵਿੱਚ ਦੁਵੱਲੇ ਸਬੰਧਾਂ ਅਤੇ ਵਪਾਰ ਨਾਲ ਜੁੜੇ ਮੁੱਦੇ ਸ਼ਾਮਲ ਹਨ, ਦੇ ਬਾਵਜੂਦ ਮਿਲਕੇ ਚੱਲਣ ਦਾ ਦ੍ਰਿੜ ਇਰਾਦਾ ਪ੍ਰਗਟ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਮਾਈਕ ਪੌਂਪੀਓ ਨਾਲ ਵੱਖ-ਵੱਖ ਮੁੱਦਿਆਂ ਉੱਤੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਰੂਸ ਨਾਲ ਐੱਸ-400 ਮਿਜ਼ਾਈਲ ਪ੍ਰਣਾਲੀ ਸੌਦੇ ਉੱਤੇ ਭਾਰਤ ਦਾ ਪੱਖ ਦ੍ਰਿੜਤਾ ਨਾਲ ਰੱਖਿਆ। ਇਸ ਦੇ ਨਾਲ ਹੀ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਵੱਡੇ ਪੱਧਰ ਉੱਤੇ ਪੈਦਾ ਕੀਤਾ ਜਾ ਰਿਹਾ ਅਤਿਵਾਦ ਸਰਕਾਰ ਨੂੰ ਆਮ ਗਵਾਂਢੀ ਦੀ ਤਰ੍ਹਾਂ ਵਰਤਾਅ ਕਰਨ ਤੋਂ ਰੋਕਦਾ ਹੈ। ਦੇਸ਼ ਵਿੱਚ ਮੋਦੀ ਸਰਕਾਰ ਦੇ ਮੁੜ ਸੱਤਾ ਵਿੱਚ ਆਉਣ ਬਾਅਦ ਦੋਵਾਂ ਦੇਸ਼ਾਂ ਵਿੱਚ ਇਹ ਪਹਿਲੀ ਉੱਚ ਪੱਧਰੀ ਮੀਟਿੰਗ ਹੈ। ਦੋਵਾਂ ਆਗੂਆਂ ਨੇ ਇਸ ਮੌਕੇ ਇਕੱਲਿਆਂ ਅਤੇ ਵਫਦ ਪੱਧਰ ਦੀ ਗੱਲਬਾਤ ਕੀਤੀ। ਦੁਪਹਿਰ ਦੇ ਖਾਣੇ ਤੱਕ ਚੱਲੀ ਗੱਲਬਾਤ ਵਿੱਚ ਭਾਰਤ- ਅਮਰੀਕਾ ਸਹਿਯੋਗ ਨੂੰ ਹੋਰ ਪਕੇਰਾ ਕਰਨ ਅਤੇ ਖ਼ੁਫੀਆ ਜਾਣਕਾਰੀ ਦੇ ਆਦਾਨ ਪ੍ਰਦਾਨ ਨੂੰ ਵਧਾਉਣ ਬਾਰੇ ਵੀ ਚਰਚਾ ਕੀਤੀ ਗਈ।
ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਮੰਨਿਆ ਕਿ ਕਈ ਮੁੱਦਿਆਂ ਉੱਤੇ ਦੋਵਾਂ ਦੇਸ਼ਾਂ ਦਾ ਵੱਖ ਵੱਖ ਪੱਖ ਹੈ ਪਰ ਦ੍ਰਿੜਤਾ ਨਾਲ ਇਹ ਪ੍ਰਗਟਾਵਾ ਕੀਤਾ ਗਿਆ ਹੈ ਕਿ ਦੋਵੇਂ ਦੇਸ਼ ਮਿੱਤਰ ਹਨ ਤੇ ਲੰਬੇ ਸਮੇਂ ਤੋਂ ਵਪਾਰਕ ਭਾਈਵਾਲ ਹਨ ਤੇ ਆਪਣੇ ਮਸਲਿਆਂ ਨੂੰ ਆਪਸੀ ਸਮਝ ਨਾਲ ਸੁਲਝਾਅ ਲੈਣਗੇ।
ਸ੍ਰੀ ਜੈਸ਼ੰਕਰ ਅਤੇ ਪੌਂਪੀਓ ਨੇ ਅਮਰੀਕਾ ਵੱਲੋਂ ਇਰਾਨ ਤੋਂ ਤੇਲ ਖਰੀਦਣ ਉੱਤੇ ਲਾਈਆਂ ਪਾਬੰਦੀਆਂ ਦੇ ਬਾਅਦ ਪੈਦਾ ਹੋਈ ਊਰਜਾ ਸਕਿਉਰਿਟੀ ਦੀ ਸਥਿਤੀ ਬਾਰੇ ਵੀ ਚਰਚਾ ਕੀਤੀ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ, ਅਮਰੀਕਾ ਦੇ ਫਿਕਰਾਂ ਨੂੰ ਸਮਝਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਅਗਲੇ ਹਫ਼ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਵਿਚਕਾਰ ਜਪਾਨ ਦੇ ਸ਼ਹਿਰ ਓਸਾਕਾ ਵਿੱਚ ਮੁਲਾਕਾਤ ਹੋਣੀ ਹੈ।
ਮੋਦੀ ਅਤੇ ਪੋਂਪੀਓ ਨੇ
ਊਰਜਾ, ਰੱਖਿਆ ਅਤੇ ਅੱਤਵਾਦ ‘ਤੇ ਕੀਤੀ ਚਰਚਾ
ਨਵੀਂ ਦਿੱਲੀ/ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਬੁੱਧਵਾਰ ਨੂੰ ਇੱਥੇ ਹੋਈ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਸਰੇ ਕਾਰਜਕਾਲ ‘ਚ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਲਈ ਆਪਣੇ ਨਜ਼ਰੀਏ ਨੂੰ ਜ਼ਾਹਰ ਕੀਤਾ | ਪ੍ਰਧਾਨ ਮੰਤਰੀ ਮੋਦੀ ਨੇ ਅਰਥ ਵਿਵਸਥਾ, ਊਰਜਾ, ਰੱਖਿਆ, ਅੱਤਵਾਦ ਦਾ ਮੁਕਾਬਲਾ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਦੇ ਖ਼ੇਤਰ ‘ਚ ਦੁਵੱਲੇ ਸਬੰਧਾਂ ਦੀ ਪੂਰਨ ਸੰਭਾਵਨਾ ਹਾਸਲ ਕਰਨ ਲਈ ਆਪਣੀ ਮਜ਼ਬੂਤ ਵਚਨਬੱਧਤਾ ਜ਼ਾਹਰ ਕੀਤੀ | ਦੋਵਾਂ ਨੇਤਾਵਾਂ ਨੇ ਭਾਰਤ ਤੇ ਅਮਰੀਕਾ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਮੋਦੀ ਨੇ ਅਮਰੀਕਾ ਦੇ ਨਾਲ ਸਬੰਧਾਂ ‘ਚ ਆਪਣੀ ਤਰਜੀਹ ਨੂੰ ਦੁਹਰਾਇਆ ਅਤੇ ਆਪਣੀ ਸਰਕਾਰ ਦੇ ਨਵੇਂ ਕਾਰਜਕਾਲ ‘ਚ ਵਿਸ਼ਵਾਸ ਦੀ ਮਜ਼ਬੂਤ ਬੁਨਿਆਦ ਅਤੇ ਸਾਂਝੇ ਹਿੱਤਾਂ ਨਾਲ ਅੱਗੇ ਦੇ ਆਪਣੇ ਨਜ਼ਰੀਏ ਨੂੰ ਪੇਸ਼ ਕੀਤਾ | ਪੋਂਪੀਓ ਨੇ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਸਾਂਝੇ ਟੀਚਿਆਂ ਨੂੰ ਹਾਸਲ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਨ ‘ਚ ਅਮਰੀਕੀ ਸਰਕਾਰ ਦੀ ਦਿਲਚਸਪੀ ਜ਼ਾਹਰ ਕੀਤੀ | ਪੋਂਪੀਓ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚੋਣਾਂ ‘ਚ ਜਿੱਤ ਲਈ ਭੇਜਿਆ ਗਿਆ ਵਧਾਈ ਸੰਦੇਸ਼ ਵੀ ਉਨ੍ਹਾਂ ਨੂੰ ਦਿੱਤਾ, ਜਿਸ ‘ਤੇ ਮੋਦੀ ਨੇ ਪੋਂਪੀਓ ਨੂੰ ਕਿਹਾ ਕਿ ਉਹ ਟਰੰਪ ਦੇ ਵਧਾਈ ਸੰਦੇਸ਼ ਲਈ ਮੇਰੇ ਵਲੋਂ ਟਰੰਪ ਨੂੰ ਸ਼ੁਕਰੀਆ ਕਹਿਣ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *