ਸੀਨੀਅਰ ਸੋਸ਼ਿਲ ਸਰਵਿਸਜ਼ ਗਰੁਪ ਮਲਟੀਕਲਚਰ ਈਵੈਂਟ ਸੰਪਨ!


ਬੀਤੇ ਸ਼ਨਿਚਰਵਾਰ 22 ਜੂਨ, 2019 ਨੂੰ ਸੀਨੀਅਰ ਸੋਸ਼ਿਲ ਸਰਵਿਸਜ਼ ਗਰੁਪ ਦੀ ਸਲਾਨਾ ਈਵੈਂਟ ਐਫ ਬੀ ਆਈ ਸਕੂਲ ਵਿਚ ਬੜੀ ਸਾਂਨੋ ਸ਼ੌਕਤ ਨਾਲ ਸੰਪਨ ਹੋਈ। ਵਿਸ਼ੇਸ਼ ਮਹਿਮਾਨਾ ਵਿਚ ਐਮ ਪੀਪੀ ਦੀਪਕ ਅਨੰਦ, ਕਾਨਸੂਲੇਟ ਆਫ ਇੰਡੀਆ ਵਲੋਂ ਕਉਂਸਲ ਕਮਿਉਨਿਟੀ ਵੈਲਫੇਅਰ ਡੀ ਪੀ ਸਿੰਘ, ਪੀਲ ਪੋਲੀਸ ਵਲੋਂ ਬਲਦੀਪ ਔਜਲਾ ਅਤੇ ਫਲਾਵਰ ਸਿਟੀ ਸੀਨਅਰ ਸੈਂਟਰ ਵਲੋਂ ਪ੍ਰਧਾਨ ਮਾਰਿਨਾ ਆਡਮ ਅਤੇ ਇੰਡੀਆ ਤੋਂ ਮੀਡੀਆ ਰੀਪੋਰਟਰ (ਪੰਜਾਬ ਕੇਸਰੀਂ) ਕਪੂਰ ਸਾਹਿਬ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸੀਨੀਅਰ ਕਲੱਬਾਂ ਦੇ ਪ੍ਰਧਾਨਾਂ ਨੇ ਵੀ ਹਾਜਰੀ ਦਿਤੀ ਜਿਨਾ ਵਿਚ ਡਾਕਟਰ ਸੋਹਣ ਸਿੰਘ, ਕੈਪਟਨ ਇਕਬਾਲ ਸਿੰਘ ਵਿਰਕ ਅਤੇ ਰਜਨੀ ਸ਼ਰਮਾ ਦੇ ਨਾਮ ਲਏ ਗਏ। ਮੀਡੀਆ ਵਿਚੋਂ ਮੇਨਸਟਰੀਮ ਮੀਡੀਆ ਸਿਟੀ ਟੀਵੀ ਯਾਨੀ ਓਮਨੀ ਟੀਵੀ, ਰੈਡ ਐਫ ਐਮ ਰੈਡੀਓ ਅਤੇ ਹਮਦਰਦ ਟੀਵੀ ਦੇ ਨੁਮਾਂਇੰਦੇ ਪ੍ਰੋਗਰਾਮ ਕਵਰੇਜ਼ ਲਈ ਹਾਜਰ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਸੇਵਾਲਲ ਦੇ ਪ੍ਰਧਾਨ ਚਾਂਦ ਕਪੂਰ ਨੇ ਪ੍ਰਧਾਨਗੀ ਸੁਨੇਹੇ ਵਿਚ ਆਏ ਮਹਿਮਾਨਾਂ ਦਾ ਖੈਰਮਕਦਮ ਕੀਤਾ। ਮੀਤ ਪ੍ਰਧਾਨ ਪ੍ਰਿੰਸੀਪਲ ਸੰਜੀਵ ਧਵਨ ਜੀ  ਅਤੇ ਸਕੱਤਰ ਅਜੀਤ ਸਿੰਘ ਰੱਖੜਾ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਦਿਲਬੀਰ ਸਿੰਘ ਕੰਬੋਜ ਨੇ ਬਰੈਂਪਟਨ ਸ਼ਹਿਰ ਨੂੰ ਸਰਕਾਰ ਵਲੋਂ ਮਿਲਦੀਆ ਅਨੁਪਾਤਨ ਘਟ ਸੁਵੀਧਾਵਾਂ ਬਾਰੇ ਚਰਚਾ ਕੀਤੀ। ਦੀਪਕ ਅਨੰਦ ਅਤੇ ਡੀਪੀ ਸਿੰਘ ਨੇ ਮਿਥੇ ਗਏ ਮੁਦੇ ਦੇ ਪ੍ਰਬੰਧ ਲਈ, ਸੇਵਾਦਲ ਨੂੰ ਮੁਬਾਰਕਬਾਦ ਕਿਹਾ। ਕਾਲੀਆ ਸਹਿਬ ਨੇ ਈਵੈਟ ਦੇ ਸਹਿਯੋਗੀਆਂ ਦੇ ਨਾਮ ਲਏ ਅਤੇ ਉਨ੍ਹਾ ਦਾ ਤਹਿ ਦਿਲੋਂ ਧਨਵਾਦ ਕੀਤਾ।
ਇਸ ਵਾਰ ਦੇ ਵਿਸ਼ੇਸ਼ ਮੁਦੇ ਸਕੀਜ਼ੋਫਰੀਨੀਆ ਬਾਰੇ ਜਾਨਣ ਲਈ ਲੋਕਾਂ ਵਿਚ ਬੜੀ ਉਤਸੁਕਤਾ ਸੀ। ਜਦ ਸਕੀਜੋਫਰੀਨੀਆ ਸੁਸਾਇਟੀ ਆਫ ਅੰਟਾਰੀਓ ਵਲੋਂ ਗੋਰੀ ਬੀਬੀ ਐਜਲਾ ਨੇ ਅੰਗਰੇਜ਼ੀ ਵਿਚ ਆਪਣਾ ਭਾਸ਼ਨ ਦਿਤਾ ਤਾਂ ਉਸਦੇ ਦੋ ਭਾਸ਼ੀਆ (ਪੰਜਾਬੀ) ਦਾ ਕਾਰਜ ਐਮਸੀ ਬੀਬੀ ਮੌਨਿਕਾ ਨੇ ਬਾਖੂਬੀ ਕੀਤਾ। ਲੋਕਾਂ ਨੇ ਉਸ ਮਾਨਸਿਕ ਬੀਮਾਰੀ ਵਾਰੇ ਐਂਜਲਾ ਨਾਲ ਸਵਾਲ ਜਵਾਬ ਵੀ ਕੀਤੇ। ਦੂਸਰੇ ਯੂਥ ਐਮ ਸੀ ਚਰਿੰਜੀਵ ਸਿੰਖ ਨੇ ਸੰਪੂਰਣ ਪ੍ਰੋਗਰਾਮ ਦੀ ਬਾਕਮਾਲ ਤਰਤੀਬ ਬਣਾਈ ਰੱਖੀ। ਕਿਸੇ ਵੀ ਸਮੇ ਕੋਈ ਤਰੁਟੀ ਨਜ਼ਰ ਗੋਚਰੇ ਨਹੀਂ ਹੋਈ। ਐਮ ਸੀ ਚਰਿੰਜੀਵ ਸਿੰਘ ਨੇ ਸੇਵਾਦਲ ਦੀ ਤਰਫੋਂ ਪ੍ਰਿੰਸੀਪਲ ਸੰਜੀਵ ਧਵਨ ਦਾ ਧੰਨਵਾਦ ਕੀਤਾ ਜਿਨਾਂ ਨੇ ਸਕੂਲ ਫਸਿਲਟੀ ਦੀ ਵਰਤੋਂ ਲਈ ਇਜਾਜ਼ਤ ਦਿਤੀ। ਮਨੋਰਂੰਜਨਵਾਲੇ ਭਾਗ ਵਿਚ ਹਵਾਈਅਨ ਡਾਂਸ ਗਰੁਪ ਨੇ ਤਿੰਨ ਅਤੀ ਰੋਚਕ ਡਾਂਸ ਕੀਤੇ, ਬੀਬੀ ਰਿੰਪੀ ਨੇ ਗੀਤ ਅਤੇ ਬੋਲੀਆਂ ਗਾਈਆਂ, ਜੀਤ ਸਿੰਘ ਨੇ ਕਵਿਤਾ ਪੜੀ ਅਤੇ ਰਜਨੀ ਸ਼ਰਮਾ ਨੇ ਗੀਤ ਗਾਇਆ। ਐਫ ਬੀ ਆਈ ਸਕੂਲ ਦੇ ਬਚਿਆ ਨੇ ਓ ਕਨੇਡਾ  ਗਾਇਆ ਅਤੇ ਭੰਗੜਾ ਪਾਇਆ। ਸਾਹਿਬ ਸਿੰਘ ਅਤੇ ਹਰਕੀਰਤ ( ਬਾਬਰਦੀ ਏਅਰ ਕੈਡਿਟਸ) ਨੇ ਕਨੇਡੀਅਨ ਫਲੈਗ ਦੇ ਸਲਿਓੂਟ ਨਾਲ ਸ਼ੁਰੂਆਤ ਕੀਤੀ। ਸਰਦਾਰ ਗੁਰਬਚਨ ਸਿੰਘ ਛੀਨਾ ਅਤੇ ਇਕਬਾਲ ਕੌਰ ਚੀਨਾ ਨੂੰ ਉਨਾਂ੍ਹ ਦੇ ਗੋਲਡਨ ਮੈਰਿਜ ਐਨਵਰਸਰੀ ਉਪਰ ਗਵਰਨਰ ਜਨਰਲ ਦਾ ਮੁਬਾਰਕ ਬਾਦ ਸੰਦੇਸ਼ ਭੇਂਟ ਕੀਤਾ ਗਿਆ। ਪੀਲ ਪੋਲੀਸ ਵਲੋਂ ਪਹੁੰਚੇ ਬਲਦੀਪ ਸਿੰਘ ਨੇ ਪਡੈਸਟਰੀਅਨ ਕਨੂੰਨ ਬਾਰੇ ਬੜੀਆ ਰੋਚਿਕ ਜਾਣਕਾਰੀਆਂ ਦਿਤੀਆਂ। ਉਸ ਨੇ ਦਸਿਆ ਕਿ ਭਾਵੇ ਪਡੈਸਰੀਅਨ ਸੇਫਟੀ ਬਾਰੇ ਲਾਭ ਦਾਇਕ ਕਨੂੰਨ ਹਨ ਪਰ ਬੜੇ ਘਟ ਲੋਕਾਂ ਨੂੰ ਪਤਾ ਹੈ ਕਿ ਪੈਦਲ ਤੁਰਨ ਵਾਲਿਆ ਦੀ ਗਲਤੀ ਹੋਣ ਲਈ ਟਿਕਟ ਦੇਣ ਦਾ ਵੀ ਕਨੂੰਨ ਹੈ। ਉਨਾਂ ਦਸਿਆ ਕਿ ਕਈ ਬਜ਼ੁਰਗ ਚਲਦੀ ਟਰੈਫਿਕ ਵੇਲੇ ਕੇਵਲ ਆਪਣਾ ਹੱਥ ਖੜਾ ਕਰਕੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਬਹੁਤ ਹੀ ਕਤਰਨਾਕ ਹੁੰਦਾ ਹੈ।
ਆਏ ਮਹਿਮਾਨਾ ਦਾ 7 ਵੱਖ ਵਖ ਪਦਾਰਥਾ ਦੇ ਬਫੇ ਨਾਲ ਸੁਆਗਤ ਕੀਤਾ ਗਿਆ ਅਤੇ ਉਨ੍ਹਾ ਨੇ ਚੰਗੇ ਅਤੇ ਸੁਆਦੀ ਭੋਜਨ ਦੀ ਸਰਾਹਨਾ ਕੀਤੀ। ਪ੍ਰੋਗਰਾਮ ਦੀ ਸਮਾਪਤੀ ਡਾਕਟਰ ਸੋਹਣ ਸਿੰਘ, ਪ੍ਰਧਾਨ ਕਾਲਡਰ ਸਟੋਨ ਸੀਨੀਅਰ ਕਲੱਬ ਨੇ ਕੀਤੀ ਅਤੇ ਆਖਿਆ ਕਿ ਜਿਸ ਪ੍ਰਕਾਰ ਦੇ ਪ੍ਰਬੰਧ ਸੇਵਾਦਲ ਵਲੋਂ ਕੀਤੇ ਜਾਂਦੇ ਹਨ, ਉਹ ਸੀਨੀਅਰ ਕਲੱਬਾਂ ਵਲੋਂ ਕਿਤੇ ਵੀ ਵੇਖਣ ਵਿਚ ਨਹੀਂ ਆਉਂਦੇ। ਹਰ ਪਹਿਲੂ ਉਪਰ ਬੜੀ ਮਿਹਨਤ ਕੀਤੀ ਹੁੰਦੀ ਹੈ। ਜੋ ਕਮੀ ਇਸ ਵਾਰੀ ਮਹਿਸੂਸ ਕੀਤੀ ਗਈ, ਉਹ ਇਹ ਸੀ ਕਿ ਜਿਨੇ ਲੋਕਾਂ ਦੇ ਪਹੁੰਚਣ ਦਾ ਬੰਦੋਬਸਤ ਕੀਤਾ ਗਿਆ ਸੀ ਉਨੀ ਗਿਣਤੀ ਵਿਚ ਲੋਕ ਹਾਜਰ ਨਹੀਂ ਹੋਏ। ਜੋ ਕਾਰਣ ਪਤਾ ਲਗੇ, ਉਹ ਸਨ ਜਗਾਹ ਬਦਲੀ ਅਤੇ 22 ਜੂਨ ਨੂੰ ਹੋਰ ਬਹੁਤ ਸਾਰੀਆ ਈਵੈਂਟਸ ਦਾ ਬਰੈਨਪਟਨ ਵਿਚ ਹੋਣਾ, ਜਿਸ ਕਾਰਣ ਲੋਕ ਵੰਡੇ ਗਏ। ਫਿਰ ਵੀ ਗਿਣਤੀ ਕਾਫੀ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *