ਪੰਜਾਬ ‘ਚ ਵੱਡੇ ਅਫਸਰ ਬਿਜਲੀ ਬਿਲ ਤਾਰਨ ਤੋਂ ਹੀ ਨਾਬਰ


ਪੰਜਾਬ ‘ਚ ਵੱਡੇ ਅਫਸਰਾਂ ਦੇ ਬਿਜਲੀ ਬਿੱਲ ਛੋਟੇ ਹਨ। ਜਿਨ੍ਹਾਂ ਅਫਸਰਾਂ ਦੇ ਬਿੱਲ ਵੱਡੇ ਹਨ, ਉਹ ਬਿੱਲ ਤਾਰਦੇ ਹੀ ਨਹੀਂ। ਜ਼ਿਲ੍ਹੇ ਦੇ ਮਾਲਕਾਂ ਵੱਲ੍ਹ ਝਾਕਣ ਦੀ ਹਿੰਮਤ ਪਾਵਰਕੌਮ ਦੇ ਅਫਸਰ ਕਿਥੋਂ ਲੈ ਕੇ ਆਉਣਗੇ। ਚੰਡੀਗੜ੍ਹ ਦੇ ਐਨ ਨਾਲ ਜ਼ਿਲ੍ਹਾ ਰੋਪੜ ਦੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਕੋਠੀ ਦੀ ਬਿਜਲੀ ਖਪਤ ਜ਼ੀਰੋ ਯੂਨਿਟ ਹੈ। ਗਰਮੀ ਹੋਵੇ ਚਾਹੇ ਸਰਦੀ, ਬਿਜਲੀ ਖਪਤ ਕਦੇ ਜ਼ੀਰੋ ਤੋਂ ਨਹੀਂ ਵਧੀ। ਇਵੇਂ ਰੋਪੜ ਦੇ ਐੱਸ਼ਐੱਸ਼ਪੀ ਦੀ ਕੋਠੀ ‘ਚ ਬਿਜਲੀ ਖਪਤ ਵੀ ਜ਼ੀਰੋ ਯੂਨਿਟ ਹੈ। ਜੋ ਰੋਪੜ ਦੇ ਐੱਸ਼ਪੀ (ਰਿਹਾਇਸ਼) ਦੇ ਨਾਮ ‘ਤੇ ਬਿੱਲ ਆਉਂਦਾ ਹੈ, ਉਸ ਬਿੱਲ ਦਾ ਬਕਾਇਆ ਕਰੀਬ 1æ46 ਲੱਖ ਤਾਰਿਆ ਨਹੀਂ ਗਿਆ। ਪੰਜਾਬੀ ਟ੍ਰਿਬਿਊਨ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਅਤੇ ਹੋਰਨਾਂ ਸਰੋਤਾਂ ਤੋਂ ਪ੍ਰਾਪਤ ਵੇਰਵਿਆਂ ‘ਚ ਇਹ ਤੱਥ ਉਭਰੇ ਹਨ।
ਐੱਸ਼ਐੱਸ਼ਪੀ ਗੁਰਦਾਸਪੁਰ ਦੀ ਰਿਹਾਇਸ਼ ‘ਚ ਚਾਰ ਮੀਟਰ ਲੱਗੇ ਹਨ ਜਿਨ੍ਹਾਂ ਚੋਂ ਇੱਕ ਮੀਟਰ ਦੀ ਬਿਜਲੀ ਖਪਤ ਜ਼ੀਰੋ ਯੂਨਿਟ ਤੋਂ ਟੱਪੀ ਨਹੀਂ ਜਦੋਂ ਕਿ ਦੂਸਰੇ ਮੀਟਰ ਦੀ 61 ਦਿਨਾਂ ਦੀ ਖਪਤ 66 ਯੂਨਿਟ ਆਈ ਹੈ। ਤੀਸਰੇ ਮੀਟਰ ਦੀ ਸੂਈ ਵੀ ਜ਼ੀਰੋ ‘ਤੇ ਅਟਕੀ ਹੋਈ ਹੈ।
ਜ਼ਿਲ੍ਹਾ ਤਰਨ ਤਾਰਨ ਦੇ ਐੱਸ਼ਐੱਸ਼ਪੀ ਦੀ ਜੋ ਪਾਵਰ ਕਲੋਨੀ ਵਿਚਲੀ ਰਿਹਾਇਸ਼ ਹੈ, ਉਸ ਦੇ ਤਾਜ਼ਾ ਬਿੱਲ ਅਨੁਸਾਰ 64 ਦਿਨਾਂ ਦੀ ਬਿਜਲੀ ਖਪਤ (3 ਅਪਰੈਲ ਤੋਂ 6 ਜੂਨ ਤੱਕ) ਸਿਰਫ਼ 12 ਯੂਨਿਟ ਰਹੀ ਹੈ। ਹੁਸ਼ਿਆਰਪੁਰ ਦੇ ਐੱਸ਼ਐੱਸ਼ਪੀ (ਰਿਹਾਇਸ਼) ਮਾਲ ਰੋਡ, ਦਾ ਜੋ 23 ਫਰਵਰੀ ਤੋਂ 27 ਅਪਰੈਲ (63 ਦਿਨਾਂ) ਦਾ ਬਿੱਲ ਆਇਆ ਹੈ, ਉਸ ‘ਚ ਸਿਰਫ਼ 74 ਯੂਨਿਟਾਂ ਦੀ ਖ਼ਪਤ ਹੈ। ਰਿਹਾਇਸ਼ ਵਿਚਲੇ ਦੂਸਰੇ ਕੁਨੈਕਸ਼ਨ ਦੀ ਬਿਜਲੀ ਖਪਤ 120 ਦਿਨਾਂ ਦੀ 7231 ਯੂਨਿਟ ਰਹੀ ਹੈ। ਸੂਤਰ ਦੱਸਦੇ ਹਨ ਕਿ ਇਹ ਦੂਸਰਾ ਕੁਨੈਕਸ਼ਨ ਕੈਂਪ ਦਫ਼ਤਰ ਦਾ ਹੋ ਸਕਦਾ ਹੈ, ਜਿਸ ਦਾ ਬਿੱਲ ਖ਼ਜ਼ਾਨੇ ਚੋਂ ਭਰਿਆ ਜਾਂਦਾ ਹੈ। ਵੇਰਵਿਆਂ ਅਨੁਸਾਰ ਕਮਿਸ਼ਨਰ ਜਲੰਧਰ ਦੀ ਰਿਹਾਇਸ਼ ਦਾ ਜੋ ਤਾਜ਼ਾ ਬਿਜਲੀ ਬਿੱਲ ਹੈ, ਉਸ ਅਨੁਸਾਰ ਰਿਹਾਇਸ਼ ਦੀ 8 ਅਪਰੈਲ ਤੋਂ 7 ਜੂਨ ਤੱਕ ਦੀ ਬਿਜਲੀ ਖਪਤ ਔਸਤਨ ਰੋਜ਼ਾਨਾ 4 ਯੂਨਿਟ ਦੀ ਰਹੀ ਹੈ। ਸੰਗਰੂਰ ਦੇ ਡਿਪਟੀ ਕਮਿਸ਼ਨਰ (ਰਿਹਾਇਸ਼) ਦਾ ਜੋ ਤਾਜ਼ਾ ਬਿੱਲ ਆਇਆ ਹੈ, ਉਸ ਅਨੁਸਾਰ 32 ਦਿਨਾਂ ਦੀ ਬਿਜਲੀ ਖਪਤ 86 ਯੂਨਿਟ ਰਹੀ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦਾ ਜੋ ਤਾਜ਼ਾ ਬਿੱਲ ਬਣਿਆ ਹੈ, ਉਸ ਅਨੁਸਾਰ 63 ਦਿਨਾਂ ਦੀ ਬਿਜਲੀ ਖਪਤ 118 ਯੂਨਿਟ ਰਹੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਰਿਹਾਇਸ਼ ‘ਤੇ ਦੋ ਮੀਟਰ ਚੱਲਦੇ ਹਨ, ਇੱਕ ਦਾ ਬਿੱਲ 13æ56 ਲੱਖ ਅਤੇ ਦੂਸਰੇ ਮੀਟਰ ਦਾ ਬਿੱਲ 1æ62 ਲੱਖ ਰੁਪਏ ਬਕਾਇਆ ਖੜ੍ਹਾ ਹੈ। ਐੱਸ਼ਐੱਸ਼ਪੀ ਅੰਮ੍ਰਿਤਸਰ ਦੇ ਨਾਮ ਉੱਤੇ ਚੱਲਦੇ ਕੁਨੈਕਸ਼ਨ ਵੱਲ 4æ87 ਲੱਖ ਦੇ ਬਕਾਏ ਖੜ੍ਹੇ ਹਨ। ਦੱਸਣਯੋਗ ਹੈ ਕਿ ਅਫਸਰਾਂ ਨੂੰ ਆਪਣੇ ਘਰਾਂ ਦਾ ਬਿਜਲੀ ਬਿੱਲ ਜੇਬ ‘ਚੋਂ ਤਾਰਨਾ ਹੁੰਦਾ ਹੈ। ਤੱਥਾਂ ਅਨੁਸਾਰ ਫਰੀਦਕੋਟ ਦੇ ਐੱਸ਼ਐੱਸ਼ਪੀ ਦੀ ਰਿਹਾਇਸ਼ ਵੱਲ ਪਾਵਰਕੌਮ ਦੇ 6æ43 ਲੱਖ ਦੇ ਬਕਾਏ ਦੇ ਖੜ੍ਹੇ ਹਨ ਜਦੋਂ ਕਿ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਮੀਟਰ ਦੇ 2æ88 ਲੱਖ ਦੇ ਬਕਾਏ ਤਾਰੇ ਨਹੀਂ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਪਾਵਰਕੌਮ ਅਧਿਕਾਰੀ ਹੁਣ ਵੱਡਿਆਂ ਤੋਂ ਸ਼ੁਰੂਆਤ ਕਰਨ।
ਚੈਕਿੰਗ ਕਰਾਈ ਜਾਵੇਗੀ: ਮੁੱਖ ਇੰਜਨੀਅਰ
ਪਾਵਰਕੌਮ ਦੇ ਮੁੱਖ ਇੰਜਨੀਅਰ (ਐਨਫੋਰਸਮੈਂਟ) ਸ੍ਰੀ ਗੋਪਾਲ ਸ਼ਰਮਾ ਦਾ ਕਹਿਣਾ ਸੀ ਕਿ ਘੱਟ ਬਿਜਲੀ ਖਪਤ ਵਾਲੇ ਕੋਈ ਖਾਸ ਕੇਸ ਨੋਟਿਸ ਵਿਚ ਨਹੀਂ ਆਏ ਹਨ। ਜੇ ਧਿਆਨ ਵਿੱਚ ਏਦਾਂ ਦਾ ਕੋਈ ਕੇਸ ਆਏਗਾ ਤਾਂ ਉਹ ਚੈਕਿੰਗ ਕਰਾਉਣਗੇ। ਹਾਲ ‘ਚ ਹੀ ਉਨ੍ਹਾਂ ਨੇ ਪੁਲੀਸ ਸਟੇਸ਼ਨਾਂ ਦੀ ਚੈਕਿੰਗ ਕੀਤੀ ਹੈ, ਜਿਸ ਵਿੱਚ ਚੋਰੀ ਦੇ ਕਈ ਕੇਸ ਫੜੇ ਹਨ। ਉਨ੍ਹਾਂ ਦੱਸਿਆ ਕਿ ਪਾਵਰਕੌਮ ਨੇ ਪਹਿਲਾਂ ਆਪਣੇ ਅਫਸਰਾਂ ਦੇ ਮੀਟਰਾਂ ਦੀ ਚੈਕਿੰਗ ਕਰਕੇ ਸ਼ੁਰੂਆਤ ਕੀਤੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *