ਪੁਲਵਾਮਾ ਹਮਲੇ ਦੇ ਜ਼ਿੰਮੇਵਾਰ ਦਹਿਸ਼ਤਗਰਦ  ਸਣੇ ਦੋ ਅਤਿਵਾਦੀ ਹਲਾਕ


ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਅੱਜ ਹੋਏ ਮੁਕਾਬਲੇ ‘ਚ ਪੁਲਵਾਮਾ ਹਮਲੇ ਦੇ ਸਿਲਸਿਲੇ ‘ਚ ਲੋੜੀਂਦੇ ਇਕ ਦਹਿਸ਼ਤਗਰਦ ਸਣੇ ਜੈਸ਼-ਏ-ਮੁਹੰਮਦ ਦੇ ਦੋ ਅਤਿਵਾਦੀ ਮਾਰੇ ਗਏ। ਮੁਕਾਬਲੇ ਦੌਰਾਨ ਇਕ ਜਵਾਨ ਵੀ ਸ਼ਹੀਦ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਵਿਚ ਬਿਜਬੇਹਰਾ ਇਲਾਕੇ ‘ਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਮਿਲੀ ਖ਼ੁਫੀਆ ਸੂਚਨਾ ਦੇ ਆਧਾਰ ‘ਤੇ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਆਰੰਭੀ ਸੀ। ਇਸੇ ਦੌਰਾਨ ਅਤਿਵਾਦੀਆਂ ਨੇ ਬਲਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਸੁਰੱਖਿਆ ਬਲਾਂ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਮੁਕਾਬਲੇ ਵਿਚ ਇਕ ਜਵਾਨ ਜ਼ਖ਼ਮੀ ਹੋ ਗਿਆ ਜਿਸ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ। ਮਾਰੇ ਗਏ ਦਹਿਸ਼ਤਗਰਦਾਂ ਦੀ ਸ਼ਨਾਖ਼ਤ ਸੱਜਾਦ ਭੱਟ ਤੇ ਤੌਸੀਫ਼ ਭੱਟ ਵੱਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਈ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਹਿਣ ਤੋਂ ਇਲਾਵਾ ਸੱਜਾਦ ਭੱਟ 14 ਫਰਵਰੀ ਨੂੰ ਪੁਲਵਾਮਾ ਦੇ ਲੇਥਪੋਰਾ ਇਲਾਕੇ ਵਿਚ ਖ਼ੁਦਕੁਸ਼ ਬੰਬ ਧਮਾਕੇ ਦੇ ਸਿਲਸਿਲੇ ਵਿਚ ਲੋੜੀਂਦਾ ਸੀ, ਜਿਸ ‘ਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਸੋਮਵਾਰ ਨੂੰ ਪੁਲਵਾਮਾ ਵਿਚ ਆਈਈਡੀ ਲੱਗੇ ਇਕ ਵਾਹਨ ਜ਼ਰੀਏ ਅਤਿਵਾਦੀਆਂ ਵੱਲੋਂ ਕੀਤੇ ਧਮਾਕੇ ਵਿਚ ਜ਼ਖ਼ਮੀ ਦੋ ਜਵਾਨਾਂ ਦੀ ਅੱਜ ਮੌਤ ਹੋ ਗਈ।
ਇਸ ਦੌਰਾਨ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਵੱਲੋਂ ਪੁਲੀਸ ਸਟੇਸ਼ਨ ‘ਤੇ ਕੀਤੇ ਗ੍ਰੇਨੇਡ ਹਮਲੇ ਵਿੱਚ ਘੱਟੋ-ਘੱਟ ਸੱਤ ਆਮ ਨਾਗਰਿਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਪੁਲੀਸ ਸਟੇਸ਼ਨ ਨੂੰ ਨਿਸ਼ਾਨਾ ਬਣਾਉਂਦਿਆਂ ਹੱਥਗੋਲਾ ਸੁੱਟਿਆ ਸੀ, ਜਿਹੜਾ ਸੜਕ ਕਿਨਾਰੇ ਫਟਣ ਨਾਲ ਉਥੋਂ ਲੰਘਦੇ ਸੱਤ ਰਾਹਗੀਰ ਜ਼ਖ਼ਮੀ ਹੋ ਗਏ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *