2018 ‘ਚ ਓਪੀਅੋਡ ਦੀ ਓਵਰਡੋਜ਼ ਨਾਲ 400 ਓਂਟਾਂਰੀਓ ਵਾਸੀਆਂ ਦੀ ਮੌਤ ਹੋਈ


ਟੋਰਾਂਟੋ/ ਸੂਬੇ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਤੋਂ ਖੁਲਾਸਾ ਹੋਇਆ ਹੈ ਕਿ ਪਿਛਲੀਆਂ ਗਰਮੀਆਂ ਵਿਚ ਓਪੀਅੋਡ ਦੀ ਓਵਰਡੋਜ਼ ਦੇ ਨਾਲ ਤਕਰੀਬਨ 400 ਓਂਟਾਂਰੀਓ ਵਾਸੀਆਂ ਦੀ ਮੌਤ ਹੋਈ ਸੀ। ਪਬਲਿਕ ਹੈਲਥ ਓਂਟਾਂਰੀਓ ਵੱਲੋਂ ਜਾਰੀ ਕੀਤੇ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਜੁਲਾਈ ਤੋਂ ਸਤੰਬਰ 2018 ਤਕ 388 ਵਿਅਕਤੀਆਂ ਦੀ ਓਪੀਅੋਡ ਦਾ ਨਸ਼ਾ ਕਰਨ ਕਰਕੇ ਮੌਤ ਹੋਈ ਸੀ ਜਦਕਿ ਇਸੇ ਪੀਰੀਅਡ ਦੌਰਾਨ 2017 ਵਿਚ ਓਪੀਅਡ ਦੇ ਨਸ਼ੇ ਨਾਲ 414 ਮੌਤਾਂ ਹੋਈਆਂ ਸਨ।
ਅੰਕੜਿਆਂ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਸਾਲ 2018 ਦੇ ਪਹਿਲੇ 9 ਮਹੀਨਿਆਂ ਦੌਰਾਨ ਓਂਟਾਂਰੀਓ ਵਿਚ 1022 ਲੋਕਾਂ ਦੀ ਮੌਤ ਹੋਈ ਸੀ। ਜਦਕਿ 2017 ਵਿਚ ਓਪੀਅੋਡ ਦੀ ਓਵਰਡੋਜ਼ ਕਰਕੇ 1261 ਲੋਕਾਂ ਦੀ ਮੌਤ ਹੋਈ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੈਂਟਲ ਹੈਲਥ ਐਂਡ ਅਡਿੱਕਸ਼ਨਜ਼ ਕ੍ਰਿਟਿਕ ਭੁਟਾਲੀਆ ਕਾਰਪੋਚੇ ਨੇ ਦੱਸਿਆ ਕਿ ਨਵੇਂ ਅੰਕੜੇ ਸਪੱਸ਼ਟ ਕਰਦੇ ਹਨ ਕਿ ਓਂਟਾਂਰੀਓ ਵਿਚ ਓਵਰਡੋਜ਼ ਦੀ ਸਮੱਸਿਆ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਤਾਂ ਲਗਭਗ ਹਰ ਰੋਜ਼ ਅਸੀਂ ਓਪੀਅੋਡ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਬਾਰੇ ਸੁਣ ਰਹੇ ਹਾਂ ਜੋ ਕਿ ਬਹੁਤ ਹੀ ਦੁਖਦਾਈ ਹੈ। ਅਸੀਂ ਜਾਣਦੇ ਹਾਂ ਕਿ ਇਹ ਸਮੱਸਿਆ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ।
ਪਬਲਿਕ ਹੈਲਥ ਓਂਟਾਂਰੀਓ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜੇ ਵੀ ਓਪੀਅੋਡ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦੇ  ਮੰਦਭਾਗੇ ਰੁਝਾਣ ਦਾ ਖੁਲਾਸਾ ਕਰਦੇ ਹਨ। ਇਹਨਾਂ ਅੰਕੜਿਆਂ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ 2018 ਵਿਚ ਨਸ਼ਿਆਂ ਦੀ ਓਵਰਡੋਜ਼ ਕਰਕੇ ਸਿਹਤ ਵਿਭਾਗ ਨੂੰ ਮਰੀਜ਼ਾਂ ਕੋਲ 2544 ਐਮਰਜੰਸੀ ਫੇਰੀਆਂ ਪਾਉਣੀਆਂ ਪਈਆਂ ਹਨ ਜਦਕਿ 2017 ਵਿਚ ਅਜਿਹੀਆਂ ਐਮਰਜੰਸੀ ਫੇਰੀਆਂ ਦੀ ਗਿਣਤੀ 2664 ਰਹੀ ਸੀ। ਇਸ ਬਾਰੇ ਟਿੱਪਣੀ ਕਰਦਿਆਂ ਕਾਰੋਪੋਚੇ ਨੇ ਕਿਹਾ ਕਿ ਅੰਕੜੇ ਸਪੱਸ਼ਟ ਕਰਦੇ ਹਨ ਕਿ ਸੂਬੇ ਦੀਆਂ ਓਵਰਡੋਜ਼ ਰੋਕੂ ਸਾਇਟਾਂ ਸੈਂਟਰਾਂ ਵਾਸਤੇ ਵਧੇਰੇ ਫੰਡ ਜਾਰੀ ਕੀਤੇ ਜਾਣ ਦੀ ਲੋੜ ਹੈ ਅਤੇ ਡੱਗ ਫੋਰਡ ਸਰਕਾਰ ਵੱਲੋਂ ਇਹਨਾਂ ਸਾਇਟਾਂ ਦੀ ਗਿਣਤੀ ਉੁੱਤੇ ਲਾਈ ਪਾਬੰਦੀ ਨੂੰ ਵੀ ਚੁੱਕਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਹਰ ਭਾਈਚਾਰੇ ਲਈ ਅਜਿਹੀ ਇੱਕ ਓਵਰਡੋਜ਼ ਰੋਕੂ ਸਾਇਟ ਉਪਲੱਬਧ ਹੋਵੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *