ਖਸ਼ੋਗੀ ਦੇ ਕਤਲ ‘ਚ ਸਾਊਦੀ ਸ਼ਹਿਜ਼ਾਦੇ ਖ਼ਿਲਾਫ਼ ਪੁਖ਼ਤਾ ਸਬੂਤ ਹੋਣ ਦਾ ਦਾਅਵਾ

 
ਜਨੇਵਾ/ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਅਧਿਕਾਰੀ ਐਗਨਿਸ ਕੈਲਾਮਾਰਡ ਨੇ ਕਿਹਾ ਹੈ ਕਿ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਪਿਛਲੇ ਸਾਲ ਅਕਤੂਬਰ ‘ਚ ਕੀਤੀ ਗਈ ਹੱਤਿਆ ਬਾਰੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਕੌਮਾਂਤਰੀ ਪੱਧਰ ‘ਤੇ ਜਾਂਚ ਕਰਵਾਉਣੀ ਚਾਹੀਦੀ ਹੈ। ਹੱਤਿਆ ਕਾਂਡ ਦੀ ਤਾਜ਼ਾ ਰਿਪੋਰਟ ਬਾਰੇ ਉਨ੍ਹਾਂ ਗੁਟੇਰੇਜ਼ ਨੂੰ ਅਪੀਲ ਕੀਤੀ ਕਿ ਉਹ ਸਾਜ਼ਿਸ਼ਕਾਰਾਂ ਦਾ ਪਰਦਾਫਾਸ਼ ਕਰਨ ਅਤੇ ਜਵਾਬਦੇਹੀ ਤੈਅ ਕਰਨ ਲਈ ਕਦਮ ਉਠਾਉਣ।
ਉਨ੍ਹਾਂ ਕਿਹਾ ਕਿ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਖ਼ਿਲਾਫ਼ ਖਸ਼ੋਗੀ ਦੀ ਹੱਤਿਆ ਦੇ ਪੁਖ਼ਤਾ ਸਬੂਤ ਹਨ। ਉਸ ਨੇ ਸ਼ਹਿਜ਼ਾਦੇ ਦੇ ਵਿਦੇਸ਼ੀ ਅਸਾਸਿਆਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਸ ਨੇ ਅਮਰੀਕਾ ਦੀ ਐਫਬੀਆਈ ਨੂੰ ਸੱਦਾ ਦਿੱਤਾ ਕਿ ਉਹ ਕੇਸ ਨੂੰ ਆਪਣੇ ਹੱਥ ‘ਚ ਲਵੇ ਕਿਉਂਕਿ ਖਸ਼ੋਗੀ ਅਮਰੀਕਾ ਰਹਿ ਰਿਹਾ ਸੀ। ਰਿਪੋਰਟ ‘ਚ 15 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ ਜੋ ਖਸ਼ੋਗੀ ਦੀ ਹੱਤਿਆ ਦੇ ਮਿਸ਼ਨ ‘ਚ ਸ਼ਾਮਲ ਸਨ। ਇਸ ਦੌਰਾਨ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਆਦਿਲ ਅਲ ਜੁਬੇਰ ਨੇ ਯੂਐੱਨ ਮਾਹਿਰਾਂ ਦੀ ਰਿਪੋਰਟ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *