ਸਥਾਨਕ ਔਰਤਾਂ ਨਾਲ ਕੈਨੇਡਾ ‘ਚ ਹੋਇਆ ਦੁਰਵਿਵਹਾਰ ‘ਨਸਲਕੁਸ਼ੀ’ ਨਹੀਂ ਸੀ: ਸ਼ੀਅਰ


ਓਟਵਾ/ਕੰਜ਼ਰਵੇਟਿਵ ਆਗੂ ਐਂਡਰਿਓ ਸ਼ੀਅਰ ਨੇ ਕਿਹਾ ਹੈ ਕਿ ਕੈਨੇਡਾ ਵਿਚ ਸਥਾਨਕ ਔਰਤਾਂ ਅਤੇ ਲੜਕੀਆਂ ਨਾਲ ਸਦੀਆਂ ਤਕ ਕੀਤੇ ਗਏ ਦੁਰਵਿਵਹਾਰ ਲਈ ‘ਨਸਲਕੁæਸ਼ੀ’ ਸ਼ਬਦ ਦਾ ਇਸਤੇਮਾਲ ਸਹੀ ਨਹੀਂ ਹੈ।
ਪਿਛਲੇ ਹਫ਼ਤੇ ਲਾਪਤਾ ਅਤੇ ਕਤਲ ਹੋਈਆਂ ਸਥਾਨਕ ਔਰਤਾਂ ਅਤੇ ਲੜਕੀਆਂ ਬਾਰੇ ਕੀਤੀ ਗਈ ਫੈਡਰਲ ਜਾਂਚ ਦੀ ਆਖਰੀ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਵਿਚ ਇਸ ਬਾਰੇ ਇੱਕ ਲੰਬੀ ਦਲੀਲ ਪੇਸ਼ ਕੀਤੀ ਗਈ ਹੈ ਕਿ ਕੈਨੇਡਾ ਦੀਆਂ ਕੁੱਝ ਕਾਰਵਾਈਆਂ ਅਤੇ ਲਾਪਰਵਾਹੀਆਂ ਕਰਕੇ ਸਥਾਨਕ ਔਰਤਾਂ ਨੂੰ ਕਿਉਂ ਅਜਿਹੇ ਢੰਗ-ਤਰੀਕਿਆਂ ਨਾਲ ਨਿਸ਼ਾਨਾ ਬਣਾਇਆ ਗਿਆ, ਜਿਸ ਕਰਕੇ ਉੁਹਨਾਂ ਦੀ ਨਸਲਕੁਸ਼ੀ ਜਾਰੀ ਰਹੀ।
ਜਾਂਚ ਵਿਚ ਇਹ ਵੀ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਤਹਿਤ ਨਸਲਕੁਸ਼ੀ ਲਈ ਨਿਰਦੇਸ਼ ਦੇਣ ਵਾਲੇ

ਇੱਕ ਦਿਮਾਗ ਜਾਂ ਹਿੰਸਾ ਦੀ ਇੱਕ ਸੰਗਠਿਤ ਮੁਹਿੰਮ ਦੀ ਲੋੜ ਨਹੀਂ ਹੈ।
ਸ਼ੀਅਰ ਨੇ ਪਾਰਲੀਮੈਂਟ ਹਿੱਲ ਵਿਖੇ ਸੰਬੋਧਨ ਕਰਦਿਆਂ ਸਥਾਨਕ ਔਰਤਾਂ ਅਤੇ ਲੜਕੀਆਂ ਦੀ ਹਰ ਮੌਤ ਨੂੰ ਇੱਕ ਦੁਖਾਂਤ ਕਰਾਰ ਦਿੱਤਾ ਹੈ, ਜਿਸ ਨਾਲ ਪੀੜਤ ਪਰਿਵਾਰਾਂ ਅਤੇ ਸਕੇ-ਸੰਬੰਧੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਉਹਨਾਂ ਕਿਹਾ ਕਿ ਸਥਾਨਕ ਔਰਤਾਂ ਅਤੇ ਲੜਕੀਆਂ ਦੀ ਰਾਖੀ ਲਈ ਸਰਕਾਰਾਂ ਕੁੱਝ ਠੋਸ ਕਦਮ ਚੁੱਕ ਸਕਦੀਆਂ ਹਨ।
ਸ਼ੀਅਰ ਨੇ ਕਿਹਾ ਕਿ ‘ਨਸਲਕੁਸ਼ੀ’ ਦੇ ਮਾਅਨੇ ਬਿਲਕੁੱਲ ਹੋਰ ਹੁੰਦੇ ਹਨ। ਮੈਂ ਸੋਚਦਾ ਹਾਂ ਕਿ ਸਥਾਨਕ ਔਰਤਾਂ ਅਤੇ ਲੜਕੀਆਂ ਦੇ ਲਾਪਤਾ ਅਤੇ ਕਤਲ ਦਾ ਦੁਖਾਂਤ ਵੱਖਰਾ ਹੈ। ਇਹ ਆਪਣੀ ਕਿਸਮ ਦਾ ਅਲੱਗ ਦੁਖਾਂਤ ਹੈ। ਇਹ ਨਸਲਕੁਸ਼ੀ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ ਹੈ।
ਜਾਂਚ ਰਿਪੋਰਟ ਵਿਚ ਇਸਤੇਮਾਲ ਕੀਤੇ ‘ਨਸਲਕੁਸ਼ੀ’ ਸ਼ਬਦ ਮਗਰੋਂ ਬਹਿਸ ਸ਼ੁਰੂ ਹੋ ਗਈ ਕਿ ਕੀ ਜਾਂਚ ਕਮਿਸ਼ਨਰਾਂ ਵੱਲੋਂ ਵਰਤੀ ਗਈ ਅਜਿਹੀ ਸ਼ਬਦਾਵਲੀ ਸਹੀ ਹੈ ਅਤੇ ਕੀ ਅਜਿਹੀਆਂ ਦਲੀਲਾਂ ਜਾਂਚ ਦੀਆਂ 231 ਸਿਫਾਰਿਸ਼ਾਂ ਅਤੇ ਲੱਭਤਾਂ ਬਾਰੇ ਭੰਬਲਭੂਸਾ ਪੈਦਾ ਕਰ ਰਹੀਆਂ ਹਨ?
ਜਾਂਚ ਦੇ ਚਾਰ ਕਮਿਸ਼ਨਰਾਂ ਨੇ ਰਿਹਾਇਸ਼ੀ ਸਕੂਲਾਂ, ਮਾੜੀਆਂ ਸਿਹਤ ਸਹੂਲਤਾਂ,ਅਸੁਰੱਖਿਅਤ ਆਵਾਜਾਈ ਦੀਆਂ ਸਹੂਲਤਾਂ ਅਤੇ ਪੁਲਿਸ ਦੇ ਮਾੜੇ ਵਤੀਰੇ ਦੀ ਉਦਾਹਰਣ ਦਿੰਦਿਆਂ ਦਲੀਲ ਦਿੱਤੀ ਹੈ ਕਿ ਜਦੋਂ ਤੋਂ ਯੂਰਪੀਅਨ ਲੋਕ ਉੱਤਰੀ ਅਮਰੀਕਾ ਵਿਚ ਵਸਣੇ ਸ਼ੁਰੂ ਹੋਏ ਹਨ, ਸਥਾਨਕ ਲੋਕਾਂ ਨੂੰ ਦਮਨਕਾਰੀ ਕਾਰਵਾਈਆਂ ਰਾਹੀਂ ਸਰੀਰਕ ਤੌਰ ਤੇ ਅਤੇ ਸਮਾਜਿਕ ਇਕਾਈਆਂ ਵਜੋਂ ਤਬਾਹ ਕਰਨ ਦੀਆਂ ਨੀਤੀਆਂ ਬਣਾਈਆਂ ਗਈਆਂ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਸਿੱਧਾ ਜੁਆਬ ਨਹੀਂ ਦਿੱਤਾ ਹੈ ਕਿ ਕੀ ਉਹ ਇਹਨਾਂ ਦਲੀਲਾਂ ਨਾਲ ਸਹਿਮਤ ਹਨ। ਉਹਨਾਂ ਸਿਰਫ ਇਹ ਕਿਹਾ ਹੈ ਕਿ ਉਹ ਰਿਪੋਰਟ ਦੀਆਂ ਲੱਭਤਾਂ ਨੂੰ ਸਵੀਕਾਰ ਕਰਦੇ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *