ਓਂਟਾਂਰੀਓ ਵਿਚ 300 ਨਵੇਂ ਸਟੋਰਾਂ ਉੱਤੇ ਮਿਲਿਆ ਕਰੇਗੀ ਸ਼ਰਾਬ


ਨਾਰਥ ਯੋਰਕ/ ਓਂਟਾਂਰੀਓ ਸਰਕਾਰ ਇਸ ਵਾਰ ਗਰਮੀਆਂ ਵਿਚ ਸੂਬੇ ਅੰਦਰ 300 ਨਵੇਂ ਸਟੋਰਾਂ ਉੱਤੇ ਸ਼ਰਾਬ ਦੀ ਵਿਕਰੀ ਉਪਲੱਬਧ ਕਰਵਾ ਰਹੀ ਹੈ ਤਾਂ ਕਿ ਖਪਤਕਾਰਾਂ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਕਿਸੇ ਸਮੱਿਸਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਵਿੱਕ ਫੈਡੇਲੀ ਨੇ ਦੱਸਿਆ ਕਿ ਇਹ ਸਟੋਰ ਨਾ ਸਿਰਫ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੇ, ਸਗੋਂ ਖਪਤਕਾਰਾਂ ਤਕ ਸਥਾਨਕ ਤੌਰ ਤੇ ਕਸ਼ੀਦੀ ਸ਼ਰਾਬ ਦੀ ਸਪਲਾਈ ਵੀ ਉਪਲੱਬਧ ਕਰਵਾਉਣਗੇ।
ਉਹਨਾਂ ਦੱਸਿਆ ਕਿ ਪੂਰੇ ਓਂਟਾਂਰੀਓ ਅੰਦਰ ਕਿਸੇ ਵੀ ਹਿੱਸੇ ਵਿਚ ਜਾਣ ਤੇ ਖਪਤਕਾਰਾਂ ਨੂੰ ਹੁਣ ਬੀਅਰ, ਵਾਈਨ ਜਾਂ ਕੋਈ ਹੋਰ ਸ਼ਰਾਬ ਪੀਣ ਲਈ ਵਧੇਰੇ ਥਾਂਵਾਂ ਉਪਲੱਬਧ ਹੋਣਗੀਆਂ। ਉਹਨਾਂ ਕਿਹਾ ਕਿ ਸਾਡੀ ਸਰਕਾਰ ਸਾਰੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਵਚਨਵੱਧ ਹੈ। ਸ਼ਰਾਬ ਦੇ ਸਟੋਰਾਂ ਵਿਚ ਕੀਤਾ ਵਾਧਾ ਇਸ ਦੀ ਸਿਰਫ ਸ਼ੁਰੂਆਤ ਹੈ।
ਇੱਥੇ ਦੱਸਣਯੋਗ ਹੈ ਕਿ ਓਂਟਾਂਰੀਓ ਵੱਲੋਂ ਬੀਅਰ, ਵਾਈਨ ਅਤੇ ਸਾਈਡਰ ਵੇਚਣ ਲਈ 87 ਹੋਰ ਗਰੌਸਰੀ ਸਟੋਰਾਂ  ਨੂੰ ਆਗਿਆ ਦਿੱਤੀ ਜਾ ਰਹੀ ਹੈ, ਜਿਸ ਨਾਲ ਅਜਿਹੇ ਸਟੋਰਾਂ ਦੀ ਗਿਣਤੀ 450 ਹੋ ਜਾਵੇਗੀ। ਨਵੇਂ ਸਟੋਰ ਸਤੰਬਰ ਤੋਂ ਵਾਈਨ, ਬੀਅਰ ਅਤੇ ਸਾਈਡਰ ਦੀ ਵਿਕਰੀ ਸ਼ੁਰੂ ਕਰ ਦੇਣਗੇ।
ਲਿਕਰ ਕੰਟਰੋਲ ਬੋਰਡ ਆਫ ਓਂਟਾਂਰੀਓ ਵੱਲੋਂ ਵੀ ਆਪਣੇ ਏਜੰਸੀ ਸਟੋਰ ਪ੍ਰੋਗਰਾਮ ਵਿਚ ਵਾਧਾ ਕਰਦਿਆਂ ਤਕਰੀਬਨ 200 ਅੰਡਰਸਰਵਡ ਭਾਈਚਾਰਿਆਂ ਤਕ ਇਸ ਦੀ ਰਸਾਈ ਕੀਤੀ ਜਾ ਰਹੀ ਹੈ। ਇਹਨਾਂ ਵਿਚੋਂ 60 ਸਟੋਰ ਅਗਸਤ ਤਕ ਖੁੱæਲ੍ਹਣ ਦੀ ਸੰਭਾਵਨਾ ਹੈ। ਦਸੰਬਰ 2019 ਤਕ ਸ਼ਰਾਬ ਦੀ ਵਿਕਰੀ ਵਾਲੇ 150 ਨਵੇਂ ਸਟੋਰ ਖੁੱਲ੍ਹਣ ਦੀ ਸੰਭਾਵਨਾ ਹੈ। ਇਹਨਾਂ ਨਵੇਂ ਸਟੋਰਾਂ ਨੂੰ ‘ਐਲਸੀਬੀਓ ਕੰਨਵੀਨੀਐਂਸ ਆਊਟਲੈਟਸ’ ਕਿਹਾ ਜਾਵੇਗਾ ਤਾਂ ਕਿ ਗਾਹਕ ਆਪਣੇ ਭਾਈਚਾਰੇ ਵਿੱਚੋਂ ਸ਼ਰਾਬ ਦੇ ਸਥਾਨਕ ਵਿਕਰੇਤਾਵਾਂ ਨੂੰ ਆਸਾਨੀ ਨਾਲ ਪਹਿਚਾਣ ਲੈਣ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਲਸੀਬੀਓ ਦੇ ਸੀਈਓ ਅਤੇ ਪ੍ਰਧਾਨ ਜਾਰਜ ਸੋਲੀਅਸ ਨੇ ਦੱਸਿਆ ਕਿ ਐਲਸੀਬੀਓ ਕੰਨਵੀਨੀਐਂਸ ਆਊਟਲੈਟਸ ਸਮਾਜਿਕ ਜ਼ਿੰਮੇਵਾਰੀ ਨਾਲ ਖਪਤਕਾਰਾਂ ਦੀ ਓਂਟਾਂਰੀਓ ਅਤੇ ਪੂਰੀ ਦੁਨੀਆਂ ਦੇ ਸ਼ਰਾਬ ਦੇ ਉਤਪਾਦਾਂ ਤਕ ਰਸਾਈ ਕਰਵਾਉਂਦੇ ਹਨ। ਇਹਨਾਂ ਸਟੋਰਾਂ ਵਿਚ ਕੀਤਾ ਗਿਆ ਵਾਧਾ ਇਕ ਬਹੁਤ ਹੀ ਵਧੀਆ ਕਦਮ ਹੈ, ਜਿਸ ਨਾਲ ਸਾਨੂੰ ਗਾਹਕਾਂ ਦੀ ਸੇਵਾ ਕਰਨ ਦਾ ਹੋਰ ਮੌਕਾ ਮਿਲੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *