ਕਠੂਆ ਗੈਂਗ ਰੇਪ ਅਤੇ ਕਤਲ ਮਾਮਲੇ ‘ਚ 3 ਦੋਸ਼ੀਆਂ ਨੂੰ ਮੌਤ ਤੱਕ ਉਮਰ ਕੈਦ

kathua-rape
ਤਿੰਨ ਨੂੰ 5-5 ਸਾਲ ਦੀ ਸਜ਼ਾ ਅਤੇ ਇੱਕ ਬਰੀ
ਪਠਾਨਕੋਟ/ਪਠਾਨਕੋਟ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਕਰੀਬ ਡੇਢ ਸਾਲ ਪਹਿਲਾਂ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਠੂਆ ਦੇ ਪਿੰਡ ਰਸਾਨਾ ਵਿਖੇ 8 ਸਾਲਾ ਬੱਚੀ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਕੀਤੀ ਹੱਤਿਆ ਦੇ ਮਾਮਲੇ ‘ਚ ਸੋਮਵਾਰ ਨੂੰ ਦੋਸ਼ੀ ਕਰਾਰ ਦੇਣ ਦੇ ਕੁਝ ਸਮੇਂ ਬਾਅਦ ਹੀ ਮੰਦਰ ਦੇ ਪੁਜਾਰੀ ਸਮੇਤ 3 ਦੋਸ਼ੀਆਂ ਨੂੰ ਮੌਤ ਤੱਕ ਉਮਰ ਕੈਦ, ਜਦਕਿ ਬਾਕੀ 3 ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਜ਼ਿਲ੍ਹਾ ਅਟਾਰਨੀ ਜਗਦੀਸ਼ਵਰ ਕੇæ ਚੋਪੜਾ ਤੇ ਐਸ਼ਐਸ਼ ਬੱਸਰਾ ਨੇ ਦੱਸਿਆ ਕਿ ਜੱਜ ਡਾ: ਤੇਜਵਿੰਦਰ ਸਿੰਘ ਨੇ ਮੁੱਖ ਦੋਸ਼ੀ ਤੇ ਸਾਜਿਸ਼ਕਾਰ ਪੁਜਾਰੀ ਸਾਂਝੀ ਰਾਮ, ਐਸ਼ਪੀ ਓ ਦੀਪਕ ਖਜੂਰੀਆ ਤੇ ਨਾਗਰਿਕ ਪ੍ਰਵੇਸ਼ ਕੁਮਾਰ ਨੂੰ ਆਰ ਪੀ ਸੀ (ਰਨਬੀਰ ਪੀਨਲ ਕੋਡ) ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੌਤ ਤੱਕ ਉਮਰ ਕੈਦ ਦੀ ਸਜ਼ਾ ਸਮੇਤ ਹਰੇਕ ਨੂੰ 3 ਲੱਖ 70 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ, ਜਦਕਿ ਐਸ਼ਆਈ ਆਨੰਦ ਦੱਤਾ, ਹੈੱਡ ਕਾਂਸਟੇਬਲ ਤਿਲਕ ਰਾਜ ਤੇ ਐਸ਼ਪੀ ਓ ਸੁਰਿੰਦਰ ਕੁਮਾਰ ਨੂੰ ਦੋਸ਼ੀਆਂ ਦਾ ਸਾਥ ਦੇਣ ਤੇ ਸਬੂਤ ਮਿਟਾਉਣ ਦੇ ਦੋਸ਼ ਤਹਿਤ ਧਾਰਾ 201 ਤਹਿਤ 5-5 ਸਾਲ ਦੀ ਸਜ਼ਾ ਤੇ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਸਾਰੇ ਦੋਸ਼ੀਆਂ ਨੂੰ ਜੁਰਮਾਨਾ ਨਾ ਦੇਣ ਦੀ ਸੂਰਤ ‘ਚ 6 ਮਹੀਨੇ ਦੀ ਸਜ਼ਾ ਵੱਧ ਭੁਗਤਣੀ ਪਵੇਗੀ। ਇਸ ਤੋਂ ਇਲਾਵਾ ਉਕਤ ਦੋਸ਼ੀਆਂ ਨੂੰ ਹੋਰ ਵੀ ਕਈ ਦੋਸ਼ਾਂ ਅਧੀਨ ਵੱਖ-ਵੱਖ ਸਜ਼ਾਵਾਂ ਦਿੱਤੀਆਂ ਗਈਆਂ ਹਨ, ਜੋ ਉਮਰ ਕੈਦ ਦੇ ਨਾਲ-ਨਾਲ ਹੀ ਚੱਲਣਗੀਆਂ, ਜਦਕਿ 1-1 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਮਾਮਲੇ ਦੇ ਮੁੱਖ ਦੋਸ਼ੀ ਸਾਂਝੀ ਰਾਮ ਦੇ ਬੇਟੇ ਵਿਸ਼ਾਲ ਜਗੋਤਰਾ ਨੂੰ ਨਾਬਾਲਗ ਹੋਣ ਕਾਰਨ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ।
ਮਾਮਲੇ ਦੀ ਸੰਵੇਦਨਸ਼ੀਲਤਾ ਕਾਰਨ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਸੈਸ਼ਨ ਅਦਾਲਤ ਪਠਾਨਕੋਟ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅਦਾਲਤ ਦੇ ਅੰਦਰ ਤੇ ਬਾਹਰ ਪੁਲਿਸ ਫੋਰਸ ਵਲੋਂ ਸਾਰੇ ਹਾਲਾਤ ‘ਤੇ ਨਿਗਰਾਨੀ ਰੱਖੀ ਜਾ ਰਹੀ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਦੱਸਣਯੋਗ ਹੈ ਕਿ ਕਠੂਆ ਵਿਖੇ ਬਕਰਵਾਲ ਬਰਾਦਰੀ ਨਾਲ ਸਬੰਧਿਤ 8 ਸਾਲਾ ਲੜਕੀ 10 ਜਨਵਰੀ 2018 ਨੂੰ ਦੁਪਹਿਰ ਵੇਲੇ ਘਰੋਂ ਖੇਤਾਂ ‘ਚ ਪਸ਼ੂਆਂ ਨੂੰ ਚਰਾਉਣ ਲਈ ਗਈ ਸੀ, ਪਰ ਘਰ ਵਾਪਸ ਨਹੀਂ ਪਹੁੰਚੀ। ਲੜਕੀ ਦੇ ਪਿਤਾ ਤੇ ਰਿਸ਼ਤੇਦਾਰਾਂ ਵਲੋਂ ਲੜਕੀ ਦੀ ਭਾਲ ਕੀਤੀ ਗਈ, ਪਰ ਲੜਕੀ ਦਾ ਕੋਈ ਪਤਾ ਨਾ ਲੱਗਾ, ਜਿਸ ‘ਤੇ ਪੀੜਤ ਪਰਿਵਾਰ ਨੇ 12 ਜਨਵਰੀ ਨੂੰ ਹੀਰਾਨਗਰ ਪੁਲਿਸ ਥਾਣੇ ‘ਚ ਲੜਕੀ ਦੇ ਗੁੰਮ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ। ਕਰੀਬ 7 ਦਿਨ ਬਾਅਦ 17 ਜਨਵਰੀ ਨੂੰ ਲੜਕੀ ਦੀ ਲਾਸ਼ ਕਠੂਆ ਨਜ਼ਦੀਕ ਇਕ ਧਾਰਮਿਕ ਸਥਾਨ ਕੋਲੋਂ ਸ਼ੱਕੀ ਹਾਲਤ ‘ਚ ਮਿਲੀ, ਜਿਸ ਦੀ ਮੈਡੀਕਲ ਰਿਪੋਰਟ ‘ਚ ਲੜਕੀ ਨਾਲ ਕਈ ਵਾਰ ਜਬਰ ਜਨਾਹ ਕਰਨ ‘ਤੇ ਪੱਥਰ ਮਾਰ ਕੇ ਕਤਲ ਕਰਨ ਦੀ ਪੁਸ਼ਟੀ ਹੋਈ।
ਲਾਸ਼ ਮਿਲਣ ਦੇ ਕੁਝ ਦਿਨ ਬਾਅਦ ਪੀੜਤ ਲੜਕੀ ਦੇ ਪਿਤਾ, ਜਿਸ ਨੇ ਉਸ ਨੂੰ ਗੋਦ ਲਿਆ ਸੀ, ਨੇ ਬਕਰਵਾਲ ਬਰਾਦਰੀ ਦੇ ਨੇਤਾ ਤਾਲਿਬ ਹੁਸੈਨ ਦੀ ਅਗਵਾਈ ‘ਚ ਜੰਮੂ-ਕਸ਼ਮੀਰ ‘ਚ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ, ਜਿਸ ‘ਤੇ ਸਰਕਾਰ ਨੇ ਕਠੂਆ ਪੁਲਿਸ ਨੂੰ ਬੱਚੀ ਨਾਲ ਹੋਏ ਜਬਰ ਜਨਾਹ ਤੇ ਕਤਲ ਸਬੰਧੀ ਕੇਸ ਦਰਜ ਕਰਨ ਲਈ ਕਿਹਾ। ਉਸ ਵੇਲੇ ਦੀ ਜੰਮੂ-ਕਸ਼ਮੀਰ ਸਰਕਾਰ ਨੇ ਸਬੰਧਿਤ ਥਾਣੇ ਦੇ ਐਸ਼ਐਚæਓæ ਨੂੰ ਮੁਅੱਤਲ ਕਰਕੇ 20 ਜਨਵਰੀ ਨੂੰ ਕੇਸ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਕੀਤੇ। ਇਸ ਦੇ ਬਾਅਦ ਸਰਕਾਰ ਨੇ 23 ਜਨਵਰੀ ਨੂੰ ਇਸ ਮਾਮਲੇ ਨੂੰ ਸੂਬਾ ਪੁਲਿਸ ਦੀ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਸੀ, ਜਿਸ ‘ਤੇ ਅਪਰਾਧ ਸ਼ਾਖਾ ਵਲੋਂ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਅਪਰਾਧ ਸ਼ਾਖਾ ਨੇ ਪੂਰੇ ਮਾਮਲੇ ਦੇ ਜਾਂਚ ਅਧਿਕਾਰੀ ਰਹੇ ਸਬ-ਇੰਸਪੈਕਟਰ ਆਨੰਦ ਦੱਤਾ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸਪੈਸ਼ਲ ਪੁਲਿਸ ਅਧਿਕਾਰੀ (ਐਸ਼ਪੀæਓæ) ਦੀਪਕ ਖਜੂਰੀਆ ਨੂੰ ਵੀ 10 ਫਰਵਰੀ ਨੂੰ ਇਸ ਮਾਮਲੇ ‘ਚ ਸ਼ਾਮਿਲ ਹੋਣ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਗਿਆ।
ਅਪਰਾਧ ਸ਼ਾਖਾ ਨੇ ਇਸ ਮਾਮਲੇ ‘ਚ ਕੁੱਲ 7 ਲੋਕਾਂ, ਜਿਨ੍ਹਾਂ ‘ਚ ਸਾਂਝੀ ਰਾਮ, ਐਸ਼ਪੀæਓæ ਦੀਪਕ ਖਜੂਰੀਆ, ਐਸ਼ਪੀ ਓ ਸੁਰਿੰਦਰ ਕੁਮਾਰ, ਸਬ-ਇੰਸਪੈਕਟਰ ਆਨੰਦ ਦੱਤਾ, ਹੈੱਡ ਕਾਂਸਟੇਬਲ ਤਿਲਕ ਰਾਜ, ਰਸਾਨਾ ਪਿੰਡ ਦਾ ਵਾਸੀ ਪ੍ਰਵੇਸ਼ ਕੁਮਾਰ, ਸਾਂਝੀ ਰਾਮ ਦਾ ਬੇਟਾ ਵਿਸ਼ਾਲ ਜਗੋਤਰਾ, ਜਿਸ ਨੂੰ ਨਾਬਾਲਗ ਦੱਸਿਆ ਗਿਆ ਹੈ, ਨੂੰ ਇਸ ਮਾਮਲੇ ‘ਚ ਦੋਸ਼ੀ ਮੰਨਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ।
ਮਾਮਲਾ ਜੰਮੂ-ਕਸ਼ਮੀਰ ‘ਚ ਇੰਨਾ ਤੂਲ ਫੜ ਗਿਆ ਕਿ ਸੱਤਾਧਾਰੀ ਪੀ ਡੀ ਪੀ ਸਰਕਾਰ ਤੇ ਉਸ ਦੀ ਸਹਿਯੋਗੀ ਭਾਜਪਾ ਦੇ ਆਪਸੀ ਸਬੰਧਾਂ ‘ਚ ਖਟਾਸ ਪੈਦਾ ਹੋ ਗਈ ਤੇ ਉਸ ਸਮੇਂ ਦੀ ਭਾਜਪਾ ਸਰਕਾਰ ਦੇ ਦੋ ਮੰਤਰੀਆਂ ਵਣ ਮੰਤਰੀ ਚੌਧਰੀ ਲਾਲ ਸਿੰਘ ਤੇ ਉਦਯੋਗ ਮੰਤਰੀ ਚੰਦਰ ਪ੍ਰਕਾਸ਼ ਗੰਗਾ ਵਲੋਂ ਹਿੰਦੂ ਏਕਤਾ ਮੰਚ ਦੇ ਬੈਨਰ ਹੇਠ ਦੋਸ਼ੀਆਂ ਦੇ ਹੱਕ ‘ਚ ਰੈਲੀ ‘ਚ ਸ਼ਾਮਿਲ ਹੋਣ ਕਾਰਨ ਉਕਤ ਦੋਵਾਂ ਮੰਤਰੀਆਂ ਨੂੰ ਆਪਣੇ ਅਹੁਦੇ ਗਵਾਉਣੇ ਪਏ ਸਨ।
ਸੁਣਵਾਈ ਦੌਰਾਨ ਸਰਕਾਰੀ ਪੱਖ ਵਲੋਂ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਦੇ ਹੋਏ 214 ਗਵਾਹ ਬਣਾਏ ਗਏ ਤੇ ਇਸ ਦੇ ਬਾਅਦ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕਰਦੇ ਹੋਏ ਗਵਾਹਾਂ ਦੀ ਸੰਖਿਆ 350 ਨੂੰ ਵੀ ਪਾਰ ਕਰ ਗਈ, ਪਰ ਇਸ ਸਾਰੇ ਮਾਮਲੇ ‘ਚ ਸਰਕਾਰੀ ਪੱਖ ਵਲੋਂ ਅਦਾਲਤ ‘ਚ ਦੋਸ਼ੀਆਂ ਖ਼ਿਲਾਫ਼ ਕੇਵਲ 114 ਗਵਾਹਾਂ ਦੀ ਹੀ ਗਵਾਹੀ ਦਰਜ ਕਰਵਾਈ ਗਈ ਤੇ ਬਾਕੀ ਗ਼ੈਰ-ਜ਼ਰੂਰੀ ਸਮਝ ਕੇ ਅਦਾਲਤ ‘ਚ ਪੇਸ਼ ਨਹੀਂ ਕੀਤੇ ਗਏ, ਜਦਕਿ ਬਚਾਅ ਪੱਖ ਵਲੋਂ 18 ਗਵਾਹਾਂ ਦੀ ਗਵਾਹੀ ਦਰਜ ਕਰਵਾਈ ਗਈ।
ਬਚਾਅ ਪੱਖ ਦੇ ਵਕੀਲ ਏæਕੇæ ਸਾਹਨੀ, ਮਾਸਟਰ ਮੋਹਨ ਲਾਲ ਤੇ ਅੰਕੁਰ ਸ਼ਰਮਾ ਨੇ ਦੱਸਿਆ ਕਿ ਉਹ ਮਾਮਲੇ ਦੇ ਫ਼ੈਸਲੇ ਤੇ ਦੋਸ਼ੀਆਂ ਨੂੰ ਦਿੱਤੀ ਸਜ਼ਾ ਦੇ ਸਬੰਧ ‘ਚ ਆਪਣੇ ਮੁਵੱਕਲ ਨੂੰ ਇਨਸਾਫ਼ ਦਿਵਾਉਣ ਲਈ ਹਾਈਕੋਰਟ ਜਾਣਗੇ।
ਇਸ ਦੌਰਾਨ ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ ‘ਚ ਦੋਸ਼ੀਆਂ ਨੂੰ ਸੁਣਾਈ ਸਜ਼ਾ ‘ਤੇ 8 ਸਾਲਾ ਪੀੜਤ ਲੜਕੀ ਦੇ ਪਿਤਾ ਨੇ ਅਦਾਲਤ ਦੇ ਫ਼ੈਸਲੇ ‘ਤੇ ਨਿਰਾਸ਼ਾ ਜਤਾਈ ਹੈ। ਪੀੜਤਾ ਦੇ ਪਿਤਾ ਮੁਤਾਬਿਕ ਉਨ੍ਹਾਂ ਦਾ ਪਰਿਵਾਰ ਇਹ ਉਮੀਦ ਲਗਾਈ ਬੈਠਾ ਸੀ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਸੱਤਵੇਂ ਦੋਸ਼ੀ ਨੂੰ ਬਰੀ ਕੀਤੇ ਜਾਣ ਦੇ ਅਦਾਲਤ ਦੇ ਫ਼ੈਸਲੇ ‘ਤੇ ਵੀ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਦਾਲਤ ਵਲੋਂ ਮੁੱਖ ਮੁਲਜ਼ਮਾਂ ‘ਚੋਂ ਇਕ ਵਿਸ਼ਾਲ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ‘ਤੇ ਉਹ ਹੈਰਾਨ ਹਨ। ਹਾਲਾਂਕਿ ਉਨ੍ਹਾਂ ਬਾਅਦ ‘ਚ ਕਿਹਾ ਕਿ ਇਹ ਰੱਬ ਦੀ ਇੱਛਾ ਹੈ ਅਸੀਂ ਕੀ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ ਦੱਸਿਆ ਗਿਆ ਸੀ ਕਿ ਫਾਸਟ ਟਰੈਕ ਸੁਣਵਾਈ ਹੋਣ ਕਰਕੇ 90 ਦਿਨਾਂ ‘ਚ ਇਨਸਾਫ਼ ਮਿਲ ਜਾਵੇਗਾ ਪਰ ਇਹ ਸਾਰੇ ਮਹੀਨਿਆਂ ਦੀ ਉਡੀਕ ਤੋਂ ਬਾਅਦ, ਅਸੀਂ ਉਮੀਦ ਕਰ ਰਹੇ ਸੀ ਕਿ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਵੀ ਉਹ ਹੀ (ਮੌਤ) ਦੀ ਸਜ਼ਾ ਮਿਲੇ ਪਰ ਅਦਾਲਤ ਨੇ ਅਜਿਹਾ ਨਹੀਂ ਕੀਤਾ, ਜਿਸ ਤੋਂ ਅਸੀ ਨਿਰਾਸ਼ ਹਾਂ।
ਜੰਮੂ-ਕਸ਼ਮੀਰ ਦੇ ਕਠੂਆ ‘ਚ 8 ਸਾਲਾ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਨੇ ਦੇਸ਼ ਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦਰਿੰਦਗੀ ਭਰੀ ਘਟਨਾ ‘ਚ ਮੰਦਰ ਦਾ ਪੁਜਾਰੀ, ਵਿਦਿਆਰਥੀ ਤੇ ਪੁਲਿਸ ਅਧਿਕਾਰੀ ਸ਼ਾਮਿਲ ਸਨ। 8 ਸਾਲ ਦੀ ਬੱਚੀ ਨਾਲ ਹਫ਼ਤੇ ਭਰ ਤੱਕ 8 ਲੋਕ ਜਬਰ ਜਨਾਹ ਕਰਦੇ ਰਹੇ। ਜਬਰ ਜਨਾਹ ਤੋਂ ਬਾਅਦ ਸਾਰੇ ਦੋਸ਼ੀਆਂ ਨੇ ਬੱਚੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਦਾ ਸਿਰ ਪੱਥਰ ਮਾਰ ਕੇ ਕੁਚਲ ਦਿੱਤਾ।
ਕਠੂਆ ਦੇ ਰਾਸਨਾ ਪਿੰਡ ਦੇ ਆਸ-ਪਾਸ ਘੱਟ ਗਿਣਤੀ ਭਾਈਚਾਰੇ ਬਕਰਵਾਲ ਦੇ ਕੁਝ ਪਰਿਵਾਰ ਆ ਕੇ ਵਸ ਗਏ ਸਨ। ਇਸੇ ਪਿੰਡ ਦੇ ਦੇਵੀਸਥਾਨ ਮੰਦਰ ਦਾ ਪੁਜਾਰੀ ਸਾਂਝੀ ਰਾਮ ਇਸ ਭਾਈਚਾਰੇ ਦੇ ਲੋਕਾਂ ਨੂੰ ਪਿੰਡਾਂ ‘ਚੋਂ ਹਟਾਉਣਾ ਚਾਹੁੰਦਾ ਸੀ। ਉਸੇ ਨੇ ਇਹ ਪੂਰੀ ਸਾਜਿਸ਼ ਰਚੀ ਸੀ। ਰੈਵੀਨਿਊ ਅਫ਼ਸਰ ਵਜੋਂ ਸੇਵਾਮੁਕਤ ਸਾਂਝੀ ਰਾਮ ਗੁਆਂਢ ਦੀ 8 ਸਾਲਾ ਬੱਚੀ ਨੂੰ ਰੋਜ਼ ਹੀ ਪਸ਼ੂਆ ਨੂੰ ਜੰਗਲ ‘ਚ ਚਰਾਉਣ ਜਾਂਦੀ ਹੋਈ ਨੂੰ ਵੇਖਦਾ ਸੀ। ਇਸ ਤੋਂ ਬਾਅਦ ਉਸ ਦੇ ਮਨ ‘ਚ ਬੱਚੀ ਨੂੰ ਲੈ ਕੇ ਪਾਪ ਜਾਗਿਆ, ਜਿਸ ‘ਚ ਉਸ ਨੇ ਆਪਣੇ ਨਾਬਾਲਗ ਭਤੀਜੇ ਨੂੰ ਵੀ ਸ਼ਾਮਿਲ ਕਰ ਲਿਆ।
ਇਸੇ ਦੌਰਾਨ ਸਾਂਝੀ ਦਾ ਨਾਬਾਲਗ ਭਤੀਜਾ ਮੇਰਠ ‘ਚ ਆਪਣੇ ਦੋਸਤ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਜੇਕਰ ਉਹ ਜਬਰ ਜਨਾਹ ਕਰਨਾ ਚਾਹੁੰਦਾ ਹੈ ਤਾਂ ਤੁਰੰਤ ਕਠੂਆ ਆ ਜਾਵੇ। ਦੋਸ਼ ਪੱਤਰ ਮੁਤਾਬਿਕ ਵਿਸ਼ਾਲ ਅਗਲੇ ਹੀ ਰੇਲ ਗੱਡੀ ਰਾਹੀਂ ਕਠੂਆ ਪਹੁੰਚਦਾ ਹੈ ਤੇ ਬੇਹੋਸ਼ ਬੱਚੀ ਨਾਲ ਜਬਰ ਜਨਾਹ ਕਰਦਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *