ਮੈਸੀ ਦੇ ਗੋਲਾ ਨਾਲ ਅਰਜਨਟੀਨਾ ਦੀ ਸ਼ਾਨਦਾਰ ਜਿੱਤ


ਲਾਸ ਏਂਜਲਸ/ਲਾਇਨਲ ਮੈਸੀ ਦੇ ਪਹਿਲੇ ਹਾਫ਼ ਵਿੱਚ ਕੀਤੇ ਗਏ ਦੋ ਗੋਲਾਂ ਦੀ ਬਦੌਲਤ ਅਰਜਨਟੀਨਾ ਨੇ ਸਾਨ ਜੁਆਨ ਵਿੱਚ ਨਿਕਾਰਾਗੁਆ ‘ਤੇ 5-1 ਗੋਲਾਂ ਨਾਲ ਆਸਾਨ ਜਿੱਤ ਦਰਜ ਕਰਕੇ ਕੋਪਾ ਅਮਰੀਕਾ ਦੀਆਂ ਆਪਣੀਆਂ ਤਿਆਰੀਆਂ ਦਾ ਪੁਖ਼ਤਾ ਸਬੂਤ ਪੇਸ਼ ਕੀਤਾ। ਅਰਜਨਟੀਨਾ ਸ਼ੁਰੂ ਵਿੱਚ ਦਬਦਬਾ ਨਹੀਂ ਬਣਾ ਸਕਿਆ, ਪਰ ਮੈਸੀ ਨੇ 37ਵੇਂ ਮਿੰਟ ਵਿੱਚ ਪਹਿਲਾ ਗੋਲ ਦਾਗ਼ਿਆ ਅਤੇ ਇਸ ਦੇ 96 ਸੈਕਿੰਡ ਮਗਰੋਂ ਉਹ ਦੂਜਾ ਗੋਲ ਕਰਨ ਵਿੱਚ ਸਫਲ ਰਿਹਾ। ਇੰਟਰ ਮਿਲਾਨ ਵੱਲੋਂ ਖੇਡਣ ਵਾਲੇ ਫਾਰਵਰਡ ਲੌਟਾਰੋ ਮਾਰਟੀਨੈੱਜ਼ ਨੇ ਵੀ ਦੋ ਗੋਲ ਕੀਤੇ। ਉਹ ਹਾਫ਼ ਮਗਰੋਂ ਬਦਲਵੇਂ ਖਿਡਾਰੀ ਵਜੋਂ ਉਤਰਿਆ ਸੀ। ਉਸ ਨੇ 63ਵੇਂ ਅਤੇ 73ਵੇਂ ਮਿੰਟ ਵਿੱਚ ਗੋਲ ਦਾਗ਼ੇ। ਰੌਬਰਟੋ ਪੈਰੀਅਰਾ ਨੇ 81ਵੇਂ ਮਿੰਟ ਵਿੱਚ ਪੰਜਵਾਂ ਗੋਲ ਕੀਤਾ। ਕੋਪਾ ਅਮਰੀਕਾ ਵਿੱਚ ਅਰਜਨਟੀਨਾ ਆਪਣਾ ਪਹਿਲਾ ਮੈਚ 16 ਜੂਨ ਨੂੰ ਕੋਲੰਬੀਆ ਨਾਲ ਖੇਡੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *