ਭਾਰਤ ਨੂੰ ਹਥਿਆਰਬੰਦ ਡਰੋਨ ਵੇਚੇਗਾ ਅਮਰੀਕਾ


ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਵੀ ਪੇਸ਼ਕਸ਼
ਵਾਸ਼ਿੰਗਟਨ/ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਹਥਿਆਰਬੰਦ ਡਰੋਨਾਂ ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ‘ਸੰਗਠਿਤ ਹਵਾਈ ਤੇ ਮਿਜ਼ਾਈਲ ਰੱਖਿਆ ਪ੍ਰਣਾਲੀ’ ਦੀ ਵੀ ਪੇਸ਼ਕਸ਼ ਕੀਤੀ ਹੈ, ਜਿਸ ਦਾ ਉਦੇਸ਼ ਦੇਸ਼ ਨੂੰ ਆਪਣੀਆਂ ਸੈਨਿਕ ਸਮਰਥਾਵਾਂ ਨੂੰ ਵਧਾਉਣਾ ਤੇ ਰਣਨੀਤਕ ਰੂਪ ਤੋਂ ਮਹੱਤਵਪੂਰਨ ਭਾਰਤ-ਪ੍ਰਸ਼ਾਂਤ ਖੇਤਰ ਦੇ ਸਾਂਝੇ ਹਿੱਤਾਂ ਦੀ ਰੱਖਿਆ ਕਰਨਾ ਹੈ | ਅਮਰੀਕਾ ਵਲੋਂ ਇਹ ਪ੍ਰਸਤਾਵ ਭਾਰਤ ‘ਚ ਹੋਏ ਪੁਲਵਾਮਾ ਅੱਤਵਾਦੀ ਹਮਲੇ, ਜਿਸ ‘ਚ 40 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ ਤੇ ਭਾਰਤ-ਪ੍ਰਸ਼ਾਂਤ ਮਹਾਂਸਾਗਰ ‘ਚ ਚੀਨ ਦੀ ਵਧਦੀ ਸੈਨਿਕ ਤਾਇਨਾਤੀ ਤੋਂ ਬਾਅਦ ਆਇਆ | ਅਧਿਕਾਰੀਆਂ ਅਨੁਸਾਰ ਟਰੰਪ ਪ੍ਰਸ਼ਾਸਨ ਭਾਰਤ ਨੂੰ ਆਪਣੀ ਸਭ ਤੋਂ ਵਧੀਆ ਰੱਖਿਆ ਤਕਨਾਲੋਜੀ ਦੀ ਪੇਸ਼ਕਸ਼ ਲਈ ਤਿਆਰ ਹੈ | ਵਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਨੇ ਭਾਰਤ ਨੂੰ ਆਪਣੇ ਡਰੋਨ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਸੀਂ ‘ਸੰਗਠਿਤ ਹਵਾਈ ਤੇ ਮਿਜ਼ਾਈਲ ਰੱਖਿਆ ਤਕਨਾਲੋਜੀ’ ਦੀ ਭਾਰਤ ਨੂੰ ਪੇਸ਼ਕਸ਼ ਕੀਤੀ ਹੈ | ਨਾਂਅ ਨਾ ਛਾਪਣ ਦੀ ਸੂਰਤ ‘ਚ ਅਧਿਕਾਰੀ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਭਾਰਤ ਨੂੰ ਹਥਿਆਰਬੰਦ ਡਰੋਨਾਂ ਦੀ ਵੇਚ ਕਦੋਂ ਹੋਵੇਗੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਟਰੰਪ ਵਿਚਾਲੇ ਜੂਨ, 2017 ਦੀ ਮੀਟਿੰਗ ਦੌਰਾਨ ਅਮਰੀਕਾ ਨੇ ਭਾਰਤ ਲਈ ਗਾਰਡੀਅਨ ਡਰੋਨ ਦੇ ਨਿਗਰਾਨੀ ਸੰਸਕਰਣ ਨੂੰ ਵੇਚਣ ‘ਤੇ ਸਹਿਮਤੀ ਜਤਾਈ ਸੀ | ਭਾਰਤ ਪਹਿਲਾ ਗੈਰ-ਸੰਧੀ ਸਾਂਝੇਦਾਰ ਹੈ, ਜਿਸ ਨੂੰ ਐਮæਟੀæਸੀæਆਰæ ਸ਼੍ਰੇਣੀ-1 ਮਨੁੱਖੀ ਰਹਿਤ ਹਵਾਈ ਪ੍ਰਣਾਲੀ ਸੀæ ਗਾਰਡੀਅਨ ਯੂæਐਸ਼ ਦੀ ਪੇਸ਼ਕਸ਼ ਕੀਤੀ ਗਈ ਸੀ | ਪਰ ਆਮ ਚੋਣਾਂ ਕਾਰਨ ਭਾਰਤ ਵਲੋਂ ਫ਼ੈਸਲਾ ਲੈਣ ਦੀ ਪ੍ਰਕਿਰਿਆ ‘ਚ ਦੇਰੀ ਹੋਈ | ਹਾਲ ਹੀ ਦੇ ਮਹੀਨਿਆਂ ‘ਚ ਅਮਰੀਕਾ ਨੇ ਭਾਰਤ ਨੂੰ ਗਾਰਡੀਅਨ ਡਰੋਨ ਦੇ ਹਥਿਆਰਬੰਦ ਸੰਸਕਰਣ ਨੂੰ ਵੇਚਣ ਦੇ ਆਪਣੇ ਫ਼ੈਸਲੇ ਬਾਰੇ ‘ਚ ਦੱਸਿਆ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *