ਦੱਖਣੀ ਏਸ਼ੀਆ ‘ਚ ਸ਼ਾਂਤੀ ਲਈ ਪਾਕਿ ਦਹਿਸ਼ਤਗਰਦਾਂ ਖਿਲਾਫ਼ ਕਾਰਵਾਈ ਕਰੇ: ਵ੍ਹਾਈਟ ਹਾਊਸ


ਵਾਸ਼ਿੰਗਟਨ/ਨਰਿੰਦਰ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਇਮਰਾਨ ਖ਼ਾਨ ਸਰਕਾਰ ਵੱਲੋਂ ਸ਼ਾਂਤੀ ਦੇ ਨਵੇਂ ਸਿਰੇ ਤੋਂ ਕੀਤੇ ਜਾ ਰਹੇ ਯਤਨਾਂ ਵਿਚਕਾਰ ਵ੍ਹਾਈਟ ਹਾਊਸ ਨੇ ਪਾਕਿਸਤਾਨ ਨੂੰ ਸਪੱਸ਼ਟ ਕੀਤਾ ਹੈ ਕਿ ਦੱਖਣੀ ਏਸ਼ੀਆ ‘ਚ ਸ਼ਾਂਤੀ ਦਾ ਜ਼ਿੰਮਾ ਉਸ ‘ਤੇ ਹੈ ਅਤੇ ਉਸ ਨੂੰ ਦਹਿਸ਼ਤੀ ਗੁੱਟਾਂ ਨੂੰ ਲਾਂਭੇ ਕਰਨਾ ਪਵੇਗਾ। ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੂਜਾ ਪੱਤਰ ਲਿਖ ਕੇ ਕਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲ ਕਸ਼ਮੀਰ ਮਸਲੇ ਸਮੇਤ ਸਾਰੇ ਮਤਭੇਦਾਂ ਨੂੰ ਸੁਲਝਾਉਣ ਲਈ ਗੱਲਬਾਤ ਕਰਨਾ ਚਾਹੁੰਦਾ ਹੈ। ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਇਸ ਹਫ਼ਤੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦੇਵੇ ਅਤੇ ਉਨ੍ਹਾਂ ਨੂੰ ਭਾਰਤ ‘ਚ ਦਾਖ਼ਲ ਹੋ ਕੇ ਹਮਲੇ ਕਰਨ ਦੀ ਕੋਈ ਖੁੱਲ੍ਹ ਨਾ ਦੇਵੇ। ਅਧਿਕਾਰੀ ਨੇ ਆਪਣਾ ਨਾਮ ਨਾ ਦੱਸੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਜਦੋਂ ਤਕ ਅਜਿਹੇ ਗੁੱਟਾਂ ‘ਤੇ ਨਕੇਲ ਨਹੀਂ ਕਸੀ ਜਾਂਦੀ ਹੈ, ਉਦੋਂ ਤਕ ਭਾਰਤ ਅਤੇ ਪਾਕਿਸਤਾਨ ਲਈ ਸ਼ਾਂਤੀ ਹਾਸਲ ਕਰਨਾ ਮੁਸ਼ਕਲ ਹੋਵੇਗਾ। ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਪਾਕਿਸਤਾਨ ਨੇ ਨਾਮਜ਼ਦ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਕੁਝ ਕਾਰਵਾਈ ਕੀਤੀ ਸੀ ਪਰ ਦਹਿਸ਼ਤਗਰਦਾਂ ਨੂੰ ਮਿਲਦੀ ਮਾਲੀ ਸਹਾਇਤਾ ‘ਤੇ ਨੱਥ ਪਾਉਣ ਲਈ ਅਜਿਹੇ ਹੋਰ ਕਰੜੇ ਕਦਮ ਉਠਾਉਣ ਦੀ ਲੋੜ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *