ਫੈਨੇਟਾਇਲ ਲਈ ਚੀਨ ਦੀ ਜੁਆਬਦੇਹੀ ਜਰੂਰੀ ਹੈ: ਐਂਡਰਿਓ ਸ਼ੀਅਰ


ਓਟਵਾ/ਕੰਜ਼ਰਵਟਿਵ ਆਗੂ ਐਂਡਰਿਓ ਸ਼ੀਅਰ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ ਗੈਰਕਾਨੂੰਨੀ ਫੈਨੇਟਾਇਲ ਲਈ ਚੀਨ ਦੀ ਜੁਆਬਦੇਹੀ ਕਰਨੀ ਚਾਹੀਦੀ ਹੈ, ਜਿਸ ਕਰਕੇ ਕੈਨੇਡਾ ਅੰਦਰ ਓਪੀਆਇਡ ਦਾ ਸੰਕਟ ਪੈਦਾ ਹੋ ਗਿਆ ਹੈ।
ਕਿਊਬਿਕ ਸਿਟੀ ਵਿਚ ਇਕ ਸੰਮੇਲਨ ਦੌਰਾਨ ਮਿਊਂਸੀਪਲ ਆਗੂਆਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਓਪੀਆਇਡ ਦੀ ਲਤ ਅਤੇ ਓਵਰਡੋਜ਼ ਇੱਕ ਸਿਹਤ ਸਮੱਸਿਆ ਅਤੇ ਜਨਤਕ ਸੁਰੱਖਿਆ ਦੀ ਸਮੱਸਿਆ ਦੋਵੇਂ ਹੀ ਹਨ, ਜਿਹਨਾਂ ਦੇ ਹੱਲ ਲਈ ਇਸ ਦੀ ਸਪਲਾਈ ਨੂੰ ਕੰਟਰੋਲ ਕਰਨਾ ਜਰੂਰੀ ਹੈ।
ਉਹਨਾਂ ਕਿਹਾ ਕਿ ਕੈਨੇਡਾ ਅੰਦਰ ਗੈਰਕਾਨੂੰਨੀ ਫੈਨੇਟਾਇਲ ਚੀਨ ਤੋਂ ਕੰਨਟੇਨਰਾਂ ਅਤੇ ਡਾਕ ਰਾਹੀਂ ਆ ਰਿਹਾ ਹੈ, ਜਿਸ ਵਿਚੋਂ ਜ਼ਿਆਦਾਤਰ ਬੀਸੀ ਵਿਚ ਪਹੁੰਚਦਾ ਹੈ। ਉਹਨਾਂ ਕਿਹਾ ਕਿ ਹੁਣ ਕੈਨੇਡਾ ਨੂੰ ਫੈਨੇਟਾਇਲ ਨੂੰ ਦੇਸ਼ ਅੰਦਰ ਦਾਖ਼ਲ ਹੋਣ ਤੋਂ ਰੋਕਣਾ ਚਾਹੀਦਾ ਹੈ। ਇਹ ਬਹੁਤ ਹੀ ਜਰੂਰੀ ਹੈ, ਕਿਉਂਕਿ ਸੂਤਰਾਂ ਨੇ ਇਸ ਦਾ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਚੀਨ ਤੋਂ ਆਉਂਦੇ ਫੈਨੇਟਾਇਲ ਦਾ ਮੁੱਦਾ ਹੋਰ ਗੰਭੀਰ ਹੋ ਜਾਵੇਗਾ। ਇਸ ਲਈ ਸਰਕਾਰ ਨੂੰ ਇਸ  ਆਫ਼ਤ ਲਈ ਕੈਨੇਡਾ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ।
ਫੈਨੇਟਾਇਲ ਮੌਰਫੀਨ ਜਾਂ ਹੈਰੋਇਨ ਤੋਂ ਕਿਤੇ ਜ਼ਿਆਦਾ ਨਸ਼ੀਲਾ ਪਦਾਰਥ ਹੈ ਅਤੇ ਇਸ ਨੂੰ ਦੂਜੇ ਨਸ਼ਿਆਂ ਦੇ ਮੁਕਾਬਲੇ ਘੱਟ ਅਸਰਦਾਰ ਕਹਿ ਕੇ ਵੇਚਿਆ ਜਾਂਦਾ ਹੈ। ਪਰ ਇਸ ਵਿਚ ਬਹੁਤ ਜ਼ਿਆਦਾ ਨਸ਼ਾ ਹੁੰਦਾ ਹੈ ਅਤੇ ਥੋੜ੍ਹਾ ਜਿਹਾ ਵੱਧ ਸੇਵਨ ਵੀ ਜਾਨਲੇਵਾ ਸਾਬਿਤ ਹੋ ਸਕਦਾ ਹੈ।
ਮਈ ਦੇ ਸ਼ੁਰੂ ਵਿਚ ਅਮਰੀਕਾ ਵੱਲੋਂ ਪਏ ਦਬਾਅ ਸਦਕਾ ਚੀਨ ਨੇ ਫੈਟੇਨਾਇਲ ਦੀਆਂ ਸਾਰੀਆਂ ਵੰਨਗੀਆਂ ਨੂੰ ਕੰਟਰੋਲਡ ਸਮੱਗਰੀ ਕਰਾਰ ਦਿੱਤਾ ਸੀ।
ਕੈਨੇਡਾ ਅਤੇ ਚੀਨ ਵਿਚਕਾਰ ਆਪਸੀ ਸੰਬੰਧ ਉਸ ਸਮੇਂ ਤੋਂ ਲਗਾਤਾਰ ਤਣਾਅਪੂਰਨ ਚੱਲ ਰਹੇ ਹਨ, ਜਦੋਂ ਤੋਂ ਚੀਨ ਨੇ ਦੋ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਦੀ ਸੁਰੱਖਿਆ ਲਈ ਖਤਰਾ ਦੱਸਦਿਆਂ ਗਿਰਫਤਾਰ ਕੀਤਾ ਹੈ। ਚੀਨ ਵੱਲੋਂ ਇਹ ਕਾਰਵਾਈ ਇੱਕ ਬੈਂਕ ਧੋਖਾਧੜੀ ਦੇ ਕੇਸ ਵਿਚ ਅਮਰੀਕੀ ਹਵਾਲਗੀ ਵਾਰੰਟ ਤਹਿਤ ਕੈਨੇਡਾ ਵੱਲੋਂ ਹੁਆਵੇ ਕੰਪਨੀ ਦੀ ਅਧਿਕਾਰੀ ਮੇਂਗ ਵੈਨਜ਼ੂ ਦੀ ਗਿਰਫਤਾਰੀ ਮਗਰੋਂ ਕੀਤੀ ਗਈ ਸੀ।ਇਸ ਤੋਂ ਇਲਾਵਾ ਚੀਨ ਕੈਨੇਡਾ ਦੇ ਖੇਤੀ ਉਤਪਾਦਾਂ ਵਿਚ ਵੀ ਅੜਿੱਕੇ ਪਾਉਂਦਾ ਆ ਰਿਹਾ ਹੈ। ਉੱਧਰ ਕੈਨੇਡਾ ਸਰਕਾਰ ਇਸ ਗੱਲ ਉੱਤੇ ਗੌਰ ਕਰ ਰਹੀ ਹੈ ਕਿ ਕੀ ਹੁਆਵੇ ਦੇ ਉਤਪਾਦਾਂ ਨੂੰ ਨੈਕਸਟ-ਜਨਰੇਸ਼ਨ ਵਾਇਰਲੈਸ ਨੈਟਵਰਕਸ ਵਿਚ ਇਸਤੇਮਾਲ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ, ਕਿਉਂਕਿ ਇਸ ਨੂੰ ਡਰ ਹੈ ਕਿ ਅਜਿਹਾ ਕਰਨ ਨਾਲ ਚੀਨ ਕੈਨੇਡਾ ਦੀ ਜਾਸੂਸੀ ਕਰਨ ਦੇ ਸਮਰੱਥ ਹੋ ਸਕਦਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *