ਸੂਬੇ ਵੱਖਰਾ ਰਾਗ ਅਲਾਪਦੇ ਰਹਿਣ, ਅਸੀਂ ਸ਼ਹਿਰਾਂ ਨਾਲ ਮਿਲ ਕੇ ਕੰਮ ਕਰਾਂਗੇ: ਟਰੂਡੋ


ਕਿਊਬਿਕ/ ਸੂਬਿਆਂ ਅਤੇ ਓਟਵਾ ਵਿਚਕਾਰ ਚੱਲ ਰਹੇ ਤਣਾਅਪੂਰਨ ਰਿਸ਼ਤਿਆਂ ਨੂੰ ਦਰਕਿਨਾਰ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਅਦਾ ਕੀਤਾ ਹੈ ਕਿ ਉਹਨਾਂ ਦੀ ਫੈਡਰਲ ਸਰਕਾਰ ਜਲਵਾਯੂ ਤਬਦੀਲੀ, ਰਿਹਾਇਸ਼ੀ ਘਰਾਂ ਦੀ ਕਮੀ ਅਤੇ ਆਫ਼ਤੀ ਮੌਸਮ ਵਰਗੇ ਅਹਿਮ ਮੁੱਦਿਆਂ Aੁੱਤੇ ਮਿਉਂਸਪੈਲਿਟੀਜ਼ ਨਾਲ ਮਿਲ ਕੇ ਕੰਮ ਕਰੇਗੀ।
ਇੱਥੇ ਫੈਡਰੇਸ਼ਨ ਆਫ ਕੈਨੇਡੀਅਨ ਮਿਉਂਸਪੈਲਟੀਜ਼ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਉਹਨਾਂ ਨੇ ਕੰਜ਼ਰਵੇਟਿਵ ਨੀਤੀਆਂ ਖ਼ਿਲਾਫ ਇੱਕਜੁਟ ਹੋਣ ਲਈ ਆਖਿਆ।
ਟਰੂਡੋ ਨੇ ਕਿਹਾ ਕਿ ਸਾਨੂੰ ਉਹ ਸਮਾਂ ਯਾਦ ਹੈ ਜਦੋਂ ਫੈਡਰਲ ਸਰਕਾਰ ਦੀ ਇਕਲੌਤੀ ਨੀਤੀ ਪੈਸੇ ਪੱਖੋਂ ਹੱਥ ਘੁੱਟ ਕੇ ਰੱਖਣਾ ਹੁੰਦੀ ਸੀ। ਅਸੀਂ ਕੰਜ਼ਰਵੇਟਿਵ ਸਿਆਸਤਦਾਨਾਂ ਨੂੰ ਪਹਿਲਾਂ ਅਜਿਹਾ ਕਰਦੇ ਵੇਖ ਚੁੱਕੇ ਹਾਂ ਅਤੇ ਸਾਨੂੰ ਉਹਨਾਂ ਨੂੰ ਦੁਬਾਰਾ ਅਜਿਹਾ ਕਰਦੇ ਵੇਖਣ ਤੇ ਕੋਈ ਹੈਰਾਨੀ ਨਹੀਂ ਹੋਵੇਗੀ।
ਟਰੂਡੋ ਨੇ ਕਿਹਾ ਕਿ ਸੂਬਾਈ ਸਰਕਾਰਾਂ ਦੀਆਂ ਹਰਕਤਾਂ ਸਪੱਸ਼ਟ ਕਰਦੀਆਂ ਹਨ ਕਿ ਉਹ ਛੋਟੀ ਸਰਕਾਰ ਵਾਲੀ ਵਿਚਾਰਧਾਰਾ ਨੂੰ ਲਾਗੂ ਕਰਨ ਲਈ ਕਿਸ ਹੱਦ ਤਕ ਜਾਣ ਲਈ ਤਿਆਰ ਹਨ।
ਉਹਨਾਂ ਕਿਹਾ ਕਿ ਪਿਛਲੇ ਸਾਲ ਅਸੀਂ ਡੱਗ ਫੋਰਡ ਦੀ ਕੰਜ਼ਰਵੇਟਿਵ ਸਰਕਾਰ ਨੂੰ ਆਪਣੇ ਨਾਗਰਿਕਾਂ ਕੋਲੋਂ ਫੈਡਰਲ ਡਾਲਰ ਬਚਾਉਂਦੀ ਵੇਖ ਚੁੱਕੇ ਹਾਂ। ਉਹਨਾਂ ਕਿਹਾ ਕਿ ਓਂਟਾਂਰੀਓ ਦੇ ਕੁੱਝ ਇਲਾਕਿਆਂ ਵਿਚ ਫੈਡਰਲ ਸਰਕਾਰ ਵੱਲੋਂ ਸ਼ੁਰੂ ਕੀਤੇ ਹੋਏ ਉਸਾਰੀ ਪ੍ਰਾਜੈਕਟਾਂ ਨੂੰ ਜਾਣ ਬੁੱਝ ਕੇ ਹੌਲੀ ਕਰ ਦਿੱਤਾ ਗਿਆ ਹੈ ਜਾਂ ਬੰਦ ਹੀ ਕਰ ਦਿੱਤਾ ਗਿਆ ਹੈ।
ਟਰੂਡੋ ਨੇ ਕਿਹਾ ਕਿ ਪ੍ਰੀਮੀਅਰ ਫੋਰਡ ਉਸ ਪੈਸੇ ਨਾਲ ਸਿਆਸਤ ਕਰ ਰਿਹਾ ਹੈ, ਜਿਹੜਾ ਤੁਹਾਡਾ ਹੈ ਅਤੇ ਤੁਸੀਂ ਨਾਗਰਿਕ ਇਸ ਦੀ ਕੀਮਤ ਚੁਕਾ ਰਹੇ ਹੋ। ਉਹਨਾਂ ਕਿਹਾ ਕਿ ਓਂਟਾਂਰੀਓ ਪ੍ਰੀਮੀਅਰ ਸਥਾਨਕ ਕਾਨੂੰਨਦਾਨਾਂ ਦੀ ਗੱਲ ਵੀ ਨਹੀਂ ਸੁਣ ਰਿਹਾ ਹੈ।
ਦੂਜੇ ਪਾਸੇ ਟਰੂਡੋ ਦੀਆਂ ਟਿੱਪਣੀਆਂ ਦਾ ਜੁਆਬ ਦਿੰਦਿਆਂ ਓਂਟਾਂਰੀਓ ਦੇ ਬੁਨਿਆਦੀ ਢਾਂਚਾ ਮੰਤਰੀ ਮੌਂਟੇ ਮੈਕਨਾਗਟਨ ਨੇ ਕਿਹਾ ਕਿ ਟਰੂਡੋ ਬਿਲਕੁੱਲ ਗਲਤ ਬਿਆਨਬਾਜ਼ੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਫੈਡਰਲ ਸਰਕਾਰ ਨੂੰ 54 ਪ੍ਰਾਜੈਕਟਾਂ ਦੀ ਤਜਵੀਜ਼ ਭੇਜੀ ਹੋਈ ਹੈ, ਜਿਹਨਾਂ ਵਿਚ 28æ6 ਬਿਲੀਅਨ ਡਾਲਰ ਦੇ ਸੜਕ, ਪੁਲ ਅਤੇ ਟਰਾਂਜ਼ਿਟ ਪ੍ਰਾਜੈਕਟ ਸ਼ਾਮਿਲ ਹਨ। ਓਟਵਾ ਨੇ ਅਜੇ ਤੀਕ ਇਹਨਾਂ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *