ਬਰੈਂਪਟਨ ‘ਚ ਹੋਵੇਗਾ ਕੈਨੇਡਾ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ


ਬਰੈਂਪਟਨ/ ਬਰੈਂਪਟਨ ਸਿਟੀ ਵੱਲੋਂ 25 ਜੁਲਾਈ ਤੋਂ 11 ਅਗਸਤ 2019 ਤਕ ਗਲੋਬਲ ਟੀ20 (ਜੀਟੀ20) ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਚੋਟੀ ਦੇ ਨਾਰਥ ਅਮੈਰਕਿਨ ਖਿਡਾਰੀਆਂ ਤੋਂ ਇਲਾਵਾ ਦੁਨੀਆਂ ਭਰ ਵਿਚੋਂ ਕ੍ਰਿਕਟ ਦੇ ਧੁਰੰਤਰ ਖਿਡਾਰੀਆਂ ਵੱਲੋਂ ਭਾਗ ਲਿਆ ਜਾਵੇਗਾ।
ਇਸ ਟੂਰਨਾਮੈਂਟ ਦਾ ਪਹਿਲਾ ਸੀਜ਼ਨ ਜੂਨ 2018 ਵਿਚ ਕਿੰਗ ਸਿਟੀ, ਓਂਟਾਂਰੀਓ ਵਿਖੇ ਕਰਵਾਇਆ ਗਿਆ ਸੀ ਅਤੇ ਦੂਜਾ ਸੀਜ਼ਨ ਬਰੈਂਪਟਨ ਵਿਚ ਕਰਵਾਇਆ ਜਾਵੇਗਾ।
ਇੱਥੇ ਦੱਸਣਯੋਗ ਹੈ ਕਿ ਜੀਟੀ20 ਕੈਨੇਡਾ ਵਿਚ ਕਰਵਾਇਆ ਜਾਣ ਵਾਲਾ ਪਹਿਲਾਂ ਵੱਡਾ ਟੀ20 ਕ੍ਰਿਕਟ ਟੂਰਨਾਮੈਂਟ ਹੈ, ਜਿਸ ਨੂੰ ਵੇਖਣ ਲਈ ਦੇਸ਼-ਵਿਦੇਸ਼ ਵਿਚੋਂ ਵੱਡੀ ਗਿਣਤੀ ਵਿਚ ਦਰਸ਼ਕਾਂ ਦੇ ਪੁੱਜਣ ਦੀ ਉਮੀਦ ਹੈ।
ਬਰੈਂਪਟਨ ਵਿਚ ਕ੍ਰਿਕਟ ਦੇ 12 ਵੱਡੇ ਅਤੇ ਚਾਰ ਛੋਟੇ ਮੈਦਾਨ ਹਨ। ਬਰੈਂਪਟਨ ਅੰਦਰ ਇਸ ਖੇਡ ਦੀ ਲੋਕ ਪ੍ਰਿਅਤਾ ਨੂੰ ਵੇਖਦੇ ਹੋਏ 2019 ਵਿਚ ਤਿੰਨ ਵੱਡੇ ਕ੍ਰਿਕਟ ਮੈਦਾਨ ਬਣਾਏ ਜਾ ਰਹੇ ਹਨ। ਦੋ ਵੱਡੇ ਕ੍ਰਿਕਟ ਮੈਦਾਨ ਗੋਰੇ ਮੀਡੋਅਜ਼ ਕਮਿਊਨਟੀ ਸੈਂਟਰ ਵਿਖੇ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਟੇਰਾਮੋਟੋ ਪਾਰਕ ਕ੍ਰਿਕਟ ਮੈਦਾਨ ਵਿਚ ਐਲਈਡੀ ਰੋਸ਼ਨੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਨਾਲ ਇਹ ਆਪਣੀ ਵੰਨਗੀ ਦਾ ਪਹਿਲਾ ਕ੍ਰਿਕਟ ਮੈਦਾਨ ਬਣ ਜਾਵੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *