ਓਬਾਮਾ ਨੇ ਸਤਰੰਗੀ ਪੱਗ ਵਾਲੇ ਸਿੱਖ ਨੂੰ ਸਰਾਹਿਆ


ਵਾਸ਼ਿੰਗਟਨ/ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਾਲ ਦੇ ‘ਪ੍ਰਾਈਡ ਮੰਥ’ ਵਿੱਚ ਸਤਰੰਗੀ ਪੱਗ ਬੰਨ ਕੇ ਸ਼ਾਮਲ ਹੋਏ ਭਾਰਤੀ ਮੂਲ ਦੇ ਦਿਮਾਗ ਦੇ ਡਾਕਟਰ ਜੀਵਨਦੀਪ ਕੋਹਲੀ ਦੀ ਤਾਰੀਫ਼ ਕੀਤੀ ਹੈ। ਸਾਂ ਡਿਏਗੋ ਆਧਾਰਿਤ ਕੋਹਲੀ ਨੇ ਲੰਘੇ ਦਿਨ ਟਵਿੱਟਰ ‘ਤੇ ਸਤਰੰਗੀ ਪੱਗ ਵਾਲੀ ਆਪਣੀ ਤਸਵੀਰ ਸਾਂਝੀ ਕਰਦਿਆਂ ਖ਼ੁਦ ਦੇ ਸਮਲਿੰਗੀ ਹੋਣ ਬਾਰੇ ਖੁਲਾਸਾ ਕੀਤਾ ਸੀ। ਓਬਾਮਾ ਨੇ ਇਕ ਟਵੀਟ ‘ਚ ਕਿਹਾ, ‘ਜੀਵਨਦੀਪ, ਇਸ ਮੁਲਕ ਵਿੱਚ ਬਰਾਬਰੀ ਲਈ ਤੁਸੀਂ ਜੋ ਕੁਝ ਕੀਤਾ, ਉਸ ਲਈ ਤੁਹਾਡਾ ਧੰਨਵਾਦ। ਹੋਰ ਗੱਲਾਂ ਦੀਆਂ ਗੱਲਾਂ ਤੁਹਾਡੀ ਪੱਗ ਬਹੁਤ ਸ਼ਾਨਦਾਰ ਲੱਗ ਰਹੀ ਸੀ।’ ਉਧਰ ਕੋਹਲੀ ਨੇ ਜਵਾਬ ਵਿੱਚ ਕਿਹਾ, ‘ਮੇਰੇ ਕੋਲ ਆਮ ਕਰਕੇ ਕਾਫੀ ਅਲਫ਼ਾਜ਼ ਹੁੰਦੇ ਹਨ, ਪਰ ਅੱਜ ਮੈਨੂੰ ਸ਼ਬਦਾਂ ਦੀ ਘਾਟ ਰੜਕ ਰਹੀ ਹੈ।’

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *