ਸੋਨੀਆ ਗਾਂਧੀ ਦੁਬਾਰਾ ਸੀ.ਪੀ.ਪੀ. ਆਗੂ ਬਣੀ


ਨਵੀਂ ਦਿੱਲੀ/ਕਾਂਗਰਸ ਸੰਸਦ ਮੈਂਬਰਾਂ ਦੀ ਇਥੇ ਸ਼ਨਿਚਰਵਾਰ ਨੂੰ ਹੋਈ ਬੈਠਕ ਦੌਰਾਨ ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ (ਸੀਪੀਪੀ) ਦੀ ਦੁਬਾਰਾ ਤੋਂ ਆਗੂ ਚੁਣ ਲਿਆ ਗਿਆ। ਉਨ੍ਹਾਂ ਦੇ ਨਾਮ ਦੀ ਤਜਵੀਜ਼ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੇਸ਼ ਕੀਤੀ ਜਦੋਂ ਕਿ ਝਾਰਖੰਡ ਦੇ ਸੰਸਦ ਮੈਂਬਰ ਜੋਤੀਮਣੀ ਐਸ ਅਤੇ ਕੇਰਲ ਦੇ ਸੰਸਦ ਮੈਂਬਰ ਕੇ ਸੁਧਾਕਰਨ ਨੇ ਇਸ ਦੀ ਤਾਈਦ ਕੀਤੀ। ਸ੍ਰੀਮਤੀ ਗਾਂਧੀ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਈ ‘ਫ਼ੈਸਲਾਕੁਨ ਕਦਮ’ ਉਠਾਉਣ ਬਾਰੇ ਵਿਚਾਰਾਂ ਹੋ ਰਹੀਆਂ ਹਨ। ਸੀਪੀਪੀ ਆਗੂ ਚੁਣੇ ਜਾਣ ਮਗਰੋਂ ਆਪਣੇ ਭਾਸ਼ਣ ‘ਚ ਸੋਨੀਆ ਗਾਂਧੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਹੌਸਲਾ ਨਾ ਛੱਡਣ ਅਤੇ ਵਿਰੋਧੀ ਧਿਰ ਵਜੋਂ ਭੂਮਿਕਾ ਨੂੰ ਅਸਰਦਾਰ ਢੰਗ ਨਾਲ ਨਿਭਾਉਣ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਕਾਂਗਰਸ ਆਗੂ ਰਾਜ ਸਭਾ ‘ਚ ਸਮਾਨ ਵਿਚਾਰਾਂ ਵਾਲੀਆਂ ਪਾਰਟੀਆਂ ਨਾਲ ਤਾਲਮੇਲ ਅਤੇ ਸਹਿਯੋਗ ਨੂੰ ਯਕੀਨੀ ਬਣਾਉਣ। ਸੰਸਦ ਮੈਂਬਰਾਂ ਨੂੰ ਉਨ੍ਹਾਂ ਕਿਹਾ ਕਿ ਸੰਸਦ ‘ਚ ਜਿਹੜੇ ਮੁੱਦੇ ਉਹ ਉਠਾਉਣ, ਉਹ ਪਾਰਟੀ ਵਰਕਰਾਂ ਅਤੇ ਲੋਕਾਂ ਦੇ ਮਨਾਂ ‘ਤੇ ਅਸਰ ਪਾਉਣੇ ਚਾਹੀਦੇ ਹਨ। ਯੂਪੀਏ ਚੇਅਰਪਰਸਨ ਨੇ ਕਿਹਾ ਕਿ ਸਰਕਾਰ ਦੇ ਸੁਧਾਰਵਾਦੀ ਕਦਮਾਂ ਨੂੰ ਹਮਾਇਤ ਦੇਣ ‘ਚ ਪਾਰਟੀ ਉਸਾਰੂ ਭੂਮਿਕਾ ਨਿਭਾਏਗੀ ਪਰ ਉਹ ‘ਵੰਡਪਾਊ ਅਤੇ ਪਿਛਾਂਹ ਖਿੱਚਣ ਵਾਲੀਆਂ ਕਾਰਵਾਈਆਂ’ ਦਾ ਵਿਰੋਧ ਕਰਦੀ ਰਹੇਗੀ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੋਟ ਪਾਉਣ ਵਾਲੇ 12æ3 ਕਰੋੜ ਵੋਟਰਾਂ ਦਾ ਧੰਨਵਾਦ ਵੀ ਕੀਤਾ ਅਤੇ ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਵਜੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਬਹਾਦਰੀ ਨਾਲ ਚੋਣਾਂ ਲੜੀਆਂ ਅਤੇ ਸਰਕਾਰ ਦੀਆਂ ਕੋਤਾਹੀਆਂ ਦਾ ਪਰਦਾਫਾਸ਼ ਕੀਤਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *