ਬ੍ਰਾਜ਼ੀਲੀ ਖਿਡਾਰੀ ਨੇਮਾਰ ਬਲਾਤਕਾਰ ਦੇ ਦੋਸ਼ਾਂ ‘ਚ ਘਿਰਿਆ


ਰੀਓ ਡੀ ਜਿਨੇਰੀਓ/ਬ੍ਰਾਜ਼ੀਲ ਪੁਲੀਸ ਅਨੁਸਾਰ ਇੱਕ ਔਰਤ ਨੇ ਫੁਟਬਾਲ ਖਿਡਾਰੀ ਨੇਮਾਰ ‘ਤੇ ਬੀਤੇ ਮਹੀਨੇ ਪੈਰਿਸ ਵਿੱਚ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਇਸ ਖ਼ੁਲਾਸੇ ਮਗਰੋਂ ਇਸ ਖਿਡਾਰੀ ਨੇ ਇੰਸਟਾਗ੍ਰਾਮ ਵਿੱਚ ਸੱਤ ਮਿੰਟ ਦੀ ਵੀਡੀਓ ਪਾਈ, ਜਿਸ ਵਿੱਚ ਵ੍ਹਟਸਐਪ ਸੰਦੇਸ਼ ਵੀ ਸ਼ਾਮਲ ਹਨ। ਨੇਮਾਰ ਨੇ ਕਿਹਾ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ ਅਤੇ ਇਹ ਉਸ ਤੋਂ ਪੈਸੇ ਠੱਗਣ ਦਾ ਯਤਨ ਹੈ।
ਪੁਲੀਸ ਦੇ ਦਸਤਾਵੇਜ਼ਾਂ ਅਨੁਸਾਰ ਇਹ ਘਟਨਾ 15 ਮਈ ਨੂੰ ਇੱਕ ਹੋਟਲ ਵਿੱਚ ਰਾਤ ਅੱਠ ਵੱਜ ਕੇ 20 ਮਿੰਟ ‘ਤੇ ਵਾਪਰੀ। ਮਹਿਲਾ ਨੇ ਸ਼ੁੱਕਰਵਾਰ ਨੂੰ ਸਾਓ ਪਾਓਲੋ ਵਿੱਚ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲੀਸ ਵਿਭਾਗ ਦਾ ਕੰਮ-ਕਾਜ ਵੇਖਣ ਵਾਲੇ ਸਾਓ ਪਾਓਲੋ ਸੂਬੇ ਦੇ ਲੋਕ ਸੁਰੱਖਿਆ ਸਕੱਤਰੇਤ ਨੇ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਸ਼ਿਕਾਇਤ ਦਰਜ ਕੀਤੀ ਗਈ ਹੈ, ਪਰ ਉਸ ਨੇ ਇਸ ਤੋਂ ਵੱਧ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਆਏ ਨੇਮਾਰ ਨੇ ਕਿਹਾ ਕਿ ਉਹ ਜਾਲ ਵਿੱਚ ਫਸ ਗਿਆ ਅਤੇ ਇਸ ਘਟਨਾ ਤੋਂ ਸਬਕ ਲਵੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *