ਵਰਜੀਨੀਆ ‘ਚ ਗੋਲੀਬਾਰੀ ਨਾਲ 12 ਮੌਤਾਂ


ਵਾਸ਼ਿੰਗਟਨ/ਅਮਰੀਕਾ ਦੇ ਵਰਜੀਨੀਆ ਸੂਬੇ ‘ਚ ਇੱਕ ਮੁਲਾਜ਼ਮ ਨੇ ਸਰਕਾਰੀ ਇਮਾਰਤ ‘ਚ ਦਾਖਲ ਹੋ ਕੇ ਇਸ ਦੀਆਂ ਵੱਖ ਵੱਖ ਮੰਜ਼ਿਲਾਂ ‘ਤੇ ਆਪਣੇ ਸਾਥੀ ਮੁਲਾਜ਼ਮਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ‘ਚ ਘੱਟੋ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਤੇ ਛੇ ਹੋਰ ਜ਼ਖ਼ਮੀ ਹੋ ਗਏ। ਵਰਜੀਨੀਆ ਬੀਚ ਨੇੜੇ ਹੋਈ ਇਸ ਗੋਲੀਬਾਰੀ ਤੋਂ ਬਾਅਦ ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ ਹਮਲਾਵਰ ਵੀ ਮਾਰਿਆ ਗਿਆ ਹੈ।
ਪੁਲੀਸ ਨੇ ਦੱਸਿਆ ਕਿ ਇਹ ਵਿਅਕਤੀ ਵਰਜੀਨੀਆ ਬੀਚ ਸਿਟੀ ਦਾ ਮੁਲਾਜ਼ਮ ਸੀ। ਉਸ ਨੇ ਬਿਨਾਂ ਸੋਚੇ ਸਮਝੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੁਲੀਸ ਮੁਖੀ ਜੇਮਸ ਕਰਵੇਰਾ ਨੇ ਦੱਸਿਆ ਕਿ ਪੁਲੀਸ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਇਸ ਦੌਰਾਨ ਇੱਕ ਪੁਲੀਸ ਮੁਲਾਜ਼ਮ ਨੂੰ ਵੀ ਗੋਲੀ ਵੱਜੀ, ਪਰ ਬੁਲੇਟ ਪਰੂਫ ਜੈਕਟ ਪਾਈ ਹੋਣ ਕਾਰਨ ਉਸ ਨੂੰ ਗੰਭੀਰ ਸੱਟ ਨਹੀਂ ਵੱਜੀ। ਮੀਡੀਆ ਨੇ ਵਰਜੀਨੀਆ ਸਰਕਾਰ ਦੇ ਸੂਤਰਾਂ ਤੇ ਕਾਨੂੰਨ ਐਨਫੋਰਸਮੈਂਟ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸ਼ੱਕੀ ਵਿਅਕਤੀ ਦੀ ਪਛਾਣ 40 ਸਾਲ ਡੇਵਾਇਨ ਕਰੈਡਕ ਵਜੋਂ ਹੋਈ ਹੈ ਤੇ ਉਹ ਵਰਜੀਨੀਆ ਬੀਚ ਸਿਟੀ ਦੇ ਪਬਲਿਕ ਯੂਟੀਲਿਟੀਜ਼ ਵਿਭਾਗ ‘ਚ ਇੰਜਨੀਅਰ ਸੀ। ਮੇਅਰ ਬੌਬੀ ਡੇਰ ਨੇ ਕਿਹਾ ਕਿ ਵਰਜੀਨੀਆ ਬੀਚ ਦੇ ਇਤਿਹਾਸ ‘ਚ ਇਹ ਸਭ ਤੋਂ ਦੁੱਖ ਭਰਿਆ ਦਿਨ ਹੈ। ਇਸ ਤੋਂ ਪ੍ਰਭਾਵਿਤ ਲੋਕਾਂ ‘ਚ ਉਨ੍ਹਾਂ ਦੇ ਦੋਸਤ, ਸਹਿਕਰਮੀ ਤੇ ਗੁਆਂਢੀ ਸ਼ਾਮਲ ਹਨ। ਵਰਜੀਨੀਆ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਅਸੰਤੁਸ਼ਟ ਸਰਕਾਰੀ ਕਰਮਚਾਰੀ ਸੀ। ਵ੍ਹਾਈਟ ਹਾਊਸ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵਰਜੀਨੀਆ ਬੀਚ ‘ਤੇ ਵਾਪਰੀ ਇਸ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ‘ਚ ਐੱਫਬੀਆਈ ਪੁਲੀਸ ਦੀ ਮਦਦ ਕਰ ਰਹੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *