ਆਸਟਰੇਲੀਆ ਔਰਤਾਂ ਲਈ ਸੁਰੱਖਿਅਤ ਦੇਸ਼ ਹੈ: ਸਰਵੇ


ਬ੍ਰਿਸਬਨ/ਦੱਖਣੀ ਅਫ਼ਰੀਕਾ ਆਧਾਰਿਤ ‘ਨਿਊ ਵਰਲਡ ਵੈੱਲਥ ਗਰੁੱਪ’ ਵੱਲੋਂ ਕੀਤੇ ਸਰਵੇਖ਼ਣ ਮੁਤਾਬਕ ਆਸਟਰੇਲੀਆ ਔਰਤਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਕਾਫ਼ੀ ਵਧੀਆ ਮੁਲਕ ਹੈ। ਆਸਟਰੇਲੀਆ ਨੇ ਇਸ ਮਾਮਲੇ ਵਿਚ ਮਾਲਟਾ, ਆਈਸਲੈਂਡ, ਨਿਊਜ਼ੀਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਵੀ ਪਛਾੜ ਦਿੱਤਾ ਹੈ। ਗਲੋਬਲ ਵੈੱਲਥ ਮਾਈਗ੍ਰੇਸ਼ਨ-2019 ਰਿਪੋਰਟ ਵਿਚ ਸਬੰਧਤ ਦੇਸ਼ਾਂ ਦੇ ਆਰਥਿਕ ਵਿਕਾਸ, ਪ੍ਰੈੱਸ ਦੀ ਆਜ਼ਾਦੀ ਅਤੇ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਅੰਕੜੇ ਸ਼ਾਮਲ ਕੀਤੇ ਜਾਂਦੇ ਹਨ। ਸਰਵੇਖਣ ਮੁਤਾਬਕ ਮੌਜੂਦਾ ਸਮੇਂ ਕਿਸੇ ਵੀ ਦੇਸ਼ ਦਾ ਸਰਬਪੱਖੀ ਵਿਕਾਸ ਉਸ ਦੇਸ਼ ਦੀਆਂ ਔਰਤਾਂ ਦੀ ਆਜ਼ਾਦੀ ਅਤੇ ਸੁਰੱਖਿਆ ‘ਤੇ ਨਿਰਭਰ ਕਰਦਾ ਹੈ। ਮਿਸਾਲ ਦੇ ਤੌਰ ‘ਤੇ ਕਿਸੇ ਵੀ ਦੇਸ਼ ਦਾ ਆਰਥਿਕ ਵਿਕਾਸ ਉੱਥੇ ਰਹਿ ਰਹੀਆਂ ਔਰਤਾਂ ਦੇ ਸੁਰੱਖਿਅਤ ਨਿਵਾਸ ਨਾਲ ਜੁੜਿਆ ਹੋਇਆ ਹੈ। ਤੱਥਾਂ ‘ਤੇ ਆਧਾਰਿਤ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਿਸ ਦੇਸ਼ ਵਿਚ ਨਿੱਤ ਦਿਨ ਬਲਾਤਕਾਰ, ਗੁਲਾਮੀ, ਮਨੁੱਖੀ ਤਸਕਰੀ ਅਤੇ ਔਰਤਾਂ ‘ਤੇ ਹਮਲੇ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ ਉਹ ਮੁਲਕ ਲੰਮੇ ਸਮੇਂ ਲਈ ਵਿਕਾਸ ਦੇ ਰਾਹ ਤੋਂ ਪੱਛੜ ਜਾਂਦਾ ਹੈ। ਰਿਪੋਰਟ ਦੱਸਦੀ ਹੈ ਕਿ ਵਿਕਾਸ ਕਰ ਰਹੇ ਮੁਲਕਾਂ ਦੇ ਪਿਛਲੇ 20 ਸਾਲ ਦੇ ਰਿਕਾਰਡ ‘ਚ ਔਰਤਾਂ ਦੀ ਭੂਮਿਕਾ ਅਹਿਮ ਰਹੀ ਹੈ। ਪਿਛਲੇ ਪੰਜਾਂ ਸਾਲਾਂ ਤੋਂ ਯੂਰਪ ਦੇ ਕਈ ਸ਼ਹਿਰਾਂ (ਲੰਡਨ, ਪੈਰਿਸ ਤੇ ਹੋਰ) ‘ਚ ਔਰਤਾਂ ਦੀ ਸੁਰੱਖਿਆ ਬਾਰੇ ਬੇਯਕੀਨੀ ਦਾ ਮਾਹੌਲ ਬਣਨ ਨਾਲ ਇਨ੍ਹਾਂ ਮੁਲਕਾਂ ਦੇ ਵਿੱਤੀ ਵਿਕਾਸ ‘ਚ ਅੜਿੱਕਾ ਪਿਆ ਹੈ। ਹਾਲਾਂਕਿ ਇੱਥੇ ਅਜੇ ਸਥਿਤੀ ਬਹੁਤੀ ਗੰਭੀਰ ਨਹੀਂ। ਪਰ ਏਸ਼ਿਆਈ ਤੇ ਅਫ਼ਰੀਕੀ ਮੁਲਕਾਂ ਦੇ ਅਹਿਮ ਸ਼ਹਿਰਾਂ ਦੀ ਸਥਿਤੀ ਚਿੰਤਾਜਨਕ ਹੈ। ਇਨ੍ਹਾਂ ਮੁਲਕਾਂ ਵਿਚ ਸੁਰੱਖਿਆ-ਤੰਤਰ ਅਤੇ ਸਰਕਾਰਾਂ ਲੰਮੇ ਸਮੇਂ ਤੋਂ ਪੇਚੀਦਾ ਹਾਲਤਾਂ ਤੇ ਮਾਫ਼ੀਆ ਅੱਗੇ ਬੇਵੱਸ ਨਜ਼ਰ ਆ ਰਹੀਆਂ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *