ਸਾਦਿਕ ਖਾਨ ਵੱਲੋਂ ਟਰੰਪ ਵੀਹਵੀਂ ਸਦੀ ਦਾ ਫਾਸ਼ੀਵਾਦੀ ਕਰਾਰ


ਲੰਡਨ/ਲੰਡਨ ਦੇ ਮੇਅਰ ਸਾਦਿਕ ਖਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਮਰਥਕਾਂ ਨੂੰ ਸੰਬੋਧਨ ਕੀਤੇ ਜਾਣ ਦੌਰਾਨ ਵਰਤੀ ਗਈ ਭਾਸ਼ਾ ਦੇ ਸਬੰਧ ਵਿੱਚ ਟਰੰਪ ਨੂੰ 20ਵੀਂ ਸਦੀ ਦਾ ਫਾਸ਼ੀਵਾਦੀ ਦੱਸਿਆ ਹੈ। ਲੰਡਨ ਦੇ ਮੇਅਰ ਨੇ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਦੇ ਸੋਮਵਾਰ ਤੋਂ ਸ਼ੁਰੂ ਹੋਏ ਰਹੇ ਬਰਤਾਨਵੀ ਦੌਰੇ ਤੋਂ ਇਕ ਦਿਨ ਪਹਿਲਾਂ ਦਿੱਤਾ।
ਦਿ ਗਾਰਡੀਅਨ ਦੇ ਰਸਾਲੇ ਅਬਜ਼ਰਵਰ ਵਿੱਚ ਸਾਦਿਕ ਖਾਨ ਨੇ ਟਰੰਪ ਤੇ ਉਨ੍ਹਾਂ ਦੀ ਪਤਨੀ ਮਲੇਨੀਆ ਟਰੰਪ ਨੂੰ ਦਿੱਤੇ ਜਾ ਰਹੇ ਅਥਾਹ ਸਨਮਾਨ ਦੀ ਆਲੋਚਨਾ ਕੀਤੀ। ਇਸ ਤਿੰਨ ਦਿਨਾਂ ਦੌਰੇ ਦੌਰਾਨ ਟਰੰਪ ਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਐਲਿਜ਼ਾਬੈਥ ਦੇ ਮਹਿਮਾਨ ਹੋਣਗੇ। ਸ੍ਰੀ ਖਾਨ ਨੇ ਲਿਖਿਆ ਹੈ, ”ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਧਦੇ ਦੁਨਿਆਵੀ ਖ਼ਤਰੇ ਦਾ ਇਕ ਪ੍ਰਤੱਖ ਉਦਹਾਰਨ ਹੈ। ਸੱਜੇ ਪੱਖੀ ਵਿਸ਼ਵ ਭਰ ਵਿੱਚ ਕਾਬਜ਼ ਹੁੰਦੇ ਜਾ ਰਹੇ ਹਨ ਜੋ ਮੁਸ਼ਕਿਲ ਨਾਲ ਹਾਸਲ ਕੀਤੇ ਸਾਡੇ ਹੱਕਾਂ, ਆਜ਼ਾਦੀ ਅਤੇ ਸਾਡੀ ਆਜ਼ਾਦੀ ਦੀ ਪਰਿਭਾਸ਼ਾ ਦੱਸਦੇ ਸਿਧਾਂਤਾਂ ਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਲੋਕਤੰਤਰਿਕ ਪ੍ਰਣਾਲੀ ਲਈ ਖ਼ਤਰਾ ਹਨ।
ਖਾਨ ਨੇ ਕਿਹਾ ”ਇਹ ਉਹੀ ਵਿਅਕਤੀ ਹੈ ਜਿਸ ਨੇ ਸਾਡੇ ਸ਼ਹਿਰ ਵਿੱਚ ਹੋਏ ਖ਼ੌਫ਼ਨਾਕ ਦਹਿਸ਼ਤੀ ਹਮਲੇ ਤੋਂ ਬਾਅਦ ਲੰਡਨ ਵਾਸੀਆਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਕ ਬਰਤਾਨਵੀ ਸੱਜੇ ਪੱਖੀ ਜਾਤੀਵਾਦੀ ਗਰੁੱਪ ਦੇ ਟਵੀਟ ਦੀ ਤਾਇਦ ਕੀਤੀ ਸੀ। ਜ਼ਿਕਰਯੋਗ ਹੈ ਕਿ 2017 ਵਿੱਚ ਲੰਡਨ ‘ਚ ਹੋਏ ਦਹਿਸ਼ਤੀ ਹਮਲਿਆਂ ਤੋਂ ਬਾਅਦ ਟਰੰਪ ਨੇ ਖਾਨ ਨੂੰ ਨਿਰਾਸ਼ਾਵਾਦੀ ਦੱਸਦਿਆਂ ਕਿਹਾ ਸੀ ਕਿ ਦਹਿਸ਼ਤਗਰਦੀ ਤੋਂ ਨਜਿੱਠਣ ਲਈ ਖਾਨ ਨੇ ਕੁਝ ਨਹੀਂ ਕੀਤਾ। ਖਾਨ ਦਾ ਪ੍ਰਤੀਕਰਮ ਟਰੰਪ ਵੱਲੋਂ ਸ਼ਨਿਚਰਵਾਰ ਨੂੰ ‘ਦਿ ਗਾਰਡੀਅਨ’ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਆਇਆ। ਇਸ ਇੰਟਰਵਿਊ ਵਿੱਚ ਟਰੰਪ ਨੇ ਸਾਬਕਾ ਵਿਦੇਸ਼ ਮੰਤਰੀ ਜੋਹਨਸਨ ਨੂੰ ਬਰਤਾਨੀਆ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਹੱਲਾਸ਼ੇਰੀ ਦਿੱਤੀ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *